ETV Bharat / state

Independence Day: 15 ਅਗਸਤ ਮੌਕੇ ਕੌਂਮੀ ਝੰਡਾ ਲਹਿਰਾਉਣ ਸਮੇਂ ਰੱਖਣਾ ਹੋਵੇਗਾ ਖਾਸ ਧਿਆਨ, ਨਹੀਂ ਹੋ ਸਕਦੀ ਹੈ ਜੇਲ੍ਹ ਜਾਂ ਜੁਰਮਾਨਾ - ਆਜ਼ਾਦੀ ਦਿਹਾੜਾ

Independence Day: ਲੁਧਿਆਣਾ ਤੋਂ ਸਮਾਜ ਸੇਵਿਕਾ ਅਤੇ ਦੇਸ਼ ਦੀ ਬੇਟੀ ਜਾਨਵੀ ਬਹਿਲ ਨੇ ਕਿਹਾ ਕਿ ਸਾਡੇ ਕੌਂਮੀ ਝੰਡੇ ਦੇ ਸਨਮਾਨ ਦੇ ਲਈ ਕੋਡ ਬਣੇ ਹੋਏ ਹਨ, ਜਿਨ੍ਹਾਂ ਨੂੰ ਮੰਨਣਾ ਸਾਡਾ ਪਹਿਲਾਂ ਕਰਤੱਵ ਹੋਣਾ ਚਾਹੀਦਾ ਹੈ। ਇਸ ਕਰਕੇ ਸਾਡੇ ਨੌਜਵਾਨਾਂ ਦਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਨੂੰ ਇਸ ਬਾਰੇ ਜਾਗਰੂਕ ਕਰੀਏ। ਜਾਣਦੇ ਹਾਂ ਕੀ ਸਾਡੇ ਕੌਂਮੀ ਝੰਡਾ ਲਹਿਰਾਉਣ ਸਮੇਂ ਕਿਹੜੀਆਂ ਖ਼ਾਸ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ...

take care of national flag on August 15
take care of national flag on August 15
author img

By

Published : Aug 13, 2023, 12:35 PM IST

ਲੁਧਿਆਣਾ ਤੋਂ ਸਮਾਜ ਸੇਵਿਕਾ ਜਾਨਵੀ ਬਹਿਲ ਨਾਲ ਵਿਸ਼ੇਸ਼ ਗੱਲਬਾਤ

ਲੁਧਿਆਣਾ: ਅਜ਼ਾਦੀ ਦਿਹਾੜੇ ਅਤੇ ਗਣਤੰਤਰ ਦਿਹਾੜੇ ਮੌਕੇ ਅਕਸਰ ਹੀ ਲੋਕ ਦੇਸ਼ ਦੀ ਸ਼ਾਨ ਕੌਂਮੀ ਝੰਡੇ ਖਰੀਦ ਦੇ ਹਨ, ਪਰ ਕੀ ਤੁਹਾਨੂੰ ਪਤਾ ਹੈ ਕਿ ਗਲਤ ਢੰਗ ਨਾਲ ਬਣਿਆ ਤੇ ਗਲਤ ਢੰਗ ਨਾਲ ਤਿਰੰਗਾ ਲਹਿਰਾਉਣ ਕਾਰਨ ਤੁਹਾਨੂੰ 1971 ਧਾਰਾ ਦੇ ਤਹਿਤ ਕੌਂਮੀ ਝੰਡੇ ਦੀ ਉਲੰਘਣਾ ਕਰਨ ਉੱਤੇ ਸਜ਼ਾ ਦੇ ਨਾਲ ਜ਼ੁਰਮਾਨਾ ਵੀ ਲੱਗ ਸਕਦਾ ਹੈ। ਦੱਸ ਦਈਏ ਕਿ 15 ਅਗਸਤ ਨੂੰ ਤਿਰੰਗਾ ਚੜਾਇਆ ਜਾਂਦਾ ਹੈ, ਜਦੋਂ ਕਿ 26 ਜਨਵਰੀ ਨੂੰ ਤਿਰੰਗਾ ਲਹਿਰਾਇਆ ਜਾਂਦਾ ਹੈ। 15 ਅਗਸਤ ਅਜ਼ਾਦੀ ਦਿਹਾੜੇ ਮੌਕੇ ਉੱਤੇ ਝੰਡੇ ਨੂੰ ਰੱਸੀ ਦੇ ਨਾਲ ਉਪਰ ਚੜ੍ਹਾਇਆ ਜਾਂਦਾ ਹੈ, ਜਦੋਂ ਕਿ 26 ਜਨਵਰੀ ਨੂੰ ਝੰਡੇ ਦੀ ਰੱਸੀ ਖਿੱਚ ਕੇ ਉਸ ਨੂੰ ਲਹਿਰਾਇਆ ਜਾਂਦਾ ਹੈ। ਇਨ੍ਹਾਂ ਦੋਵਾਂ ਹੀ ਤਕਨੀਕਾਂ ਵਿੱਚ ਕਾਫੀ ਫਰਕ ਹੈ।

