ETV Bharat / state

ਪੁਲਿਸ ਨੇ 4 ਚੋਰਾਂ ਨੂੰ 95 ਮੋਬਾਇਲ ਫੋਨਾਂ ਸਮੇਤ ਕੀਤਾ ਕਾਬੂ, 1 ਚੋਰ ਦੀ ਆਪਣੀ ਵੀ ਹੈ ਮੋਬਾਇਲਾਂ ਦੀ ਦੁਕਾਨ - Ludhiana news in punjabi

ਲੁਧਿਆਣਾ ਦੀ ਥਾਣਾ ਟਿੱਬਾ ਅਤੇ ਥਾਣਾ ਪੀਏਯੂਜੀ ਪੁਲਿਸ ਨੇ 4 ਮੁਲਜ਼ਮਾਂ ਨੂੰ 95 ਚੋਰੀ ਦੇ ਮੋਬਾਇਲਾਂ ਸਮੇਤ (Ludhiana police arrested 4 thieves with 95 mobile phones) ਗ੍ਰਿਫਤਾਰ ਕੀਤਾ ਹੈ। ਇੱਕ ਮਾਮਲੇ ਵਿੱਚ 65 ਅਤੇ ਦੂਜੇ ਮਾਮਲੇ 'ਚ 25 ਮੋਬਾਇਲ ਬਰਾਮਦ ਕੀਤੇ ਹਨ। 4 ਮੁਲਜਮਾਂ ਵਿੱਚੋ ਇਕ ਚੋਰ ਦੀ ਮੋਬਾਇਲ ਵੇਚਣ ਦੀ ਦੁਕਾਨ ਸੀ। ਜੋ ਕਿ ਖੁਦ ਹੀ ਚੋਰੀ ਕਰਕੇ ਮੋਬਾਇਲ ਖੁਦ ਹੀ ਵੇਚਦਾ ਸੀ।

4 ਚੋਰਾਂ ਨੂੰ 95 ਮੋਬਾਇਲ ਫੋਨਾਂ ਸਮੇਤ ਕੀਤਾ ਕਾਬੂ

author img

By

Published : Dec 19, 2022, 9:38 PM IST

4 ਚੋਰਾਂ ਨੂੰ 95 ਮੋਬਾਇਲ ਫੋਨਾਂ ਸਮੇਤ ਕੀਤਾ ਕਾਬੂ

ਲੁਧਿਆਣਾ: ਲੁਧਿਆਣਾ ਦੀ ਥਾਣਾ ਟਿੱਬਾ ਅਤੇ ਥਾਣਾ ਪੀ ਏ ਯੂ ਜੀ ਪੁਲਿਸ ਨੇ ਕੁਲ 90 ਮੋਬਾਇਲ ਬਰਾਮਦ ਕੀਤੇ ਹਨ। ਇੱਕ ਮਾਮਲੇ ਵਿਚ 65 ਅਤੇ ਦੂਜੇ ਮਾਮਲੇ ਵਿਚ 25 ਮੋਬਾਇਲ ਬਰਾਮਦ ਕੀਤੇ ਹਨ। 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। (Ludhiana police arrested 4 thieves with 95 mobile phones)

ਇੱਕ ਚੋਰ ਦੀ ਮੋਬਾਇਲਾਂ ਦੀ ਦੁਕਾਨ: ਜਿਨ੍ਹਾਂ ਚੋਂ 1 ਮੁਲਜ਼ਮ ਮੋਬਾਇਲ ਦੀ ਦੁਕਾਨ ਚਲਾਉਂਦਾ ਹੈ। ਖੁਦ ਵੀ ਮੋਬਾਇਲ ਚੋਰੀ ਕਰਦਾ ਸੀ ਅਤੇ ਚੋਰੀ ਦੇ ਮੋਬਾਇਲ ਆਪਣੀ ਦੁਕਾਨ ਤੇ 1500 ਰੁਪਏ ਤੋਂ ਲੈ ਕੇ 2000 ਰੁਪਏ ਤੱਕ ਵੇਚਦਾ ਸੀ। ਉਨ੍ਹਾ ਕਿਹਾ ਕਿ ਇਕ ਅਜਿਹਾ ਗਿਰੋਹ ਵੀ ਇਸ ਚ ਸ਼ਾਮਿਲ ਸੀ ਜੋ ਕਿ ਰੇਲਵੇ ਸਟੇਸ਼ਨ ਉਤੇ ਰੇਲ ਵਿਚ ਚੜਨ ਲੱਗੇ ਲੋਕਾਂ ਦੇ ਮੋਬਾਇਲ ਕੱਢਦੇ ਸਨ। ਜਿਸ ਦੀ ਪਹਿਚਾਣ ਰਮੇਸ਼ ਚੌਹਾਨ ਵਜੋਂ ਹੋਈ ਹੈ। ਪੁਲਿਸ ਕਮਿਸ਼ਨਰ ਨੇ ਇਸ ਸਬੰਧੀ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾ ਦੱਸਿਆ ਕਿ ਹੁਣ ਤੱਕ 150 ਤੋਂ 200 ਮੋਬਾਇਲ ਵੇਚ ਚੁੱਕਾ ਹੈ। ਉਸ ਨੇ ਇਹ ਮੋਬਾਇਲ 3 ਮਹੀਨਿਆਂ ਦੌਰਾਨ ਵੇਚੇ ਹਨ।

