ਲੁਧਿਆਣਾ: ਬੀਤੇ ਦਿਨੀਂ ਵੈਟਰਨਰੀ ਡਾਕਟਰ ਦੇ ਖਿਲਾਫ ਪੁਲਿਸ ਵੱਲੋਂ ਲਾਪਰਵਾਹੀ ਵਰਤਣ ’ਤੇ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਦੇ ਡਾਕਟਰਾਂ ਵਲੋਂ ਅੱਜ ਓਪੀਡੀ ਘੰਟੇ ਲਈ ਬੰਦ ਕਰਕੇ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਜਿਨਾਂ ਡਾਕਟਰਾਂ ’ਤੇ ਮਾਮਲਾ ਦਰਜ ਕੀਤਾ ਗਿਆ ਉਨ੍ਹਾਂ ਦੇ ਪਰਚੇ ਰੱਦ ਕਰਨ ਦੀ ਮੰਗ ਕੀਤੀ ਗਈ ਹੈ।
ਸੁਰੱਖਿਆ ਮੁਲਾਜ਼ਮਾਂ ਨੇ ਕੁੱਤੇ ਦੇ ਮੂੰਹ ’ਤੇ ਬੰਨ੍ਹੀ ਰੱਸੀ, ਜਿਸ ਕਾਰਨ ਉਸਦੀ ਮੌਤ ਹੋਈ: ਵੈਟਰਨਰੀ ਡਾਕਟਰ
ਇਸ ਸਬੰਧੀ ਵੈਟਰਨਰੀ ਡਾਕਟਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀ ਕਿਸੇ ਜੁਡੀਸ਼ੀਅਲ ਦੇ ਡਾਗ ਨੂੰ ਉਸ ਦੀ ਸੁਰੱਖਿਆ ’ਚ ਤੈਨਾਤ ਮੁਲਾਜ਼ਮ ਇਲਾਜ ਲਈ ਲੈਕੇ ਆਏ ਸਨ ਜਿਸ ਦਾ ਇਲਾਜ਼ ਉਨ੍ਹਾਂ ਨੇ ਟੈਸਟ ਕਰਵਾਉਣ ਤੋਂ ਬਾਅਦ ਕਰਨ ਦੀ ਗੱਲ ਆਖੀ। ਪਰ ਸੁਰੱਖਿਆ ਮੁਲਾਜ਼ਮਾਂ ਦੇ ਕਹਿਣ ਤੇ ਉਨ੍ਹਾਂ ਨੇ ਡਾਗ ਦਾ ਸੈਂਪਲ ਲੈ ਲਿਆ। ਇਸ ਦੌਰਾਨ ਸੁਰੱਖਿਆ ਮੁਲਾਜ਼ਮਾਂ ਨੇ ਹੀ ਪਾਲਤੂ ਕੁੱਤੇ ਦੇ ਮੂੰਹ ’ਤੇ ਰੱਸੀ ਬਨੀ ਜਿਸ ਤੋਂ ਬਾਅਦ ਡਾਗ ਦੇ ਮੂੰਹ ਚੋ ਖ਼ੂਨ ਆਉਣ ਨਾਲ ਉਸ ਦੀ ਮੌਤ ਹੋ ਗਈ, ਪਰ ਇਸ ਦਾ ਇਲਜ਼ਾਮ ਡਾਕਟਰਾਂ ’ਤੇ ਲਗਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸੇ ਦੇ ਵਿਰੋਧ ’ਚ ਅੱਜ ਓਪੀਡੀ 2 ਘੰਟੇ ਬੰਦ ਰੱਖੀ ਗਈ ਹੈ, ਜੇਕਰ ਪਰਚਾ ਰੱਦ ਨਾ ਹੋਇਆ ਤਾਂ ਉਹ ਕੱਲ ਤੋਂ ਪੂਰੇ ਦਿਨ ਲਈ ਓਪੀਡੀ ਬੰਦ ਕਰਕੇ ਰੱਖਣਗੇ।
ਇਹ ਵੀ ਪੜ੍ਹੋ: ਸੰਯੁਕਤ ਕਿਸਾਨ ਮੋਰਚਾ ਵੱਲੋਂ PM ਮੋਦੀ ਨੂੰ ਚਿੱਠੀ, ਅੰਦੋਲਨ ਪ੍ਰਤੀ ਬੇਰੁਖੀ ਤੋੜਨ ਦੀ ਅਪੀਲ