ETV Bharat / state

ਲੁਧਿਆਣਾ 'ਚ ਅਲੌਕਿਕ ਰਾਮ ਸੇਤੂ ਪੱਥਰ; ਪਾਣੀ 'ਚ ਨਹੀਂ ਡੁੱਬਦਾ ਇਹ ਪੱਥਰ, ਸਨਾਤਨ ਧਰਮ ਦੇ ਇਤਿਹਾਸ ਦਾ ਅਟੁੱਟ ਅੰਗ - ਰਾਮ ਸੇਤੂ ਪੱਥਰ

Ram Setu Stone In Ludhiana : ਉੱਤਰ ਪ੍ਰਦੇਸ਼ ਦੇ ਅਯੋਧਿਆ ਵਿੱਚ ਰਾਮ ਮੰਦਿਰ ਵਿੱਚ ਰਾਮ ਲੱਲਾ ਦੇ ਸਵਾਗਤ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਉੱਤੇ ਚੱਲ ਰਹੀਆਂ ਹਨ। ਰਾਮ ਭਗਤ ਚਾਹੇ ਭਾਰਤ ਦੇ ਜਿਸ ਮਰਜ਼ੀ ਕੋਨੇ ਵਿੱਚ ਬੈਠੇ ਹਨ, ਉਹ 22 ਜਨਵਰੀ ਨੂੰ ਲੈ ਕੇ ਭਾਰੀ ਉਤਸ਼ਾਹ ਵਿੱਚ ਹਨ। ਅਜਿਹੇ ਵਿੱਚ ਰਾਮ ਭਗਤਾਂ ਲਈ ਇਕ ਹੋਰ ਖੁਸ਼ਖਬਰੀ ਹੈ। ਹੁਣ ਰਾਮ ਭਗਤ ਲੁਧਿਆਣਾ ਵਿੱਚ ਰਹਿ ਕੇ ਹੀ ਰਾਮ ਮੰਦਿਰ ਦੀ ਤਰਜ਼ ਉੱਤੇ ਬਣ ਮੰਦਿਰ ਅਤੇ ਰਾਮ ਸੇਤੂ ਦੇ ਅੰਸ਼ (ਪੱਥਰ) ਦੇ ਦਰਸ਼ਨ ਕਰ ਸਕਣਗੇ। ਇਹ ਪੱਥਰ ਮਿਥਿਹਾਸ ਤੇ ਪ੍ਰਮਾਣ ਦੇ ਆਧਾਰ ਉੱਤੇ ਬਹੁਤ ਹੀ ਅਹਿਮ ਹੈ।