ਪੁਲਿਸ ਕਮਿਸ਼ਨਰ ਨੇ ਕੀਤੇ ਖੁਲਾਸੇ : ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ 4 ਮੁਲਜ਼ਮ ਅਸੀਂ ਫੜ ਲਾਏ ਹਨ। ਉਨ੍ਹਾਂ ਦੱਸਿਆ ਕਿ ਹਾਲੇ ਸਾਡਾ 25 ਫੀਸਦੀ ਕੰਮ ਹੋਇਆ ਹੈ। ਅਸੀਂ ਇਹਨਾਂ ਲੋਕਾਂ ਦੇ ਅਸਲ ਮਾਲਕਾਂ ਨੂੰ ਲੱਭ ਕੇ ਉਹਨਾਂ ਨੂੰ ਮੋਬਾਈਲ ਫੋਨ ਮੋੜਨੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਮਹਿੰਗੇ ਮੋਬਾਈਲ ਸਸਤੇ ਵਿੱਚ ਖਰੀਦ ਰਹੇ ਹਨ। ਉਹਨਾਂ ਨੂੰ ਵੀ ਇਸ ਸਬੰਧੀ ਸਾਰੀ ਜਾਣਕਾਰੀ ਹੈ ਕਿ ਇੰਨੇ ਸਸਤੇ ਮੋਬਾਈਲ ਚੋਰੀ ਦੇ ਹੀ ਮਿਲ ਸਕਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਉਹਨਾਂ ਉਤੇ ਵੀ ਸ਼ਿਕੰਜਾ ਕੱਸ ਰਹੇ ਹਾਂ।

ਚੋਰੀ ਦੇ ਮੋਬਾਇਲ ਵੇਚਦੇ ਸੀਂ ਅੱਗੇ ਸਸਤੇ: ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੋਬਾਈਲ ਦੀ ਦੁਕਾਨ ਚਲਾਉਣ ਵਾਲਾ ਖ਼ੁਦ ਮੋਬਾਈਲ ਦੇ ਲੌਕ ਖੁੱਲ੍ਹ ਕੇ ਅੱਗੇ ਲੋਕਾਂ ਨੂੰ ਸਸਤੇ ਵੇਚਦਾ ਸੀ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ। ਉਨ੍ਹਾ ਕਿਹਾ ਕੇ ਜਿਹੜੇ ਲੋਕ ਮੋਬਾਈਲ ਦੀ ਵਰਤੋਂ ਕਰਦੇ ਹਨ। ਉਹ ਇਸ ਤੋਂ ਚੰਗੀ ਤਰ੍ਹਾਂ ਵਾਕਿਫ ਹਨ। ਇਸ ਕਰਕੇ ਜੇਕਰ ਉਹ ਸਸਤਾ ਮੋਬਾਇਲ ਖਰੀਦ ਰਹੇ ਹਨ ਤਾਂ ਉਹਨਾਂ ਨੂੰ ਇਸ ਗੱਲ ਦਾ ਵੀ ਪਤਾ ਹੋਣਾ ਚਾਹੀਦਾ ਹੈ ਕਿ ਇਹ ਚੋਰੀ ਦੇ ਮੋਬਾਈਲ ਹਨ। ਜੋ ਇੰਨੀਆਂ ਸਸਤੀਆਂ ਕੀਮਤਾਂ 'ਤੇ ਲੋਕਾਂ ਨੂੰ ਮਿਲ ਰਹੇ ਹਨ।

ਇਹ ਵੀ ਪੜ੍ਹੋੋ:- ਪੰਜਾਬ 'ਚ ਖੁੱਲ੍ਹਿਆ ਪਹਿਲਾ ਰੇਤ ਬਜਰੀ ਸਰਕਾਰੀ ਵਿਕਰੀ ਕੇਂਦਰ, ਮਾਈਨਿੰਗ ਮੰਤਰੀ ਨੇ ਕਿਹਾ ਸਸਤਾ ਮਿਲੇਗਾ ਰੇਤਾ ਬਜ਼ਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.