ETV Bharat / state

ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਛੁੱਟੀ ਵਾਲੇ ਦਿਨ ਲਿਆ ਹਸਪਤਾਲਾਂ ਜਾ ਜਾਇਜ਼ਾ

ਪੰਜਾਬ ਸਰਕਾਰ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਲੁਧਿਆਣਾ ਦੇ ਹਸਪਤਾਲਾਂ ਦਾ ਜਾਇਜ਼ਾ ਲਿਆ। ਸਿਹਤ ਮੰਤਰੀ ਨੇ ਖੰਨਾ ਦੇ ਟਰਾਮਾ ਸੈਂਟਰ ਐਮਰਜੈਂਸੀ ਦੇ ਜਨਰਲ ਵਾਰਡਾਂ ਦਾ ਮਰੀਜ਼ਾਂ ਦਾ ਹਾਲ ਚਾਲ ਪੁੱਛਿਆ। ਜਿੱਥੇ ਹਸਪਤਾਲ ਵਿੱਚ ਡਾਕਰਟਾਂ ਵੀ ਮੌਜੂਦ ਹਨ।

ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ
ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ
author img

By

Published : Apr 30, 2023, 10:17 PM IST

ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ

ਲੁਧਿਆਣਾ: ਪੰਜਾਬ ਸਰਕਾਰ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਅਤੇ ਸਰਕਾਰੀ ਹਸਪਤਾਲਾਂ ਦੀ ਕਾਰਜ ਸ਼ੈਲੀ ਨੂੰ ਹੋਰ ਚੰਗੀ ਬਣਾਉਣ ਲਈ ਉਪਰਾਲੇ ਕਰ ਰਹੀ ਹੈ। ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਕਿਤੇ ਨਾ ਕਿਤੇ ਅਚਾਨਕ ਚੈਕਿੰਗ ਕਰਕੇ ਹਸਪਤਾਲਾਂ ਅੰਦਰ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਰਹਿੰਦੇ ਹਨ। ਇਸੇ ਕੜੀ ਤਹਿਤ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਛੁੱਟੀ ਵਾਲੇ ਦਿਨ ਐਤਵਾਰ ਨੂੰ ਖੰਨਾ ਦੇ ਸਰਕਾਰੀ ਹਸਪਤਾਲ ਦੀ ਅਚਨਚੇਤ ਚੈਕਿੰਗ ਕੀਤੀ। ਸਿਹਤ ਮੰਤਰੀ ਨੇ ਟਰਾਮਾ ਸੈਂਟਰ, ਐਮਰਜੈਂਸੀ ਅਤੇ ਜਨਰਲ ਵਾਰਡਾਂ 'ਚ ਜਾ ਕੇ ਮਰੀਜ਼ਾਂ ਦਾ ਹਾਲ ਚਾਲ ਪੁੱਛਿਆ। ਹਸਪਤਾਲ ਦੀ ਕਾਰਜਸ਼ੈਲੀ ਬਾਰੇ ਵੀ ਜਾਣਕਾਰੀ ਹਾਸਲ ਕੀਤੀ।

ਡਾਕਟਰਾਂ ਨੂੰ ਕੋਈ ਛੁੱਟੀ ਨਹੀਂ ਹੁੰਦੀ: ਸਿਹਤ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿਚ ਗੈਸ ਕਾਂਡ ਦੌਰਾਨ ਕਈ ਲੋਕਾਂ ਦੀ ਜਾਨ ਚਲੀ ਗਈ ਅਤੇ ਕਈ ਜਖ਼ਮੀ ਹੋ ਗਏ। ਉਹ ਇਸ ਕਾਂਡ ਦੌਰਾਨ ਜਖ਼ਮੀ ਹੋਏ ਲੋਕਾਂ ਦਾ ਹਾਲ ਜਾਣਨ ਲੁਧਿਆਣਾ ਗਏ ਸੀ ਤਾਂ ਵਾਪਸੀ ਮੌਕੇ ਖੰਨਾ ਸਰਕਾਰੀ ਹਸਪਤਾਲ ਦੀ ਚੈਕਿੰਗ ਕੀਤੀ ਗਈ। ਸਿਹਤ ਮੰਤਰੀ ਨੇ ਕਿਹਾ ਕਿ ਡਾਕਟਰਾਂ ਨੂੰ ਕੋਈ ਛੁੱਟੀ ਨਹੀਂ ਹੁੰਦੀ। ਉਹ ਖੁਦ ਵੀ ਡਾਕਟਰ ਹਨ। ਇਸ ਕਰਕੇ ਉਹਨਾਂ ਨੂੰ ਵੀ ਕੋਈ ਛੁੱਟੀ ਨਹੀਂ ਹੈ ਅਤੇ ਅੱਜ ਸਰਕਾਰੀ ਹਸਪਤਾਲ ਖੰਨਾ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ।