Ram Setu Stone In Ludhiana
Ram Setu Stone In Ludhiana
author img

By ETV Bharat Punjabi Team

Published : Jan 18, 2024, 1:56 PM IST

ਲੁਧਿਆਣਾ 'ਚ ਅਲੌਕਿਕ ਰਾਮ ਸੇਤੂ ਪੱਥਰ; ਪਾਣੀ 'ਚ ਨਹੀਂ ਡੁੱਬਦਾ ਇਹ ਪੱਥਰ

ਲੁਧਿਆਣਾ: ਉੱਤਰ ਪ੍ਰਦੇਸ਼ ਦੇ ਅਯੋਧਿਆ ਦੇ ਸ਼੍ਰੀ ਰਾਮ ਮੰਦਿਰ ਦੀ ਤਰਜ 'ਤੇ ਲੁਧਿਆਣਾ ਵਿੱਚ ਵੀ ਰਾਮ ਮੰਦਿਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜੋ ਕਿ ਬਿਲਕੁਲ ਹੀ ਸ਼੍ਰੀ ਰਾਮ ਮੰਦਿਰ ਅਯੋਧਿਆ ਦੀ ਤਰਜ ਉੱਤੇ ਬਣਾਇਆ ਜਾ ਰਿਹਾ ਹੈ। ਇਸ ਮੰਦਰ ਵਿੱਚ 18 ਤੋਂ 22 ਜਨਵਰੀ ਤੱਕ ਵਿਸ਼ਾਲ ਸਮਾਗਮ ਕਰਵਾਏ ਜਾ ਰਹੇ ਹਨ। ਇੱਕ ਪਾਸੇ ਜਿੱਥੇ 22 ਜਨਵਰੀ ਨੂੰ ਪੂਰਾ ਦੇਸ਼ ਸ਼੍ਰੀ ਰਾਮ ਮੰਦਿਰ ਦੇ ਰੰਗ ਦੇ ਵਿੱਚ ਰੰਗਿਆ ਹੋਵੇਗਾ, ਉੱਥੇ ਹੀ 22 ਜਨਵਰੀ ਨੂੰ ਲੁਧਿਆਣਾ ਵਿੱਚ ਵੀ ਵਿਸ਼ਾਲ ਸਮਾਗਮ ਸ਼੍ਰੀ ਰਾਮ ਮੰਦਿਰ ਵਿੱਚ ਕਰਵਾਏ ਜਾਣਗੇ ਅਤੇ ਖਿੱਚ ਦਾ ਕੇਂਦਰ ਸ਼੍ਰੀ ਰਾਮ ਸੇਤੂ ਦਾ ਅੰਸ਼ ਲੋਕਾਂ ਲਈ ਬਣੇਗਾ, ਜੋ ਕਿ ਲੁਧਿਆਣਾ ਦਾ ਜਿੰਦਲ ਕਾਰੋਬਾਰੀ ਪਰਿਵਾਰ ਪਿਛਲੇ 20 ਸਾਲ ਤੋਂ ਸੰਭਾਲ ਰਿਹਾ ਹੈ ਤੇ ਉਸ ਦੀ ਸੇਵਾ ਕਰ ਰਿਹਾ ਹੈ।

ਇਸ ਦੇ ਦਰਸ਼ਨ 18 ਤੋਂ 22 ਜਨਵਰੀ ਤੱਕ ਸ਼ਰਧਾਲੂ 24 ਘੰਟੇ ਕਰ ਸਕਣਗੇ, ਪਰ ਉਸ ਤੋਂ ਪਹਿਲਾਂ ਈਟੀਵੀ ਭਾਰਤ 'ਤੇ ਇਸ ਅਲੌਕਿਕ ਰਾਮ ਸੇਤੂ ਅੰਸ਼ ਦੇ ਲੋਕ ਦਰਸ਼ਨ ਕਰ ਸਕਦੇ ਹਨ। ਇਹ ਅਲੌਕਿਕ ਪੱਥਰ ਉਹੀ ਪੱਥਰ ਹੈ, ਜਿਨ੍ਹਾਂ ਨੂੰ ਪਾਰ ਕਰਕੇ ਸ੍ਰੀ ਰਾਮ ਮਾਤਾ ਸੀਤਾ ਨੂੰ ਰਾਵਣ ਦੇ ਕੋਲੋਂ ਜਦੋਂ ਛੁਡਵਾਉਣ ਲਈ ਗਏ ਸਨ ਅਤੇ ਆਪਣੀ ਵਾਨਰ ਸੈਨਾ ਦੇ ਨਾਲ ਲੰਕਾ ਉੱਤੇ ਹਮਲਾ ਕੀਤਾ ਸੀ।