ਝੰਡਾ ਖਰੀਦਣ ਸਮੇਂ ਰੱਖੋਂ ਖਾਸ ਧਿਆਨ: ਕੌਂਮੀ ਝੰਡਾ ਤਿਰੰਗਾ ਖ਼ਰੀਦਣ ਸਮੇਂ ਤੁਹਾਨੂੰ ਕਈ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਜਿਸ ਵਿੱਚ ਕੇਸਰੀ ਰੰਗ ਸਭ ਤੋਂ ਉੱਪਰ, ਫਿਰ ਸਫੇਦ ਤੇ ਫਿਰ ਹਰਾ ਰੰਗ ਆਉਂਦਾ ਹੈ। ਉਸ ਵਿਚਕਾਰ ਬਣੇ ਚੱਕਰ ਵਿੱਚ 24 ਤੀਲੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਕੌਂਮੀ ਝੰਡੇ ਦੀ ਬਣਤਰ ਵੀ 3 ਗੁਣਾ 2 ਦੇ ਮਾਪ ਨਾਲ ਬਣਾਈ ਹੋਣੀ ਚਾਹੀਦੀ ਹੈ। ਕੌਂਮੀ ਝੰਡਾ ਕਿਤੋਂ ਵੀ ਕੱਟਿਆ ਫੱਟਿਆ ਨਹੀਂ ਹੋਣਾ ਚਾਹੀਦਾ। ਇਸ ਤੋਂ ਇਲਾਵਾ ਉਹ ਜ਼ਮੀਨ ਨੂੰ ਨਹੀਂ ਲੱਗਣਾ ਚਾਹੀਦਾ, ਉਸ ਦੇ ਰੰਗ ਫਿੱਕੇ ਨਹੀਂ ਹੋਣੇ ਚਾਹੀਦੇ, ਉਸ ਉੱਤੇ ਕੋਈ ਹੋਰ ਨਿਸ਼ਾਨ ਜਾਂ ਕੁੱਝ ਵੀ ਲਿਖਿਆ ਨਹੀਂ ਹੋਣਾ ਚਾਹੀਦਾ, ਅਜਿਹੇ ਹਾਲਾਤਾਂ ਵਿੱਚ ਤੁਹਾਨੂੰ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈਂ।

ਕੌਂਮੀ ਝੰਡੇ ਦਾ ਅਧਿਕਾਰ: ਹਾਲਾਂਕਿ ਪਹਿਲਾਂ ਸਿਰਫ ਹੱਥ ਨਾਲ ਬਣੇ ਖਾਦੀ, ਕਾਟਨ ਤੇ ਪੋਲੀਏਸਟਰ ਦੇ ਹੀ ਤਿਰੰਗੇ ਲਹਿਰਾਉਣ ਦੀ ਆਗਿਆ ਸੀ। ਪਰ ਹੁਣ ਮਸ਼ੀਨ ਵਿੱਚ ਬਣੇ ਤਿਰੰਗੇ ਲਹਿਰਾਉਣ ਦੀ ਵੀ ਆਗਿਆ ਮਿਲ ਚੁੱਕੀ ਹੈ। ਹਾਲਾਂਕਿ ਕੌਂਮੀ ਝੰਡਾ ਲਹਿਰਾਉਣ ਦਾ ਮੌਲਿਕ ਅਧਿਕਾਰ ਸਭ ਨੂੰ ਹੈ, ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਤੁਸੀ ਕੀਤੇ ਵੀ ਇਸ ਨੂੰ ਲਹਿਰਾ ਸਕਦੇ ਹੋ। ਗੱਡੀ ਉੱਤੇ ਸਿਰਫ ਉੱਚ ਅਹੁੱਦਿਆਂ ਵਾਲਿਆਂ ਨੂੰ ਹੀ ਤਿਰੰਗਾ ਲਾਉਣ ਦੀ ਇਜਾਜ਼ਤ ਹੈ।

