ETV Bharat / state

ਲੁਧਿਆਣਾ ਕਮਿਸ਼ਨਰ ਦਫਤਰ ਦੇ ਬਾਹਰ ਹਾਈ ਵੋਲਟੇਜ ਡਰਾਮਾ, ਡਾਕ ਲਿਜਾਉਣ ਵਾਲੇ ਮੁਲਾਜ਼ਮ 'ਤੇ ਮਹਿਲਾ ਨੇ ਲਾਏ ਉਸ ਦੀ ਡਾਕ ਗੁੰਮ ਕਰਨ ਦੇ ਇਲਜ਼ਾਮ

author img

By

Published : Jun 29, 2023, 4:23 PM IST

ਲੁਧਿਆਣਾ ਕਮਿਸ਼ਨਰ ਦੇ ਦਫਤਰ ਬਾਹਰ ਉਸ ਸਮੇਂ ਹਾਈਵੋਲਟੇਜ ਡਰਾਮਾ ਵੇਖਣ ਨੂੰ ਮਿਲਿਆ ਜਦੋਂ ਇੱਕ ਮਹਿਲਾ ਥਾਣੇ ਤੋਂ ਡਾਕ ਕਮਿਸ਼ਨਰ ਦਫਤਰ ਤੱਕ ਪਹੁੰਚਾਉਣ ਵਾਲੇ ਮੁਲਾਜ਼ਮ ਦੇ ਮਗਰ ਪੈ ਗਈ। ਮਹਿਲਾ ਦਾ ਇਲਜ਼ਾਮ ਸੀ ਕਿ ਡਾਕ ਲਿਜਾਉਣ ਵਾਲੇ ਸ਼ਖ਼ਸ ਨੇ ਉਸ ਦੇ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ। ਦੂਜੇ ਪਾਸੇ ਮੁਲਾਜ਼ਮ ਨੇ ਸਾਰੇ ਇਲਜ਼ਾਮ ਨਕਾਰ ਦਿੱਤਾ ਹਨ।

High voltage drama outside the Ludhiana Commissioner's office
ਲੁਧਿਆਣਾ ਕਮਿਸ਼ਨਰ ਦਫਤਰ ਦੇ ਬਾਹਰ ਹਾਈ ਵੋਲਟੇਜ ਡਰਾਮਾ, ਡਾਕ ਲਿਜਾਉਣ ਵਾਲੇ ਮੁਲਾਜ਼ਮ 'ਤੇ ਮਹਿਲਾ ਨੇ ਲਾਏ ਉਸ ਦੀ ਡਾਕ ਗੁੰਮ ਕਰਨ ਦੇ ਇਲਜ਼ਾਮ
ਮਹਿਲਾ ਨੇ ਮੁਲਾਜ਼ਮ ਉੱਤੇ ਲਾਏ ਗੰਭੀਰ ਇਲਜ਼ਾਮ

ਲੁਧਿਆਣਾ: ਜ਼ਿਲ੍ਹਾ ਕਮਿਸ਼ਨਰ ਦਫ਼ਤਰ ਦੇ ਬਾਹਰ ਅੱਜ ਉਸ ਵੇਲੇ ਹਾਈ ਵੋਲਟੇਜ ਡਰਾਮਾ ਹੋਇਆ ਜਦੋਂ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ ਮਹਿਲਾ ਨੇ ਪੁਲਿਸ ਦੀ ਡਾਕ ਲਿਜਾਉਣ ਵਾਲੇ ਮੁਲਾਜ਼ਮ ਨੂੰ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਘੇਰ ਲਿਆ ਅਤੇ ਉਸ ਉੱਤੇ ਰੱਜ ਕੇ ਆਪਣੀ ਭੜਾਸ ਕੱਢੀ। ਇਸ ਦੌਰਾਨ ਮਹਿਲਾ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਦੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਮੁਲਾਜ਼ਮ ਵੱਲੋਂ ਦੂਜੀ ਪਾਰਟੀ ਨੂੰ ਫਾਇਦਾ ਪਹੁੰਚਾਉਣ ਲਈ ਸਾਰੇ ਦਸਤਾਵੇਜ਼ ਹੀ ਗਾਇਬ ਕਰ ਦਿੱਤੇ ਗਏ ਹਨ।