VHP ਦੀ ਭੇਂਟ: ਸਾਲ 2006 ਵਿੱਚ ਜਦੋਂ ਵਿਸ਼ਵ ਹਿੰਦੂ ਪਰਿਸ਼ਦ ਵੱਲੋਂ ਰਾਮ ਸੇਤੂ ਨੂੰ ਬਚਾਉਣ ਦੇ ਲਈ ਮੁਹਿੰਮ ਚਲਾਈ ਗਈ ਸੀ, ਤਾਂ ਉਦੋਂ ਵਿਸ਼ਵ ਹਿੰਦੂ ਪਰਿਸ਼ਦ ਦੇ ਮੁਖੀ ਲੁਧਿਆਣਾ ਵਿੱਚ ਰੱਥ ਯਾਤਰਾ ਉੱਤੇ ਨਿਕਲੇ ਸਨ ਅਤੇ ਇਹ ਅਲੌਕਿਕ ਪੱਥਰ ਵਿਸ਼ੇਸ਼ ਤੌਰ 'ਤੇ ਸੰਤ ਰਾਮ ਜਿੰਦਲ ਜੀ ਨੂੰ ਭੇਂਟ ਕੀਤਾ ਸੀ, ਜਿਸ ਦੀ ਪਰਿਵਾਰ ਵੱਲੋਂ ਲਗਾਤਾਰ ਸੇਵਾ ਕੀਤੀ ਗਈ ਅਤੇ ਆਖਿਰਕਾਰ ਜਦੋਂ ਲੁਧਿਆਣਾ ਵਿੱਚ ਅਯੋਧਿਆ ਦੇ ਦਰਜ 'ਤੇ ਸ਼੍ਰੀ ਰਾਮ ਮੰਦਿਰ ਦਾ ਨਿਰਮਾਣ ਕੀਤਾ ਗਿਆ ਤੇ ਉੱਥੇ ਵਿਸ਼ਾਲ ਸਮਾਗਮ 18 ਤੋਂ 22 ਜਨਵਰੀ ਕਰਵਾਏ ਜਾ ਰਹੇ ਹਨ, ਤਾਂ ਉਦੋਂ ਇਹ ਵਿਸ਼ੇਸ਼ ਰਾਮ ਸੇਤੂ ਦਾ ਹਿੱਸਾ ਮੰਦਿਰ ਦੇ ਵਿੱਚ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਸੁਸ਼ੋਭਿਤ ਕੀਤਾ ਜਾਵੇਗਾ।

Ram Setu Stone In Ludhiana
ਲੁਧਿਆਣਾ 'ਚ ਅਲੌਕਿਕ ਰਾਮ ਸੇਤੂ ਪੱਥਰ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੰਦਿਰ ਦੇ ਮੁੱਖ ਪ੍ਰਬੰਧਕ ਮੁਕੇਸ਼ ਜੈਨ ਜੀ ਨੇ ਦੱਸਿਆ ਕਿ ਵਿਸ਼ਵ ਹਿੰਦੂ ਪਰਿਸ਼ਦ ਵੱਲੋਂ ਇਹ ਅਲੌਕਿਕ ਪੱਥਰ ਜਦੋਂ ਲੁਧਿਆਣਾ ਦੇ ਵਿੱਚ ਰੱਥ ਯਾਤਰਾ ਕੱਢੀ ਗਈ ਸੀ, ਤਾਂ ਜਿੰਦਲ ਪਰਿਵਾਰ ਨੂੰ ਜਾਣ ਲੱਗੇ ਭੇਂਟ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੂੰ ਇਸ ਦੀ ਸੇਵਾ ਸੰਭਾਲ ਲਈ ਜਿੰਮੇਵਾਰੀ ਸੌਂਪੀ ਗਈ ਸੀ, ਜੋ ਕਿ ਪਰਿਵਾਰ ਵੱਲੋਂ ਬਾਖੂਬੀ ਨਿਭਾਈ ਵੀ ਗਈ।

