ਲੁਧਿਆਣਾ: ਕਿਸਾਨ ਅੰਦੋਲਨ ਨੂੰ ਦਿੱਲੀ ਵਿਖੇ ਚੱਲਦਿਆਂ ਨੂੰ ਸੱਤ ਮਹੀਨੇ ਤੋਂ ਉਪਰ ਹੋ ਗਿਆ ਹੈ, ਜਿੱਥੇ ਹਰ ਵਰਗ ਇਸ ਅੰਦੋਲਨ ਦਾ ਸਮੱਰਥਨ ਕਰ ਰਿਹਾ ਹੈ, ਉੱਥੇ ਹੀ ਕਿਸਾਨਾਂ ਦੇ ਹੱਕ ਵਿੱਚ ਹੁਣ ਉਦਯੋਗਪਤੀ ਅਤੇ ਵਪਾਰੀ ਵੀ ਉਤਰ ਆਏ ਹਨ।
ਜਿਨ੍ਹਾਂ ਨੇ ਲੁਧਿਆਣਾ ਦੇ ਇੱਕ ਨਿੱਜੀ ਹੋਟਲ ਵਿੱਚ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਹੋਇਆਂ, ਵਪਾਰੀਆਂ ਨੇ ਕਿਹਾ, ਕਿ ਉਨ੍ਹਾਂ ਦਾ ਵਪਾਰ ਕਿਸਾਨਾਂ ਨਾਲ ਜੁੜਿਆ ਹੋਇਆ ਹੈ। ਉਹ ਉਨ੍ਹਾਂ ਤੋਂ ਵੱਖਰੇ ਨਹੀਂ ਹਨ। ਇਸ ਕਰਕੇ ਉਹ ਕਿਸਾਨਾਂ ਦਾ ਸਮੱਰਥਨ ਕਰਨ ਜਾਂ ਰਹੇ ਹਨ, ਉਨ੍ਹਾਂ ਨੇ ਕਿਹਾ ਕਿ ਕਿਸਾਨ ਲੰਮੇ ਸਮੇਂ ਤੋਂ ਸਰਦੀ ਅਤੇ ਤੱਪਦੀ ਗਰਮੀ 'ਚ ਆਪਣੀਆਂ ਜਾਨਾਂ ਗਵਾ ਰਹੇ ਹਨ, ਜੋ ਕਿ ਸਹੀ ਨਹੀਂ ਹੈ, ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਮਿਲ ਕੇ ਕੇਂਦਰ ਸਰਕਾਰ ਤੇ ਦਬਾਅ ਪਾਵਾਂਗੇ।
ਇਹ ਵੀ ਪੜ੍ਹੋ:-ਮੋਦੀ ਸਰਕਾਰ ਨੂੰ ਲੈ ਕੇ ਰਾਕੇਸ਼ ਟਿਕੈਤ ਦਾ ਨਵਾਂ ਬਿਆਨ