ਲੁਧਿਆਣਾ: ਪੁਲਿਸ ਨੇ ਲੁਧਿਆਣਾ ਵਿੱਚ ਸਰਗਰਮ ਅੰਤਰ-ਰਾਜੀ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ਦੌਰਾਨ ਪਹਿਲਾਂ ਤੋਂ ਜਮਾਨਤ ‘ਤੇ ਚੱਲ ਰਹੀ ਗਿਰੋਹ ਦੀ ਮੁਖੀ ਔਰਤ ਸਮੇਤ 10 ਲੜਕੀਆਂ ਤੇ 14 ਲੜਕਿਆਂ ਨੂੰ ਗ੍ਰਿਫਤਾਰ ਕੀਤਾ ਹੈ। ਉਕਤ ਔਰਤ ਕੋਵਿਡ ਦੌਰਾਨ ਲੋੜਵੰਦ ਬੇਰੁਜ਼ਗਾਰ ਲੜਕੀਆਂ ਨੂੰ ਦੇਹ-ਵਪਾਰ ਦੇ ਧੰਦੇ ਵਿੱਚ ਲਗਾਉਂਦੀ ਸੀ। ਦੇਹ ਵਪਾਰ ਵਿੱਚ ਸ਼ਾਮਲ ਇਹ ਲੜਕੀਆਂ ਨੇਪਾਲ, ਕੇਰਲਾ, ਹਿਮਾਚਲ ਪ੍ਰਦੇਸ਼, ਹਰਿਆਣਾ, ਉਤਰਾਖੰਡ, ਚੰਡੀਗੜ੍ਹ ਅਤੇ ਅੰਮ੍ਰਿਤਸਰ ਨਾਲ ਸਬੰਧਤ ਹਨ।
ਇਹ ਵੀ ਪੜੋ: ਕੋਰੋਨਾ ਕਰਕੇ ਐਸਬੀਐਸ ਨਗਰ 'ਚ ਨਾਇਟ ਕਰਫ਼ਿਊ ਦਾ ਐਲਾਨ
ਏਡੀਸੀਪੀ ਨੇ ਦੱਸਿਆ ਦੱਸਿਆ ਕਿ ਮੁਲਜ਼ਮਾਂ ਕੋਲ ਪਾਬੰਦੀਸ਼ੁਦਾ ਨਸ਼ੀਲੇ ਪਦਾਰਥਾਂ ਈਟੀਜੋਲਮ ਅਤੇ ਐਸਕੀਟਲੋਪਰਮ ਔਕਜ਼ਲੇਟ ਦੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ, ਜਿਨਾਂ ਨੂੰ ਡਾਕਟਰ ਦੀ ਇਜਾਜ਼ਤ ਤੋਂ ਬਗੈਰ ਇਸਤੇਮਾਲ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਦੂਜੇ ਸ਼ਹਿਰਾਂ ਵਿੱਚ ਵੀ ਇਸੇ ਤਰ੍ਹਾਂ ਦੇ ਕਾਰਕੁਨਾਂ ਦੇ ਨਾਮ ਸਾਹਮਣੇ ਆਏ ਹਨ, ਜਿਨਾਂ ਵਿੱਚ ਮੁੱਖ ਮੁਲਜ਼ਮ ਅਤੇ ਸਬੰਧਤ ਕੁੜੀਆਂ ਇੱਕ ਦੂਜੇ ਦੇ ਸੰਪਰਕ ਵਿੱਚ ਸਨ।
ਉਨ੍ਹਾਂ ਅੱਗੇ ਕਿਹਾ ਕਿ ਇਨਾਂ ਸਾਰੇ ਪੱਖਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਹੋਰ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਹੈ। ਐਂਟੀਜੋਲਮ ਅਤੇ ਐਸਕੀਟਲੋਪਰਾਮ ਔਕਜ਼ਲੇਟ ਦੀਆਂ 20 ਗੋਲੀਆਂ ਤੋਂ ਇਲਾਵਾ ਸਪੈਨਿਸ਼ ਫਲਿਜ ਸੈਕਸ ਡਰਾਪ ਦੇ 5 ਪੀਸ ਵੀ ਜ਼ਬਤ ਕੀਤੇ ਗਏ। ਮੌਕੇ ਤੋਂ 7 ਮੋਬਾਈਲ ਫੋਨ, 3630 ਰੁਪਏ ਦੀ ਨਕਦੀ ਅਤੇ ਦੋ ਸ਼ਰਾਬ ਦੀਆਂ ਬੋਤਲਾਂ ਵੀ ਬਰਾਮਦ ਹੋਈਆਂ। ਇਸ ਮਾਮਲੇ ਵਿਚ ਥਾਣਾ ਟਿੱਬਾ ਵਿਖੇ ਇਮੋਰਟਲ ਟ੍ਰੈਫਿਕ ਰੋਕਥਾਮ ਐਕਟ 1956 ਦੀ ਧਾਰਾ 3, 4 ਅਤੇ 5 ਤਹਿਤ ਮੁਕੱਦਮਾ ਨੰਬਰ 46 ਦਰਜ ਕੀਤਾ ਗਿਆ ਹੈ।
ਇਹ ਵੀ ਪੜੋ :ਸਿਰਫਿਰੇ ਆਸ਼ਿਕ ਨੇ ਦੋ ਬੱਚਿਆਂ ਦਾ ਕੀਤਾ ਕਤਲ ਮਗਰੋਂ ਕੀਤੀ ਖ਼ੁਦਕੁਸ਼ੀ