ETV Bharat / state

Fake Agent Of Zomato: ਜ਼ਮਾਟੋ ਦਾ ਫਰਜ਼ੀ ਏਜੰਟ ਬਣ 65 ਢਾਬਾ ਮਾਲਕਾਂ ਨਾਲ ਲੱਖਾਂ ਦੀ ਠੱਗੀ ਮਾਰਨ ਵਾਲਾ ਗ੍ਰਿਫਤਾਰ, ਜਾਅਲੀ ਆਈਡੀ ਕਾਰਡ ਤੇ ਦਸਤਾਵੇਜ਼ ਬਰਾਮਦ - ਏਡੀਸੀਪੀ ਸਮੀਰ ਵਰਮਾ

ਲੁਧਿਆਣਾ ਵਿੱਚ ਪੁਲਿਸ ਨੇ ਫਰਜ਼ੀ ਜ਼ਮਾਟੋ ਦੇ ਏਜੰਟ ਦਾ ਪਰਦਾਫਾਸ਼ ਕੀਤਾ ਹੈ। ਇਸ ਫਰਜ਼ੀ Zomato ਏਜੰਟ (Fake Zomato agent) ਨੇ ਹੁਣ ਤੱਕ 65 ਦੇ ਕਰੀਬ ਢਾਬਾ ਮਾਲਕਾਂ ਦੇ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ।

In Ludhiana, the accused who defrauded dhaba owners by becoming a fake agent of Zamato was arrested
Fake agent of Zomato: ਜ਼ਮਾਟੋ ਦਾ ਫਰਜ਼ੀ ਏਜੰਟ ਬਣ 65 ਢਾਬਾ ਮਾਲਕਾਂ ਨਾਲ ਲੱਖਾਂ ਦੀ ਠੱਗੀ ਮਾਰਨ ਵਾਲਾ ਗ੍ਰਿਫਤਾਰ, ਜਾਅਲੀ ਆਈਡੀ ਕਾਰਡ ਤੇ ਦਸਤਾਵੇਜ਼ ਬਰਾਮਦ
author img

By ETV Bharat Punjabi Team

Published : Oct 20, 2023, 9:57 PM IST

ਜਾਅਲੀ ਆਈਡੀ ਕਾਰਡ ਅਤੇ ਦਸਤਾਵੇਜ਼ ਬਰਾਮਦ

ਲੁਧਿਆਣਾ: ਜ਼ਿਲ੍ਹਾ ਪੁਲਿਸ ਨੇ ਲੁਧਿਆਣਾ ਦੇ ਦਰਜਣਾਂ ਢਾਬਾ ਮਾਲਕਾਂ (Dozens of dhaba owners of Ludhiana) ਨੂੰ ਨਿਸ਼ਾਨਾ ਬਣਾਉਣ ਵਾਲੇ ਸਿਧਾਰਥ ਨਾਮ ਦੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਹੁਣ ਤੱਕ 65 ਢਾਬਾ ਮਾਲਕਾਂ ਨਾਲ 4 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰ ਚੁੱਕਾ ਹੈ। ਮੁਲਜ਼ਮ ਕੋਲੋਂ ਜ਼ੋਮੈਟੋ ਕੰਪਨੀ ਦਾ ਜਾਅਲੀ ਆਈਡੀ ਕਾਰਡ, ਜ਼ੋਮੈਟੋ ਦੀ ਟੀ-ਸ਼ਰਟ, ਮੋਬਾਈਲ ਫ਼ੋਨ ਅਤੇ ਇੱਕ ਐਕਟਿਵਾ ਵੀ ਬਰਾਮਦ ਕੀਤੀ ਗਈ ਹੈ। ਪੁਲਿਸ ਨੇ ਖੁਲਾਸਾ ਕੀਤਾ ਕਿ ਮੁਲਜ਼ਮ, ਢਾਬਾ ਮਾਲਕਾਂ ਨੂੰ ਜ਼ੋਮੈਟੋ (Zomato) ਦਾ ਏਜੰਟ ਦੱਸ ਕੇ ਉਨ੍ਹਾਂ ਕੋਲ ਜਾ ਕੇ ਬੈਂਕ ਵਿੱਚ ਪੈਸੇ ਪਵਾ ਲੈਂਦਾ ਸੀ।

ਜ਼ੋਮੈਟੋ ਅਤੇ ਸਵਿਗੀ ਡੀਲ: ਏਡੀਸੀਪੀ ਸਮੀਰ ਵਰਮਾ ਨੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਮੁਲਜ਼ਮ ਨੇ ਨਕਲੀ ਗੂਗਲ ਪੇ ਯੂਪੀਏ ਆਈਡੀ ਉਨ੍ਹਾਂ ਕੰਪਨੀਆਂ ਦੇ ਨਾਮ ਦੀ ਬਣਾਈ ਹੋਈ ਸੀ, ਜਿਨ੍ਹਾਂ ਦੇ ਨਾਲ ਜ਼ੋਮੈਟੋ ਅਤੇ ਸਵਿਗੀ ਡੀਲ ਕਰਦੀ ਸੀ। ਮੁਲਜ਼ਮ ਦੇ ਖਿਲਾਫ 2020 'ਚ ਧੋਖਾਧੜੀ ਦਾ ਮਾਮਲਾ ਵੀ ਦਰਜ ਹੈ, ਜਿਸ 'ਚ ਉਸ ਨੂੰ ਜ਼ਮਾਨਤ ਮਿਲ ਗਈ ਸੀ, ਇਸ ਤੋਂ ਬਾਅਦ ਉਸ ਨੇ ਲੁਧਿਆਣਾ ਦੇ ਢਾਬਾ ਮਾਲਕਾਂ ਨੂੰ ਫਿਰ ਤੋਂ ਠੱਗਣਾ ਸ਼ੁਰੂ ਕਰ ਦਿੱਤਾ ਸੀ, ਜਿਸ 'ਤੇ ਸਾਈਬਰ ਪੁਲਿਸ (Cyber Police) ਦੀ ਮਦਦ ਨਾਲ ਲੁਧਿਆਣਾ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।

ਲੱਖਾਂ ਰੁਪਏ ਦੀ ਠੱਗੀ: ਪੁਲਿਸ ਨੇ ਦੱਸਿਆ ਕਿ ਹੁਣ ਤੱਕ ਉਹ 65 ਢਾਬਾ ਮਾਲਕਾਂ ਨਾਲ 4 ਲੱਖ 39 ਹਜ਼ਾਰ 226 ਰੁਪਏ ਦੀ ਠੱਗੀ ਮਾਰ ਚੁੱਕਾ ਹੈ। ਇਸ ਸਬੰਧੀ ਲੁਧਿਆਣਾ ਦੇ ਏਡੀਸੀਪੀ ਸਮੀਰ ਵਰਮਾ (ADCP Sameer Verma) ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜਦੋਂ ਇਸ ਮੁਲਜ਼ਮ ਦੇ ਖਾਤਿਆਂ ਦੀ ਜਾਂਚ ਕੀਤੀ ਤਾਂ ਕਰੀਬ 3 ਖਾਤਿਆਂ ਵਿੱਚ 10 ਲੱਖ 82 ਹਜ਼ਾਰ 191 ਰੁਪਏ ਦਾ ਲੈਣ-ਦੇਣ ਹੋਇਆ ਹੈ, ਜਿਸ ਬਾਰੇ ਪੁਲਿਸ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਦਾਲਤ ਵਿੱਚ ਮੁਲਜ਼ਮ ਨੂੰ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.