ਲੁਧਿਆਣਾ: ਕੋਰੋਨਾ ਦੇ ਫ਼ੈਲਾਅ ਨੂੰ ਰੋਕਣ ਦੇ ਮੱਦੇਨਜ਼ਰ ਕੀਤੇ ਗਏ ਲੌਕਡਾਊਨ ਕਾਰਨ ਬੀਤੇ ਕਈ ਮਹੀਨਿਆਂ ਤੋਂ ਕੰਮਕਾਜ ਠੱਪ ਸਨ, ਉੱਥੇ ਹੀ ਦੂਸਰੇ ਪਾਸੇ ਦੇਸ਼ ਦੇ ਟ੍ਰਾਂਸਪੋਰਟਰ ਲਗਾਤਾਰ ਮਹਿੰਗੇ ਹੋ ਰਹੇ ਪੈਟਰੋਲ ਤੇ ਡੀਜ਼ਲ ਤੋਂ ਡਾਢੇ ਦੁਖੀ ਹਨ।
ਟ੍ਰਾਂਸਪੋਰਟਰਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਕੰਮਕਾਜ ਦੀ ਆਗਿਆ ਤਾਂ ਦਿੱਤੀ ਹੈ, ਪਰ ਮਹਿੰਗੇ ਡੀਜ਼ਲਾ ਅਤੇ ਪੈਟਰੋਲ ਨਾਲ ਧੰਦਾ ਕਰਨਾ ਮੁਸ਼ਕਿਲ ਹੋ ਗਿਆ ਹੈ ਅਤੇ ਉਨ੍ਹਾਂ ਦੇ ਖ਼ਰਚੇ ਵੀ ਪੂਰੇ ਨਹੀਂ ਹੋ ਰਹੇ ਹਨ।
ਲੁਧਿਆਣਾ ਦੇ ਟ੍ਰਾਂਸਪੋਰਟਰਾਂ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਦੋਂ ਔਖਾ ਸਮਾਂ ਸੀ ਤਾਂ ਸਰਕਾਰ ਨੇ ਲੋਕਾਂ ਤੋਂ ਪੈਸਿਆਂ ਦੀ ਮੰਗ ਕੀਤੀ ਅਤੇ ਜਦੋਂ ਹੁਣ ਦੇਸ਼ ਦੇ ਲੋਕਾਂ ਨੂੰ ਲੋੜ ਹੈ ਤਾਂ ਸਰਕਾਰ ਮਹਿੰਗਾਈ ਕਰ ਰਹੀ ਹੈ।
ਬਾਕੀ ਰਹੀ ਗੱਲ 20 ਲੱਖ ਕਰੋੜ ਰੁਪਏ ਦੇ ਪੈਕੇਜ ਦੀ ਤਾਂ ਇਸ ਦੇ ਵਿੱਚ ਦੇਸ਼ ਦੇ ਟ੍ਰਾਂਸਪੋਰਟਰਾਂ ਦੇ ਲਈ ਕੁੱਝ ਵੀ ਨਹੀਂ ਹੈ। ਦੇਸ਼ ਨੂੰ ਜਦੋਂ ਵੀ ਲੋੜ ਪੈਂਦੀ ਹੈ ਤਾਂ ਟ੍ਰਾਂਸਪੋਰਟਰ ਹੀ ਮਾਲ ਦੀ ਢੋਆ-ਢੁਆਈ ਕਰਦੇ ਹਨ।
ਇੱਕ ਹੋਰ ਟ੍ਰਾਂਸਪੋਰਟਰ ਨੇ ਕਿਹਾ ਕਿ ਮੋਦੀ ਨੇ ਬਚਪਨ ਵਿੱਚ ਹੀ ਘਰ ਛੱਡ ਦਿੱਤਾ, ਵਿਆਹ ਤੋਂ ਬਾਅਦ ਘਰਵਾਲੀ ਛੱਡ ਦਿੱਤੀ, ਪਰ ਹੁਣ ਸਾਡੀ ਬੇਨਤੀ ਹੈ ਕਿ ਮੋਦੀ ਜੀ ਤੁਸੀਂ ਰਾਜਨੀਤੀ ਵੀ ਛੱਡ ਦਿਓ।