6 ਲੱਖ ਰੁਪਏ ਦੀ ਠੱਗੀ ਮਾਰੀ: ਮਹਿਲਾ ਨੇ ਕਿਹਾ ਕਿ ਮੁਲਾਜ਼ਮ ਫੋਕਲ ਪੁਆਇੰਟ ਇਲਾਕੇ ਦੇ ਵਿੱਚ ਕੰਮ ਕਰਦਾ ਹੈ ਅਤੇ ਜਿਸ ਧਿਰ ਦੇ ਨਾਲ ਉਨ੍ਹਾਂ ਦਾ ਜ਼ਮੀਨੀ ਵਿਵਾਦ ਚੱਲਦਾ ਹੈ, ਉਨ੍ਹਾਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਇਹ ਸਭ ਡਰਾਮਾ ਉਸ ਨੇ ਰਚਿਆ ਹੈ। ਮਹਿਲਾ ਨੇ ਕਿਹਾ ਕਿ ਉਸ ਨੇ 6 ਲੱਖ ਰੁਪਏ ਦੀ ਠੱਗੀ ਮਾਰੀ ਹੈ, ਜਿਸ ਕਰਕੇ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਹਿਲਾ ਨੇ ਕਿਹਾ ਕਿ ਇਸ ਮੁਲਾਜ਼ਮ ਕਾਰਣ ਉਹ ਖੱਜਲ-ਖੁਆਰ ਹੋ ਰਹੇ ਹਨ। ਮਹਿਲਾ ਨੇ ਕਮਿਸ਼ਨਰ ਦਫ਼ਤਰ ਦੇ ਵਿੱਚ ਮੁਲਾਜ਼ਮ ਦੇ ਪਿੱਛੇ ਪੈ ਕੇ ਉਸ ਨੂੰ ਗਾਲਾਂ ਕੱਢੀਆਂ। ਮਹਿਲਾ ਦਾ ਇਲਜ਼ਾਮ ਹੈ ਕਿ ਇਸ ਸ਼ਖ਼ਸ ਨੇ ਉਸ ਦੇ ਪਤੀ ਅਤੇ ਪੁੱਤਰ ਨੂੰ ਵੀ ਨਸ਼ੇ ਉੱਤੇ ਲਾਕੇ ਮਾਰ ਮੁਕਾਇਆ ਹੈ।

ਮੁਲਾਜ਼ਮ ਨੇ ਨਕਾਰੇ ਸਾਰਾ ਇਲਜ਼ਾਮ: ਹਾਲਾਂਕਿ ਇਸ ਦੌਰਾਨ ਜਦੋਂ ਮੁਲਾਜ਼ਮ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਮਹਿਲਾ ਨੂੰ ਜਾਣਦਾ ਤੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਉਸ ਨੂੰ ਬਿਨਾਂ ਗੱਲ ਤੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਕਮਿਸ਼ਨਰ ਦਫ਼ਤਰ ਆ ਕੇ ਮਹਿਲਾ ਨੇ ਉਸ ਨਾਲ ਗਲਤ ਭਾਸ਼ਾ ਦੀ ਵਰਤੋਂ ਕੀਤੀ ਹੈ ਜਦੋਂ ਕਿ ਉਹ ਸਰਕਾਰੀ ਕੰਮ ਕਰਦਾ ਹੈ। ਉਹ ਸਰਕਾਰੀ ਡਾਕ ਲੈ ਕੇ ਜਾਣ ਦਾ ਕੰਮ ਕਰਦਾ ਹੈ। ਫੋਕਲ ਪੁਆਇੰਟ ਕੋਲ ਇਲਾਕੇ ਦੇ ਵਿੱਚ ਉਸ ਦੀ ਡਿਊਟੀ ਹੈ। ਹਾਲਾਂਕਿ ਮੀਡੀਆ ਵੱਲੋਂ ਕੈਮਰੇ ਵਿੱਚ ਤਸਵੀਰਾਂ ਕੈਦ ਕਰਦਿਆਂ ਵੇਖ ਮੁਲਾਜ਼ਮ ਮੌਕੇ ਤੋਂ ਭੱਜਦਾ ਵੀ ਵਿਖਾਈ ਦਿੱਤਾ। ਬਾਅਦ ਵਿੱਚ ਉਸ ਨੇ ਆਪਣੀ ਸਫਾਈ ਦਿੰਦਿਆਂ ਕਿਹਾ ਕਿ ਉਸ ਦਾ ਕੋਈ ਲੈਣਾ ਦੇਣਾ ਇਸ ਮਾਮਲੇ ਜਾਂ ਮਹਿਲਾ ਨਾਲ ਨਹੀਂ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.