ਲੁਧਿਆਣਾ: ਪੰਜਾਬ ਸਰਕਾਰ ਪੰਜਾਬ ਵਿੱਚ ਗੈਂਗਸਟਰਾਂ ਉੱਤੇ ਲਗਾਤਾਰ ਨੱਥ ਪਾ ਰਹੀ ਹੈ, ਤਾਂ ਜੋ ਪੰਜਾਬ ਵਿੱਚ ਅਮਨ ਸ਼ਾਂਤੀ ਕਾਇਮ ਰਹਿ ਸਕੇ। ਬੀਤੇ ਕੁਝ ਮਹੀਨੇ ਪਹਿਲਾਂ ਲੁਧਿਆਣਾ ਦੇ ਕੋਰਟ ਕੰਪਲੈਕਸ ਵਿਚ ਹੋਏ ਬੰਬ ਬਲਾਸਟ Bomb blast in Ludhiana court complex ਨੂੰ ਲੈ ਕੇ ਪੁਲਿਸ ਵੱਲੋਂ ਹਰਪ੍ਰੀਤ ਸਿੰਘ ਉਰਫ ਹੈਪੀ ਮਲੇਸ਼ੀਆ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਹਰਪ੍ਰੀਤ ਸਿੰਘ ਉਰਫ ਬੱਬਾ ਦੇ ਮਾਤਾ ਦਾ ਬਿਆਨ ਸਾਹਮਣੇ ਆਇਆ ਹੈ।
ਹਰਪ੍ਰੀਤ ਲਈ ਮਿਥੀ ਸਾਜਿਸ਼:- ਜਿਸ ਵਿੱਚ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਹਰਪ੍ਰੀਤ 16 ਸਾਲ ਮਲੇਸ਼ੀਆ ਵਿੱਚ ਲੈ ਕੇ ਆਇਆ ਸੀ ਅਤੇ ਬੀਤੇ 4 ਸਾਲਾਂ ਤੋਂ ਉਸ ਵੱਲੋਂ ਮਲੇਸ਼ੀਆ ਕੰਮ ਕੀਤਾ ਜਾ ਰਿਹਾ ਸੀ ਅਤੇ ਨਾ ਹੀ ਉਹ ਚਾਰ ਸਾਲ ਤੋਂ ਘਰ ਆਇਆ ਹੈ। ਉਹਨਾਂ ਕਿਹਾ ਕਿ ਪੁਲਿਸ ਵੱਲੋਂ ਇਸ ਸਾਰੀ ਘਟਨਾ ਬਣਾਈ ਜਾ ਰਹੀ ਹੈ ਇਹ ਗਿਣੀ ਮਿਥੀ ਸਾਜਿਸ਼ ਹੈ, ਕਿਉਂਕਿ ਹਰਪ੍ਰੀਤ ਸਿੰਘ ਉਰਫ ਮਲੇਸ਼ੀਆ ਜਿਸ ਦਾ ਪੂਰਾ ਨਾਮ ਹਰਪ੍ਰੀਤ ਸਿੰਘ ਉਰਫ ਬੱਬਾ ਹੈ।
ਹਰਪ੍ਰੀਤ ਨੇ 16 ਸਾਲ ਪਹਿਲਾਂ ਅੰਮ੍ਰਿਤਪਾਨ ਕੀਤਾ ਸੀ:- ਉਸ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਸ ਦੀ ਮਾਤਾ ਨੇ ਕਿਹਾ ਕਿ 16 ਸਾਲ ਪਹਿਲਾਂ ਹੀ ਉਸ ਵੱਲੋਂ ਅੰਮ੍ਰਿਤਪਾਨ ਕੀਤਾ ਗਿਆ ਸੀ ਅਤੇ ਹੁਣ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਪੁਲਿਸ ਵੱਲੋਂ ਉਸਦੇ ਜਾਣ ਬੁੱਝ ਕੇ ਗੰਭੀਰ ਆਰੋਪ ਲਗਾਏ ਜਾ ਰਹੇ ਹਨ, ਹਰਪ੍ਰੀਤ ਸਿੰਘ ਨੇ ਕਦੀ ਵੀ ਕੋਈ ਬੁਰਾ ਕੰਮ ਨਹੀਂ ਕੀਤਾ।