ਇਸ ਤੋਂ ਇਲਾਵਾ ਤਿਰੰਗੇ ਤੋਂ ਉਪਰ ਕੋਈ ਵੀ ਹੋਰ ਝੰਡਾ ਨਹੀਂ ਹੋਣਾ ਚਾਹੀਦਾ। 2002 ਤੋਂ ਪਹਿਲਾਂ ਆਮ ਲੋਕ ਸਿਰਫ ਅਜ਼ਾਦੀ ਦਿਹਾੜੇ ਅਤੇ ਗਣਤੰਤਰ ਦਿਹਾੜੇ ਉੱਤੇ ਹੀ ਕੌਂਮੀ ਝੰਡਾ ਲਹਿਰਾ ਸਕਦੇ ਸਨ। ਜੇਕਰ ਕੌਂਮੀ ਝੰਡੇ ਦਾ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋ ਜਾਵੇ ਤਾਂ ਉਸ ਨੂੰ ਨਿਯਮਾਂ ਦੇ ਮੁਤਾਬਿਕ ਹੀ ਨਸ਼ਟ ਕਰਨਾ ਚਾਹੀਦਾ ਹੈ। ਦੇਸ਼ ਦੀ ਅਜ਼ਾਦੀ ਮਿਲਣ ਤੋਂ ਬਾਅਦ 15 ਅਗਸਤ 1947 ਵਿੱਚ ਪਹਿਲੀ ਵਾਰ ਦੇਸ਼ ਦਾ ਝੰਡਾ ਲਾਲ ਕਿਲ੍ਹੇ ਉੱਤੇ ਲਹਿਰਾਇਆ ਗਿਆ ਸੀ, ਜਿਸ ਤੋਂ ਬਾਅਦ ਹੁਣ ਹਰ 15 ਅਗਸਤ ਨੂੰ ਅਜ਼ਾਦੀ ਦਿਹਾੜੇ ਦੇ ਵਜੋਂ ਮਨਾਇਆ ਜਾਣ ਲੱਗਾ ਹੈ।

ਝੰਡਾ ਖਰੀਦਣ ਸਮੇਂ ਰੱਖੋਂ ਖਾਸ ਧਿਆਨ
ਝੰਡਾ ਖਰੀਦਣ ਸਮੇਂ ਰੱਖੋਂ ਖਾਸ ਧਿਆਨ

ਤਿਰੰਗੇ ਵੇਚਣ ਦੀ ਕਵਾਇਦ: ਲੁਧਿਆਣਾ ਦੇ ਨਾਲ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਅਕਸਰ ਹੀ ਲੋਕ ਅਜ਼ਾਦੀ ਦਿਹਾੜੇ ਤੋਂ ਪਹਿਲਾਂ ਤਿਰੰਗੇ ਵੇਚਣ ਦਾ ਕੰਮ ਕਰਦੇ ਹਨ। ਲੁਧਿਆਣਾ ਵਿੱਚ ਵੀ ਕੁੱਝ ਫੈਕਟਰੀਆਂ ਵਿੱਚ ਤਿਰੰਗੇ ਬਣਾਏ ਜਾਂਦੇ ਹਨ। ਲੁਧਿਆਣਾ ਦੇ ਫੁੱਲਾਂਵਾਲ ਚੌਂਕ ਵਿੱਚ ਤਿਰੰਗੇ ਵੇਚਣ ਵਾਲੇ ਦੁਕਾਨਦਾਰ ਨੇ ਦੱਸਿਆ ਕਿ ਉਹ ਰਾਜਸਥਾਨ ਦਾ ਰਹਿਣ ਵਾਲਾ ਹੈ ਅਤੇ ਦਿੱਲੀ ਤੋਂ ਲਿਆ ਕੇ ਤਿਰੰਗੇ ਵੇਚਦਾ ਹੈ, ਉਸ ਦਾ ਬੇਟਾ ਵੀ ਉਸ ਸਾਥ ਨਿਭਾਉਂਦਾ ਹੈ। ਉਸ ਨੇ ਦੱਸਿਆ ਕਿ ਜ਼ਿਆਦਤਰ ਲੋਕ ਗੱਡੀਆਂ ਦੇ ਅੰਦਰ ਡੈਸ਼-ਬੋਰਡ ਉੱਤੇ ਲਗਾਉਣ ਵਾਲੇ ਛੋਟੇ ਝੰਡੇ ਹੀ ਖਰੀਦਦੇ ਹਨ, ਉਸ ਦਾ ਬੇਟਾ ਵੀ ਨਾਲ ਝੰਡੇ ਵੇਚਦਾ ਹੈ। ਉਸ ਨੇ ਕਿਹਾ ਕਿ ਅਸੀਂ ਇਹੀ ਕੰਮ ਕਰਦੇ ਹਨ ਅਤੇ ਇਸ ਨਾਲ ਹੀ ਸਾਡੇ ਘਰ ਦਾ ਗੁਜ਼ਾਰਾ ਚੱਲਦਾ ਹੈ।

