ਲੁਧਿਆਣਾ: ਥਾਣੇ 'ਚ ਅਕਸਰ ਹੰਗਾਮੇ ਸੁਝਲਦੇ ਦੇਖੇ ਨੇ ਪਰ ਥਾਣਾ (Ludhiana police station)ਸ਼ਿਮਲਾਪੁਰੀ ਜੰਗ ਦਾ ਅਖਾੜਾ ਬਣ ਗਿਆ। ਥਾਣੇ ਉਸ ਸਮੇਂ ਵੱਡਾ ਹੰਗਾਮਾ ਹੋ ਗਿਆ , ਜਦੋਂ ਪਰਿਵਾਰਕ ਮਸਲੇ 'ਚ ਸਮਝੌਤਾ ਕਰਵਾਉਣ ਲਈ ਪਹੁੰਚੇ ਲੜਕੇ ਅਤੇ ਲੜਕੀ ਦੇ ਪਰਿਵਾਰਕ ਮੈਂਬਰ ਇੱਕ ਦੂਜੇ ਨਾਲ ਭਿੜ ਗਏ। ਇਸ ਦੌਰਾਨ ਆਪਸ 'ਚ ਹੋਈ ਬਹਿਸ ਮਗਰੋਂ ਦੋਵੇਂ ਧਿਰਾਂ ਦੇ ਮੈਂਬਰ ਆਪਸ 'ਚ ਲੜ ਪਏ ਅਤੇ ਇੱਕ ਦੂਜੇ 'ਤੇ ਥਾਪੜਾ ਮੁਕਿਆਂ ਦੀ ਬਰਸਾਤ ਕਰ ਦਿੱਤੀ। ਇਸ ਝਗੜੇ ਨੂੰ ਪੁਲਿਸ ਸੁਲਝਾਉਂਦੀ ਹੋਈ ਨਜ਼ਰ ਆਈ।
ਇੱਕ ਦੂਜੇ 'ਤੇ ਇਲਜ਼ਾਮ: ਕਾਬਲੇਜ਼ਿਕਰ ਹੈ ਕਿ ਦੋਵਾਂ ਧਿਰਾਂ ਨੂੰ ਥਾਣੇ ਮਾਮਲਾ ਸੁਲਝਾਉਣ ਲਈ ਬੁਲਾਇਆ ਗਿਆ ਸੀ। ਮਾਮਲੇ ਦਾ ਕੋਈ ਹੱਲ ਨਿਕਲਦਾ ਇਸ ਤੋਂ ਪਹਿਲਾਂ ਹੀ ਦੋਵਾਂ ਧਿਰਾਂ 'ਚ ਬਹਿਸ ਸ਼ੁਰੂ ਹੋ ਗਈ ਅਤੇ ਪੁਲਿਸ ਅੱਗੇ ਹੀ ਘਸੁੰਨ- ਮੁੱਕੇ ਸ਼ੁਰੂ ਕਰ ਦਿੱਤੇ । ਅਜਿਹਾ ਕਰਨ ਤੋਂ ਬਾਅਦ ਮਾਮਲਾ ਸੁਲਝਣ ਦੀ ਬਜਾਏ ਹੋਰ ਉਲਝ ਗਿਆ। ਕਾਬਲੇਜ਼ਿਕਰ ਐ ਕਿ ਦੋਵਾਂ ਧਿਰਾਂ 'ਚ ਪਹਿਲਾਂ ਤੋਂ ਝਗੜਾ ਚੱਲ ਰਿਹਾ ਸੀ ਜਿਸ ਦਾ ਸਮਝੌਤਾ ਐਮ.ਐਲ.ਏ ਕੁਲਵੰਤ ਸਿੰਘ ਸਿੱਧੂ ਦੇ ਦਫਤਰ 'ਚ ਹੋਇਆ ਸੀ। ਜਿਸ ਤੋਂ ਬਾਅਦ ਉਹ ਲਿਖਤੀ ਸਮਝੌਤੇ ਦੇ ਲਈ ਪੁਲਿਸ ਸਟੇਸ਼ਨ ਸ਼ਿਮਲਾਪੁਰੀ ਪੁੱਜੇ ਜਿੱਥੇ ਉਨ੍ਹਾਂ ਦਾ ਝਗੜਾ ਹੋ ਗਿਆ।ਦੋਵਾਂ ਧਿਰਾਂ ਵੱਲੋਂ ਇੱਕ ਦੂਜੇ 'ਤੇ ਇਲਜ਼ਾਮ ਲਗਾਏ ਜਾ ਰਹੇ ਹਨ।
- PU Result Effects Congress : PU ਚੋਣ ਨਤੀਜਿਆਂ ਤੋਂ ਬਾਅਦ ਕਾਂਗਰਸ 'ਚ ਵੱਖਰਾ ਜੋਸ਼, ਯੂਥ ਕਾਂਗਰਸ 2024 ਚੋਣਾਂ 'ਚ ਕਰ ਸਕੇਗੀ ਕਮਾਲ ? - ਵੇਖੋ ਖਾਸ ਰਿਪੋਰਟ
- PSEB MOhali: ਪ੍ਰੀਖਿਆਵਾਂ ਦੇ ਮੱਦੇਨਜ਼ਰ ਪੰਜਾਬ ਬੋਰਡ ਵਲੋਂ ਨਵਾਂ ਫਰਮਾਨ ਜਾਰੀ, ਪੱਤਰ ਕੱਢ ਕੇ ਅਧਿਆਪਕਾਂ ਨੂੰ ਆਖੀ ਇਹ ਗੱਲ
- Nursing Students Protest : ਨਰਸਿੰਗ ਦੇ ਵਿਦਿਆਰੀਆਂ ਵਲੋਂ ਯੂਨੀਵਰਸਿਟੀ ਦੇ ਖਿਲਾਫ ਰੋਸ ਪ੍ਰਦਰਸ਼ਨ, ਜਾਣੋ ਕੀ ਹੈ ਪੂਰਾ ਮਾਮਲਾ
ਵੀਡੀਓ ਵਾਇਰਲ: ਇਸ ਮੌਕੇ ਹੋਈ ਲੜਾਈ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ।ਭਾਵੇਂ ਪੁਲਿਸ ਵੱਲੋਂ ਮਾਮਲੇ ਨੂੰ ਸੁਲਝਾਇਆ ਗਿਆ ਪਰ ਇਸ ਸਭ ਦੌਰਾਨ ਪੁਲਿਸ ਨੇ ਮੌਕੇ 'ਤੇ ਕੁਝ ਲੋਕਾਂ ਨੂੰ ਹਿਰਾਸਤ 'ਚ ਲੈ ਲਿਆ ਅਤੇ ਆਖਿਆ ਕਿ ਲੜਾਈ ਨੂੰ ਲੈ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।