ਲੁਧਿਆਣਾ: ਲੁਧਿਆਣਾ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ। ਬੀਤੇ ਦਿਨ ਰਿਕਾਰਡ ਤੋੜ ਇੱਕੋ ਹੀ ਦਿਨ ਵਿੱਚ 35 ਮਰੀਜ਼ਾਂ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ। ਜਿਨ੍ਹਾਂ ਵਿੱਚੋਂ 12 ਕੋਰੋਨਾ ਵਾਇਰਸ ਤੋਂ ਇਲਾਵਾ ਕਿਸੇ ਵੀ ਗੰਭੀਰ ਬਿਮਾਰੀ ਤੋਂ ਪੀੜਤ ਨਹੀਂ ਸਨ। ਇਸ ਤੋਂ ਇਲਾਵਾ ਖੰਨਾ ਦੇ ਵਿੱਚ ਮ੍ਰਿਤਕਾਂ ਚ 30 ਸਾਲ ਦੀ ਲੜਕੀ ਵੀ ਸ਼ਾਮਲ ਹੈ।
ਬੀਤੇ ਦਿਨ ਜੇਕਰ ਕੁੱਲ ਕੋਰੋਨਾ ਨਾਲ ਪੀੜਤਾਂ ਦੀ ਗੱਲ ਕੀਤੀ ਜਾਵੇ ਤਾਂ 1287 ਪੌਜ਼ੀਟਿਵ ਕੇਸ ਸਾਹਮਣੇ ਆਏ ਹਨ, ਜ਼ਿਲ੍ਹੇ ਵਿੱਚ ਹੁਣ ਐਕਟਿਵ ਕੇਸਾਂ ਦੀ ਗਿਣਤੀ 10 ਹਜ਼ਾਰ ਤੋਂ ਪਾਰ ਹੋ ਗਈ ਹੈ। 1058 ਮਰੀਜ਼ ਹਸਪਤਾਲਾਂ ਵਿੱਚ ਆਕਸੀਜਨ ਲੈ ਰਹੇ ਹਨ ਜਦੋਂ ਕਿ 38 ਮਰੀਜ਼ ਵੈਂਟੀਲੇਟਰ ਉੱਤੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ।
ਅੰਕੜਿਆਂ ਦੇ ਮੁਤਾਬਕ ਮਈ ਮਹੀਨੇ ਦੇ ਮਹਿਜ਼ ਤਿੰਨ ਦਿਨਾਂ ਵਿੱਚ ਹੀ 4665 ਪਰ ਉਨ੍ਹਾਂ ਦੇ ਪੌਜ਼ੀਟਿਵ ਮਰੀਜ਼ ਆਏ ਹਨ ਜਦੋਂਕਿ 4202 ਮਰੀਜ਼ ਲੁਧਿਆਣਾ ਜ਼ਿਲ੍ਹੇ ਤੋਂ ਸਬੰਧਤ ਹਨ ਇਸ ਤੋਂ ਇਲਾਵਾ ਤਿੰਨ ਦਿਨ ਵਿੱਚ ਹੀ 89 ਲੋਕ ਕੋਰੋਨਾ ਵਾਇਰਸ ਨਾਲ ਆਪਣੀ ਜਾਨ ਗਵਾ ਚੁੱਕੇ ਹਨ।
ਇਹ ਵੀ ਪੜ੍ਹੋ:ਕੈਪਟਨ ਦੀ ਮੁੜ ਕੇਂਦਰ ਨੂੰ ਅਪੀਲ, ਵੈਕਸੀਨੇਸ਼ਨ ਅਲਾਟਮੈਂਟ 'ਚ ਕਰੋ ਵਾਧਾ
ਸ਼ਮਸ਼ਾਨ ਦੇ ਇੱਕ ਚਿਤਾ ਪੁਰੀ ਨਹੀਂ ਜਲਦੀ ਕੇ ਦੂਜੀ ਆ ਜਾਂਦੀ ਹੈ, ਮ੍ਰਿਤਕਾਂ ਵਿੱਚ 10 ਲੋਕ ਅਜਿਹੇ ਸਨ ਜਿਨਾਂ ਨੂੰ ਮਹਿਜ਼ 24 ਤੋਂ ਲੈ ਕੇ 48 ਘੰਟਿਆਂ ਅੰਦਰ ਹੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ, ਮ੍ਰਿਤਕਾਂ ਵਿੱਚ 13 ਔਰਤਾਂ, 8 ਮਰਦ ਸਨ ਅਤੇ 4 ਸ਼ੂਗਰ ਅਤੇ 4 ਹਾਈਪਰ ਟੈਨਸ਼ਨ ਦੇ ਮਰੀਜ਼ ਸਨ। ਇਥੋਂ ਤੱਕ ਕੇ ਪਰਸ਼ਸ਼ਨ ਵੱਲੋਂ ਦਿੱਤੇ ਗਏ ਖਾਲੀ ਬੈਡ ਦੀ ਜਾਣਕਾਰੀ ਦੇਣ ਵਾਲੇ ਨੰਬਰ ਨਹੀਂ ਚੱਲ ਰਹੇ।