ਰਾਮ ਸੇਤੂ ਦਾ ਅੰਸ਼: ਇਹ ਵਿਸ਼ੇਸ਼ ਪੱਥਰ ਰਾਮ ਸੇਤੂ ਦਾ ਹਿੱਸਾ ਹੈ, ਜੋ ਕਿ ਰਾਮੇਸ਼ਵਰਮ ਦੀਪ ਤੋਂ ਤਮਿਲਨਾਡੂ ਤੋਂ ਮੰਨਾਰ ਦੀਪ ਤੱਕ ਬਣਾਇਆ ਗਿਆ ਸੀ। ਇਸ ਪੱਥਰ ਦੀ ਵਜ਼ਨ ਲਗਭਗ 3 ਕਿੱਲੋ ਦੇ ਕਰੀਬ ਹੈ, ਜਦਕਿ ਇਕ ਐਮਐਲ ਤੱਕ ਦਾ ਪੱਥਰ ਵੀ ਪਾਣੀ ਵਿੱਚ ਡੁੱਬ ਜਾਂਦਾ ਹੈ। ਉੱਥੇ ਹੀ, ਇਹ 3 ਕਿਲੋ ਵਜ਼ਨੀ ਪੱਥਰ ਪਾਣੀ ਦੇ ਵੀ ਨਹੀਂ ਡੁੱਬਦਾ। ਇਸ ਪੱਥਰ ਉੱਤੇ ਉਸ ਸਮੇਂ ਦਾ ਸ਼੍ਰੀ ਰਾਮ ਵੀ ਲਿਖਿਆ ਹੋਇਆ ਹੈ, ਜੋ ਕਿ ਇਸ ਪੱਥਰ ਨੂੰ ਹੋਰ ਵੀ ਦੁਰਲਭ ਬਣਾਉਂਦਾ ਹੈ। ਇਸ ਪੱਥਰ ਨੂੰ ਇਕ ਅਕਿਉਰੀਅਮ 'ਚ ਸ਼ਸ਼ੋਭਿਤ ਕੀਤਾ ਗਿਆ ਹੈ, ਤਾਂ ਜੋ ਕਿ ਲੋਕਾਂ ਨੂੰ ਪ੍ਰਮਾਣ ਮਿਲ ਸਕੇ ਕੇ ਸ਼੍ਰੀ ਰਾਮ ਦੀ ਲੀਲਾ ਕਮਾਲ ਹੈ। ਉਸ ਦਾ ਪ੍ਰਮਾਣ ਅੱਜ ਵੀ ਸਾਡੇ ਕੋਲ ਹਨ ਅਤੇ ਰਾਮਾਇਣ ਇਕ ਮਿਥਿਆਸ ਨਹੀਂ, ਸਗੋਂ ਸਨਾਤਨ ਧਰਮ ਦੇ ਇਤਿਹਾਸ ਦਾ ਅਟੁੱਟ ਅੰਗ ਹੈ।

ਪੁਰਾਣਾ ਇਤਿਹਾਸ: ਦਰਅਸਲ, ਜਦੋਂ ਸੀਤਾ ਮਾਤਾ ਨੂੰ ਰਾਵਣ ਨੇ ਅਗਵਾ ਕੀਤਾ ਸੀ, ਤਾਂ ਲੰਮਾਂ ਸਮਾਨ ਲੱਭਣ ਤੋਂ ਬਾਅਦ ਸ਼੍ਰੀ ਰਾਮ ਅਤੇ ਸੁਗ੍ਰੀਵ ਦੀ ਵਾਨਰ ਸੈਨਾ ਨੂੰ ਪਤਾ ਲੱਗਾ ਸੀ ਕਿ ਮਾਤਾ ਨੂੰ ਰਾਵਣ ਨੇ ਲੰਕਾ ਵਿੱਚ ਰੱਖਿਆ ਹੈ, ਜਿੱਥੇ ਪਹੁੰਚਣ ਲਈ ਸਮੁੰਦਰ ਪਾਰ ਕਰਨਾ ਪੈਣਾ ਸੀ। ਇਸ ਕਰਕੇ ਸ਼੍ਰੀ ਰਾਮ ਜੀ ਵਲੋਂ ਕਾਫੀ ਸਮਾਂ ਸਮੁੰਦਰ ਦੇਵ ਦੇ ਅਰਾਧਨਾ ਕੀਤੀ ਗਈ ਅਤੇ ਜਦੋਂ ਲੰਬਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਸਮੁੰਦਰ ਦੇਵ ਪ੍ਰਗਟ ਨਹੀਂ ਹੋਏ, ਤਾਂ ਗੁੱਸੇ ਵਿੱਚ ਆਏ ਸ਼੍ਰੀ ਰਾਮ ਨੇ ਇਹ ਕਹਿ ਕੇ ਆਪਣੇ ਤਰਕਸ਼ ਵਿੱਚ ਤੀਰ ਲਾਇਆ ਸੀ ਕਿ ਉਹ ਸਮੁੰਦਰ ਨੂੰ ਹੀ ਸੁਕਾ ਦੇਣਗੇ ਜਿਸ ਤੋਂ ਡਰਦੇ ਹੋਏ ਸਮੁੰਦਰ ਦੇ ਪ੍ਰਗਟ ਹੋਏ।

