ਲੁਧਿਆਣਾ: ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਲੁਧਿਆਣਾ ਵਿੱਚ ਲਗਾਤਾਰ ਕੋਰੋਨਾ ਵਾਇਰਸ ਮਰੀਜ਼ਾਂ ਦੀ ਫ਼ੀਸਦ ਵਧਦੀ ਜਾ ਰਹੀ ਹੈ। ਇੱਕ ਅਪ੍ਰੈਲ ਨੂੰ 7.45 ਫ਼ੀਸਦੀ ਸੀ ਉਹ 27 ਦਿਨਾਂ ਦੇ ਵਿੱਚ ਵੱਧ ਕੇ 14.18 ਫ਼ੀਸਦ ਹੋ ਗਈ ਹੈ।
ਪਿਛਲੇ 24 ਘੰਟੇ ਦੇ ਨਵੇਂ ਕੇਸ
ਮੰਗਲਵਾਰ ਨੂੰ ਲੁਧਿਆਣਾ ਵਿੱਚ ਨਵੇਂ 1248 ਕੋਰੋਨਾ ਦੇ ਕੇਸ ਮਿਲੇ ਹਨ ਜਿਨ੍ਹਾਂ ਵਿੱਚੋਂ 1136 ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਸਨ ਜਦੋਂ ਕਿ 17 ਮਰੀਜ਼ਾਂ ਦੀ ਲੁਧਿਆਣਾ ਵਿੱਚ ਕੋਰੋਨਾ ਨਾਲ ਮੌਤ ਹੋ ਗਈ। ਜਿਨ੍ਹਾਂ ਵਿੱਚੋਂ 13 ਮਰੀਜ਼ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਸਨ। ਜਦੋਂ ਕਿ ਹੁਣ ਤੱਕ ਲੁਧਿਆਣਾ ਜ਼ਿਲ੍ਹੇ ਵਿੱਚ ਕੋਰੋਨਾ ਮਹਾਂਮਾਰੀ ਨੇ 1331 ਮਰੀਜ਼ਾਂ ਦੀ ਜਾਨ ਲੈ ਲਈ ਹੈ ਅਤੇ ਐਕਟਿਵ ਕੇਸਾਂ ਦੀ ਗੱਲ ਕੀਤੀ ਜਾਵੇ ਤਾਂ 7453 ਕੋਰੋਨਾ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਐਕਟਿਵ ਕੇਸ ਹਨ ਜਿਨ੍ਹਾਂ ਵਿੱਚੋਂ 785 ਮਰੀਜ਼ ਲੁਧਿਆਣਾ ਦੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਆਕਸੀਜਨ ਉੱਤੇ ਹਨ।
ਸ਼ਹਿਰ 'ਚ ਕਿੱਥੋਂ -ਕਿੱਥੋ ਆਏ ਪੌਜ਼ੀਟਿਵ ਕੇਸ
ਲੁਧਿਆਣਾ ਜ਼ਿਲ੍ਹੇ ਵਿੱਚ ਕੋਰੋਨਾ ਨਾਲ ਗੰਭੀਰ 17 ਮਰੀਜ਼ ਵੈਂਟੀਲੇਟਰ ਉੱਤੇ ਹਨ ਮੰਗਲਵਾਰ ਨੂੰ ਆਏ ਕੋਰੋਨਾ ਵਾਇਰਸ ਪੀੜਤਾਂ ਵਿੱਚ ਸਰਕਾਰੀ ਸਕੂਲ ਪ੍ਰਤਾਪਗੜ੍ਹ, ਸਰਕਾਰੀ ਸਕੂਲ ਸ਼ੇਰਪੁਰ, ਮਾਊਂਟ ਲਿਟਰਾ ਸਕੂਲ, ਡਾ. ਆਰਸੀ ਜੈਨ ਸਕੂਲ, ਸਰਕਾਰੀ ਸਕੂਲ ਪੱਖੋਵਾਲ ਤੋਂ 5 ਅਧਿਆਪਕ ਕੋਰੋਨਾ ਪੌਜ਼ੀਟਿਵ ਮਿਲੇ ਹਨ ਜਦਕਿ ਪੌਜ਼ੀਟਿਵ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਕਰਕੇ ਕੁੱਲ 89 ਕੋਰੋਨਾ ਦੇ ਨਾਲ ਲੋਕ ਪੌਜ਼ੀਟਿਵ ਰਹੇ।
ਲੁਧਿਆਣਾ ਵਿੱਚ ਬੀਤੇ ਦਿਨ ਠੀਕ ਹੋਏ ਮਰੀਜ਼ਾਂ ਦੀ ਗੱਲ ਕੀਤੀ ਜਾਵੇ ਤਾਂ 773 ਮਰੀਜ਼ ਲੁਧਿਆਣਾ ਵਿੱਚ ਬੀਤੇ ਦਿਨ ਠੀਕ ਹੋਏ ਹਨ ਜਿਨ੍ਹਾਂ ਨੂੰ ਡਿਸਚਾਰਜ ਕੀਤਾ ਗਿਆ ਹੈ ਪਰ ਇਸ ਦੇ ਬਾਵਜੂਦ ਠੀਕ ਹੋਏ ਮਰੀਜ਼ਾਂ ਤੋਂ ਦੁੱਗਣੇ ਨਵੇਂ ਕੋਰੋਨਾ ਦੇ ਮੁਰੀਦ ਮਿਲ ਗਏ ਹਨ।
ਤਿੰਨ ਸਰਕਾਰੀ ਹਸਪਤਾਲ 'ਚ ਵੈਕਸੀਨੇਸ਼ਨ ਦੇ ਕੈਂਪ
ਮੰਗਲਵਾਰ ਨੂੰ ਵੈਕਸੀਨ ਦੀ ਡੋਜ਼ ਘੱਟ ਹੋਣ ਕਰਕੇ ਤਿੰਨ ਹੀ ਸਰਕਾਰੀ ਹਸਪਤਾਲਾਂ ਵਿਚ ਵੈਕਸੀਨੇਸ਼ਨ ਦੇ ਕੈਂਪ ਲਗਵਾਏ ਗਏ। ਜਦੋਂ ਕਿ ਇੱਕ ਮਈ ਤੋਂ ਅਠਾਰਾਂ ਸਾਲ ਤੋਂ ਲੈ ਕੇ ਪਨਤਾਲੀ ਸਾਲ ਤੱਕ ਦੇ ਲੋਕਾਂ ਨੂੰ ਟੀਕਾਕਰਨ ਲੱਗਣਾ ਹੈ। ਜਿਸ ਲਈ ਮੋਬਾਇਲ ਐਪ ਤੋਂ ਰਜਿਸਟ੍ਰੇਸ਼ਨ ਵੀ ਸ਼ੁਰੂ ਹੋ ਗਈ ਹੈ। ਮੰਗਲਵਾਰ ਨੂੰ ਲੁਧਿਆਣਾ ਜ਼ਿਲ੍ਹੇ ਵਿੱਚ 28 ਹਜ਼ਾਰ ਕੋਈ ਸ਼ੀਲਡ ਦੀ ਡੋਜ਼ ਪਹੁੰਚੀ ਹੈ ਪਰ ਉਹ ਵੈਕਸੀਨ ਹਾਲੇ ਤੱਕ ਨਹੀਂ ਮਿਲ ਸਕੀ ਹੈ ਅਜਿਹੇ ਚ ਉਹ ਵੈਕਸੀਨ ਲਗਾਉਣ ਵਾਲਿਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।