ਕਿਹੜੀਆਂ ਗੱਲਾਂ ਦਾ ਰੱਖੀਏ ਖਿਆਲ: ਲੁਧਿਆਣਾ ਤੋਂ ਸਮਾਜ ਸੇਵਿਕਾ ਅਤੇ ਦੇਸ਼ ਦੀ ਬੇਟੀ ਜਾਨਵੀ ਬਹਿਲ ਨੇ ਕਸ਼ਮੀਰ ਤੋਂ ਲੈਕੇ ਕੰਨਿਆ ਕੁਮਾਰੀ ਤੱਕ ਦੇਸ਼ ਨੂੰ ਇਕਜੁੱਟ ਵਿਖਾਉਣ ਦੇ ਲਈ ਲਾਲ ਚੌਂਕ ਵਿੱਚ ਤਿਰੰਗਾ ਲਹਿਰਾਇਆ ਸੀ। ਇਸ ਤੋਂ ਬਾਅਦ ਉਸ ਨੇ ਤਿਰੰਗਾ ਯਾਤਰਾ ਕੱਢੀ ਸੀ, ਇਸ ਸਾਲ ਵੀ ਉਹ 100 ਗੁਣਾ 160 ਫੁੱਟ ਦਾ ਤਿਰੰਗਾ ਲਹਿਰਾਉਣ ਜਾ ਰਹੀ ਹੈ। ਲੁਧਿਆਣਾ ਦੇ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਉੱਤੇ ਵੀ ਕੌਂਮੀ ਤਿਰੰਗਾ ਲਹਿਰਾਉਣ ਲਈ ਉਸ ਨੇ ਪ੍ਰਸ਼ਾਸਨ ਨੂੰ ਅਰਜੋਈ ਕੀਤੀ ਸੀ, ਜੋ ਕਿ ਅੱਜ ਲੁਧਿਆਣਾ ਦੀ ਸ਼ਾਨ ਹਨ।

ਜਾਨਵੀ ਨੇ ਕਿਹਾ ਕਿ ਸਾਡੇ ਕੌਂਮੀ ਝੰਡੇ ਦੇ ਸਨਮਾਨ ਦੇ ਲਈ ਕੋਡ ਬਣੇ ਹੋਏ ਹਨ, ਜਿਨ੍ਹਾਂ ਨੂੰ ਮੰਨਣਾ ਸਾਡਾ ਪਹਿਲਾਂ ਕਰਤੱਵ ਹੋਣਾ ਚਾਹੀਦਾ ਹੈ। ਅਜ਼ਾਦੀ ਦਿਹਾੜੇ ਅਤੇ ਗਣਤੰਤਰ ਦਿਹਾੜੇ ਤੋਂ ਬਾਅਦ ਕੌਮੀ ਤਿਰੰਗੇ ਦੀ ਬੇਅਦਬੀ ਹੁੰਦੀ ਹੈ। ਕਾਗਜ਼ ਦਾ ਬਣਿਆ ਤਿਰੰਗਾ ਫੱਟ ਜਾਂਦਾ ਹੈ, ਕਈ ਵਾਰ ਬੱਚੇ ਮਾਸੂਮ ਹੁੰਦੇ ਹਨ, ਉਨ੍ਹਾਂ ਤੋਂ ਇਸ ਦੀ ਬੇਅਦਬੀ ਹੋ ਜਾਂਦੀ ਹੈ। ਇਸ ਕਰਕੇ ਸਾਡੇ ਨੌਜਵਾਨਾਂ ਦਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਨੂੰ ਇਸ ਬਾਰੇ ਜਾਗਰੂਕ ਕਰੀਏ।

ETV Bharat Logo

Copyright © 2024 Ushodaya Enterprises Pvt. Ltd., All Rights Reserved.