ਉਨ੍ਹਾਂ ਨੇ ਸ੍ਰੀ ਰਾਮ ਜੀ ਨੂੰ ਇਹ ਵਰ ਦਿੱਤਾ ਕਿ ਰਾਮ ਨਾਮ ਦੇ ਪੱਥਰ ਤੁਸੀਂ ਸਮੁੰਦਰ ਦੇ ਵਿੱਚ ਸੁੱਟੋ, ਤਾਂ ਉਹ ਨਹੀਂ ਡੁੱਬਣਗੇ ਜਿਸ ਤੋਂ ਬਾਅਦ ਪੂਰੀ ਵਾਨਰ ਸੈਨਾ ਨੇ ਸ਼੍ਰੀ ਰਾਮ ਨਾਮ ਦੇ ਪੱਥਰ ਸਮੁੰਦਰ ਦੇ ਵਿੱਚ ਰੱਖੇ ਅਤੇ ਉਹ ਨਹੀਂ ਡੁੱਬੇ। ਇਸ ਤੋਂ ਬਾਅਦ ਇਹ ਪੁੱਲ ਪਾਰ ਕਰਕੇ ਸ਼੍ਰੀ ਰਾਮ ਅਤੇ ਉਨਾਂ ਦੀ ਪੂਰੀ ਫੌਜ ਲੰਕਾ ਤੱਕ ਪਹੁੰਚੀ ਸੀ ਅਤੇ ਅਹੰਕਾਰੀ ਰਾਵਣ ਨੂੰ ਹਰਾ ਕੇ ਮਾਤਾ ਸੀਤਾ ਨੂੰ ਛੁਡਵਾਇਆ ਸੀ। ਇਸ ਰਾਮ ਸੇਤੂ ਦੇ ਪ੍ਰਮਾਣ ਅੱਜ ਵੀ ਉਸ ਥਾਂ 'ਤੇ ਹਨ ਹਾਲਾਂਕਿ ਉਸ ਥਾਂ ਨੂੰ ਦੇਖਣ ਲਈ ਉੱਤਰ ਭਾਰਤ ਤੋਂ ਪੂਰੇ ਦੂਜੇ ਹਿੱਸੇ ਦੇ ਵਿੱਚ ਜਾਣਾ ਪੈਂਦਾ ਹੈ, ਪਰ ਹੁਣ ਇਸ ਦੇ ਦਰਸ਼ਨ ਲੋਕ ਲੁਧਿਆਣਾ ਵਿੱਚ ਹੀ ਕਰ ਸਕਦੇ ਹਨ।

ਲੋਕਾਂ ਨੂੰ ਅਪੀਲ: ਇਸ ਦੌਰਾਨ ਮੁਕੇਸ਼ ਜੈਨ ਨੇ ਕਿਹਾ ਨੇ 22 ਜਨਵਰੀ ਨੂੰ ਪੂਰਾ ਦੇਸ਼ ਦਿਵਾਲੀ ਮਨਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਾਡੀ ਆਉਣ ਵਾਲੀ ਪੀੜ੍ਹੀ ਲਈ ਇਹ ਬੇਹਦ ਜ਼ਰੂਰੀ ਹੈ ਕਿ ਅਸੀਂ ਆਪਣੇ ਪ੍ਰਮਾਣ ਉਨ੍ਹਾਂ ਨੂੰ ਦੱਸ ਸਕੀਏ। ਉਨ੍ਹਾਂ ਕਿਹਾ ਕਿ ਜਿੰਦਲ ਪਰਿਵਾਰ ਨੇ ਇਸ ਪੱਥਰ ਦੀ ਕਈ ਸਾਲ ਸੇਵਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਪੱਥਰ ਦੇ ਨਾਲ ਲੋਕਾਂ ਨੂੰ ਸ਼੍ਰੀ ਰਾਮ ਜੀ ਦੇ ਪ੍ਰਮਾਣ ਮਿਲ ਸਕਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.