ਲੁਧਿਆਣਾ: ਭਾਰਤੀ ਰੇਲਵੇ ਨੇ ਸ੍ਰੀ ਵੈਸ਼ਨੂੰ-ਦੇਵੀ ਮਾਤਾ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਨੂੰ ਇੱਕ ਵੱਡਾ ਤੋਹਫ਼ਾ ਦਿੰਦਿਆਂ ਭਾਰਤ ਦੀ ਸਭ ਤੋਂ ਤੇਜ ਰਫਤਾਰ ਵਾਲੀ ਟ੍ਰੇਨ ਵੰਦੇ ਭਾਰਤ ਨੂੰ ਚਲਾਉਣ ਦਾ ਐਲਾਨ ਕੀਤਾ ਹੈ। ਵੰਦੇ ਭਾਰਤ ਟ੍ਰੇਨ ਯਾਤਰਿਆਂ ਨੂੰ ਮਹਿਜ਼ ਅੱਠ ਘੰਟਿਆਂ ਦੇ ਵਿੱਚ ਦਿੱਲੀ ਤੋਂ ਕੱਟੜਾ ਤੱਕ ਪਹੁੰਚਾਵੇਗੀ। ਦਿੱਲੀ ਤੋਂ ਚੱਲਣ ਵਾਲੀ ਇਹ ਟ੍ਰੇਨ ਦਿੱਲੀ ਤੋਂ ਬਾਅਦ ਅੰਬਾਲਾ ਤੇ ਫਿਰ ਲੁਧਿਆਣਾ ਆਕੇ ਰੁਕੇਗੀ। ਇਸ ਟਰੇਨ ਨੂੰ ਲੈ ਕੇ ਯਾਤਰੀ ਕਾਫੀ ਉਤਸ਼ਾਹਿਤ ਨਜ਼ਰ ਆਏ।
ਵੰਦੇ ਭਾਰਤ ਐਕਸਪ੍ਰੈੱਸ ਭਾਰਤ ਦੀ ਸਭ ਤੋਂ ਵੱਧ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਹੈ ਤੇ ਮਹਿਜ਼ 8 ਘੰਟਿਆਂ ਵਿੱਚ ਹੀ ਟ੍ਰੇਨ ਦਿੱਲੀ ਤੋਂ ਕਟੜਾ ਪਹੁੰਚਾਵੇਗੀ। ਇਹ ਟਰੇਨ ਸ੍ਰੀ ਵੈਸ਼ਨੋ-ਦੇਵੀ ਦੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਨੂੰ ਧਿਆਨ 'ਚ ਰੱਖਦਿਆਂ ਸ਼ੁਰੂ ਕੀਤੀ ਗਈ ਹੈ। ਟ੍ਰੇਨ ਸਵੇਰੇ ਨਵੀਂ ਦਿੱਲੀ ਤੋਂ 6 ਵਜੇ ਚੱਲੇਗੀ ਅਤੇ 8:10 ਤੇ ਅੰਬਾਲਾ, 9:20 ਤੇ ਲੁਧਿਆਣਾ, 12:30 ਤੱਕ ਜੰਮੂ ਅਤੇ 2 ਵਜੇ ਤੱਕ ਯਾਤਰਿਆਂ ਨੂੰ ਕੱਟਰਾ ਪਹੁੰਚਾ ਦੇਵੇਗੀ ਅਤੇ ਮੁੜ ਤੋਂ ਫਿਰ ਵੰਦੇ ਭਾਰਤ 3 ਵਜੇ ਕਟਰਾ ਤੋਂ ਦਿੱਲੀ ਲਈ ਰਵਾਨਾ ਹੋਵੇਗੀ।
ਇਹ ਵੀ ਪੜ੍ਹੋ: ਘੱਗਰ 'ਚ ਪਾੜ: ਕੈਪਟਨ ਨੂੰ ਆਇਆ ਯਾਦ, ਕਰਨਗੇ ਹਵਾਈ ਦੌਰਾ
ਇਸ ਟ੍ਰੇਨ ਵਿੱਚ ਦਿੱਲੀ ਤੋਂ ਕਟਰਾ ਤੱਕ ਸਫਰ ਕਰਨ ਦੀ ਟਿਕਟ 1600 ਰੁਪਏ ਰੱਖੀ ਗਈ ਹੈ। ਇਹ ਟ੍ਰੇਨ 100 ਤੋਂ 130 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲੇਗੀ। ਇਸ ਟ੍ਰੇਨ ਦੇ ਲੁਧਿਆਣਾ ਪਹੁੰਚਣ ਤੇ ਯਾਤਰੀਆਂ ਚ ਕਾਫੀ ਉਤਸ਼ਾਹ ਵੇਖਣ ਨੂੰ ਮਿਲਿਆ। ਇਸ ਟ੍ਰੇਨ ਦਾ ਸਫਲ ਪ੍ਰੀਖਣ ਰੇਲਵੇ ਨੇ ਕਰ ਲਿਆ ਹੈ ਤੇ ਜਲਦੀ ਹੀ ਵੰਦੇ ਭਾਰਤ ਐਕਸਪ੍ਰੈੱਸ ਦੀ ਸੇਵਾਵਾਂ ਸ਼ੁਰੂ ਹੋ ਜਾਣ ਗਿਆ।