ਖੰਨਾ ਹਸਪਤਾਲ ਨੂੰ ਦਿੱਤਾ ਜਾਵੇਗਾ ਐਸਟੀਮੇਟ: ਉਨ੍ਹਾਂ ਕਿਹਾ ਕਿ ਸੂਬੇ ਅੰਦਰ ਸਿਹਤ ਸਿਸਟਮ ਨੂੰ ਸੁਧਾਰਿਆ ਜਾ ਰਿਹਾ ਹੈ। ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਮਿਲਦੀਆਂ ਹਨ। ਟੈਸਟ ਮੁਫ਼ਤ ਹੁੰਦੇ ਹਨ ਪਰ ਜਿਹੜੇ ਹਸਪਤਾਲਾਂ ਦੀਆਂ ਬਿਲਡਿੰਗਾਂ ਦੀ ਰਿਪੇਅਰ ਹੋਣੀ ਬਾਕੀ ਹੈ। ਬਿਲਡਿੰਗਾਂ ਨੂੰ ਰੰਗ ਰੋਗਨ ਨਹੀਂ ਹੋਇਆ ਹੈ। ਹੁਣ ਉਸ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਖੰਨਾ ਹਸਪਤਾਲ ਦੀ ਬਿਲਡਿੰਗ ਲਈ ਐਸਟੀਮੇਟ ਭੇਜਣ ਲਈ ਕਿਹਾ ਗਿਆ ਹੈ। ਇਸਦਾ ਕੰਮ ਛੇਤੀ ਸ਼ੁਰੂ ਕੀਤਾ ਜਾਵੇਗਾ।

ਸਟਾਫ ਦੀ ਘਾਟ: ਖੰਨਾ ਦੇ ਟਰਾਮਾ ਸੈਂਟਰ ਵਿਖੇ ਮਸ਼ੀਨਰੀ ਅਤੇ ਸਟਾਫ ਦੀ ਘਾਟ ਉਪਰ ਸਿਹਤ ਮੰਤਰੀ ਨੇ ਕਿਹਾ ਕਿ ਇਹ ਹਸਪਤਾਲ ਨੈਸ਼ਨਲ ਹਾਈਵੇ ਉਪਰ ਹੈ ਇਸਦੇ ਟਰਾਮਾ ਸੈਂਟਰ 'ਚ ਕਾਫੀ ਜਰੂਰਤਾਂ ਬਾਕੀ ਹਨ ਜੋਕਿ ਪੂਰੀਆਂ ਕੀਤੀਆਂ ਜਾਣਗੀਆਂ। ਛੇਤੀ ਹੀ ਇਸ ਉਪਰ ਕੰਮ ਹੋਵੇਗਾ। ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਖੰਨਾ ਦੇ ਐਸ ਐਮ ਓ ਨੇ 6 ਸਟਾਫ ਨਰਸਾਂ ਦੀਆਂ ਪੋਸਟਾਂ ਖਾਲੀ ਹੋਣ ਬਾਰੇ ਦੱਸਿਆ ਹੈ। ਇਹ ਪੋਸਟਾਂ ਵੀ ਜਲਦੀ ਭਰੀਆਂ ਜਾਣਗੀਆਂ।

ਇਹ ਵੀ ਪੜ੍ਹੋ:- ਬੈਂਸ ਭਰਾਵਾਂ ਨੇ ਕਰ ਦਿੱਤਾ ਵੱਡਾ ਐਲਾਨ, ਭਾਰਤੀ ਜਨਤਾ ਪਾਰਟੀ ਦੀਆਂ ਹੋਣਗੀਆਂ ਪੌਂ ਬਾਰਾਂ!, ਪੜ੍ਹੋ ਐੱਲਆਈਪੀ ਦਾ ਫੈਸਲਾ

ETV Bharat Logo

Copyright © 2024 Ushodaya Enterprises Pvt. Ltd., All Rights Reserved.