ਲੁਧਿਆਣਾ: ਜ਼ਿਲ੍ਹੇ ਵਿੱਚ ਤੜਕਸਾਰ ਇਨਕਮ ਟੈਕਸ ਦੀ ਟੀਮ ਵੱਲੋਂ ਦੋ ਨਾਮੀ ਸੁਨਿਆਰਿਆਂ ਦੀ ਦੁਕਾਨਾਂ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਿਕ ਇਹ ਛਾਪੇਮਾਰੀ ਪਵੇਲਿਅਨ ਮਾਲ ਨੇੜੇ ਮਨੀ ਰਾਮ ਬਲਵੰਤ ਰਾਏ ਆਰਤੀ ਚੌਕ ਨੇੜੇ ਸਰਦਾਰ ਜੂਲਰਸ ਅਤੇ ਮਾਲ ਰੋਡ ਨੇੜੇ ਇਕ ਸੁਨਿਆਰੇ ਦੇ ਵੱਡੇ ਸ਼ੋਅ ਰੂਮ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ।
ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਛਾਪੇਮਾਰੀ: ਮਿਲੀ ਜਾਣਕਾਰੀ ਮੁਤਾਬਿਕ 30 ਤੋਂ 40 ਦੇ ਕਰੀਬ ਅਧਿਕਾਰੀਆਂ ਵੱਲੋਂ ਇਹ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਕਈ ਦਸਤਾਵੇਜ਼ ਆਪਣੇ ਕਬਜ਼ੇ ਵਿੱਚ ਲਏ ਹਨ। ਇਸ ਤੋ ਇਲਾਵਾ ਕਰ ਵਿਭਾਗ ਵਲੋਂ ਲੋਕਲ ਪੁਲਿਸ ਦੀ ਵੀ ਵਰਤੋਂ ਕੀਤੀ ਗਈ ਹੈ। ਸੂਤਰਾਂ ਦੇ ਮੁਤਾਬਿਕ ਜ਼ਿਆਦਤਰ ਇਨ੍ਹਾਂ ਦੇ ਬੈਂਕ ਖਾਤਿਆਂ ਦੀ ਜਾਂਚ ਹੋ ਰਹੀ ਹੈ ਕਿਉਂਕਿ ਕਰ ਵਿਭਾਗ ਨੂੰ ਖ਼ਦਸ਼ਾ ਹੈ ਇਨ੍ਹਾਂ ਵੱਲੋਂ ਟੈਕਸ ਦੀ ਹੇਰਾ-ਫੇਰੀ ਕੀਤੀ ਗਈ ਹੈ।
ਖੰਗਾਲੇ ਜਾ ਰਹੇ ਦਸਤਾਵੇਜ਼: ਜਾਣਕਾਰੀ ਮੁਤਾਬਕ ਸਿਰਫ ਲੁਧਿਆਣਾ ਵਿੱਚ ਹੀ ਨਹੀਂ ਸਗੋਂ ਦਿੱਲੀ, ਜਲੰਧਰ ਅਤੇ ਹੋਰਨਾਂ ਟਿਕਾਣਿਆਂ ’ਤੇ ਵੀ ਵਿਭਾਗ ਵੱਲੋਂ ਛਾਪੇਮਾਰੀ ਹੋਈ ਹੈ, ਕਰ ਵਿਭਾਗ ਦੀਆਂ ਟੀਮਾਂ ਟੈਕਸੀ ਦੇ ਵਿਚ ਸਵਾਰ ਹੋ ਕੇ ਆਈਆਂ ਸਨ ਜਿਆਦਾਤਰ ਟੈਕਸੀਆਂ ਦੇ ਨੰਬਰ ਵੱਡੇ ਸ਼ਹਿਰਾਂ ਤੋਂ ਸਬੰਧਤ ਦੱਸੇ ਜਾ ਰਹੇ ਹਨ ਹਾਲਾਂਕਿ ਮੀਡੀਆ ਨੂੰ ਫ਼ਿਲਹਾਲ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।
ਇਹ ਵੀ ਪੜੋ: ਗੁਰੂ ਨਗਰੀ ਵਿੱਚ ਵੱਡੀ ਵਾਰਦਾਤ: ਲੁਟੇਰਿਆਂ ਨੇ ਨੌਜਵਾਨ ਤੋਂ ਖੋਹੀ ਐਕਟੀਵਾ, ਦੇਖੋ ਸੀਸੀਟੀਵੀ