ਹਰਪ੍ਰੀਤ ਹਮੇਸ਼ਾ ਗੁਰੂ ਚਰਨਾਂ ਵਿੱਚ ਅਰਦਾਸ ਕਰਦਾ ਸੀ:- ਇਸ ਤੋਂ ਇਲਾਵਾ ਉਸ ਦੀ ਮਾਤਾ ਦਾ ਕਹਿਣਾ ਹੈ ਕਿ ਉਹ ਅਕਸਰ ਹੀ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਅਰਦਾਸ ਕਰਦਾ ਸੀ ਅਤੇ ਉਨ੍ਹਾਂ ਨੂੰ ਆਪਣੇ ਗੁਰੂ ਉੱਤੇ ਭਰੋਸਾ ਹੈ ਕਿ ਗੁਰੂ ਉਨ੍ਹਾਂ ਦੇ ਪੁੱਤਰ ਨੂੰ ਵਾਕ ਪਾਕ ਦਾਮਨ ਸਾਫ਼ ਇਸ ਕੇਸ 'ਚੋਂ ਬਾਹਰ ਕੱਢੇਗਾ। ਉਹਨਾਂ ਨੇ ਸਰਕਾਰ ਅੱਗੇ ਬੇਨਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੇ ਨਾਲ ਕੋਈ ਵੀ ਗਲਤ ਹੈ, ਉਸ ਉੱਤੇ ਉਨ੍ਹਾਂ ਕਿਹਾ ਕਿ ਕੁਝ ਸਮੇਂ ਪਹਿਲਾਂ ਹੀ ਉਸਦੀ ਤਸਵੀਰ ਅਖ਼ਬਾਰ ਅਤੇ ਹੋਰ ਜਰੀਏ ਰਾਹੀਂ, ਉਨ੍ਹਾਂ ਤੱਕ ਪਹੁੰਚੀ ਸੀ, ਲੇਕਿਨ ਉਹਨਾਂ ਨੂੰ ਪਤਾ ਹੈ ਕਿ ਉਨ੍ਹਾਂ ਦਾ ਪੁੱਤਰ ਕੋਈ ਵੀ ਗਲਤ ਕੰਮ ਨਹੀਂ ਕਰ ਸਕਦਾ।
NIA ਵੱਲੋਂ 10 ਲੱਖ ਰੁਪਏ ਦਾ ਇਨਾਮ ਸੀ:- ਇਥੇ ਜ਼ਿਕਰਯੋਗ ਹੈ ਕਿ ਹੈਪੀ ਮਲੇਸ਼ੀਆ ਨੂੰ ਲੈ ਕੇ ਐਨਆਈਏ ਦੀ ਟੀਮ ਵੱਲੋਂ 10 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ, ਅੱਜ ਉਸ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਹੈ, ਲੇਕਿਨ ਹਰਪ੍ਰੀਤ ਸਿੰਘ ਉਰਫ ਬੱਬਾ ਜਿਸਨੂੰ ਕਿ ਪੁਲਿਸ ਹਰਪ੍ਰੀਤ ਸਿੰਘ ਉਰਫ ਹਰਪ੍ਰੀਤ ਮਲੇਸ਼ੀਆ ਅਤੇ ਨਾਮ ਤੋਂ ਗ੍ਰਿਫ਼ਤਾਰ ਕਰਕੇ ਵਾਪਸ ਲਿਆ ਰਹੀ ਹੈ।
ਉਸ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁੱਤਰ ਬਿਲਕੁਲ ਨਿਰਦੋਸ਼ ਹੈ ਅਤੇ ਜਾਣਬੁੱਝ ਕੇ ਪੁਲਿਸ ਉਸ ਤੋਂ ਕਾਰਵਾਈ ਕਰ ਰਹੀ ਹੈ, ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਹਰਪ੍ਰੀਤ ਸਿੰਘ ਉਰਫ ਹੈਪੀ ਮਲੇਸ਼ੀਆ ਦੇ ਸੰਪਰਕ ਨਾਲ ਹਨ ਜਾਂ ਉਨ੍ਹਾਂ ਦੀ ਮਾਤਾ ਦੇ ਮੁਤਾਬਕ ਉਹਨਾਂ ਦਾ ਪੁੱਤਰ ਬੇਦੋਸ਼ਾ ਹੈ ਜਾਂ ਨਹੀਂ।
ਇਹ ਵੀ ਪੜੋ:- ਸਿੱਧੂ ਮੂਸੇਵਾਲਾ ਦੀ ਗੈਂਗਸਟਰਾਂ ਨਾਲ ਦੁਸ਼ਮਣੀ, ਜਾਣੋ, ਕਿਵੇਂ ਬੱਝਿਆ ਸੀ ਮੁੱਢ !