ਲੁਧਿਆਣਾ: ਪੰਜਾਬ ਦੇ ਕਿਸਾਨ ਲਗਾਤਾਰ ਖੇਤੀ ਕਾਨੂੰਨ ਰੱਦ ਕਰਵਾਉਣ ਨੂੰ ਲੈ ਕੇ ਦਿੱਲੀ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਧਰਨਿਆਂ ਵਿੱਚ ਲਗਾਤਾਰ ਪੰਜਾਬ ਤੋਂ ਵੱਡੀ ਤਦਾਦ ਵਿੱਚ ਬਜ਼ੁਰਗ ਨੌਜਵਾਨ ਔਰਤਾਂ ਬੱਚੇ ਸ਼ਾਮਲ ਹੋਣ ਲਈ ਦਿੱਲੀ ਜਾ ਰਹੇ ਹਨ। ਫਿਰੋਜ਼ਪੁਰ ਤੋਂ ਗੁਰਅੰਮ੍ਰਿਤ ਨਾਂਅ ਦਾ ਅਥਲੀਟ ਨੌਜਵਾਨ ਪੈਦਲ ਮਾਰਚ ਕਰਕੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਜਾ ਰਿਹਾ ਹੈ। ਬੀਤੇ ਦਿਨੀਂ ਉਸ ਨੇ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ ਸੀ ਅਤੇ ਅੱਜ ਉਹ ਆਪਣੇ ਸਫ਼ਰ ਦੇ ਦੂਜੇ ਦਿਨ ਲੁਧਿਆਣਾ ਪਹੁੰਚ ਚੁੱਕਾ ਹੈ।
ਐਥਲੀਟ ਗੁਰਅੰਮ੍ਰਿਤ ਨੇ ਕਿਹਾ ਕਿ ਨੌਜਵਾਨਾਂ ਨੂੰ ਪ੍ਰੇਰਨਾ ਦੇਣ ਲਈ ਉਹ ਪੈਦਲ ਹੀ ਮਾਰਚ ਕਰਕੇ ਦਿੱਲੀ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਰਾਤ 8.00 ਵਜੇ ਤੱਕ ਰਨਿੰਗ ਕਰਦੇ ਹਨ ਜਿਸ ਤੋਂ ਬਾਅਦ ਉਹ ਆਰਾਮ ਕਰਕੇ ਅਗਲੇ ਦਿਨ ਫਿਰ ਸਵੇਰੇ ਚਲਦੇ ਹਨ।
ਉਨ੍ਹਾਂ ਕਿਹਾ ਕਿ ਪਹਿਲਾਂ ਮੇਰਾ ਪੜਾਅ ਫਿਰੋਜ਼ਪੁਰ ਸੀ ਉਸ ਤੋਂ ਬਾਅਦ ਮੋਗਾ ਅਤੇ ਫਿਰ ਜਗਰਾਉਂ ਅਤੇ ਹੁਣ ਦੋਰਾਹਾ ਹੋਵੇਗਾ। ਗੁਰਮੀਤ ਨੇ ਦੱਸਿਆ ਕਿ ਕਿਸਾਨਾਂ ਦੀ ਜਿੱਤ ਪਹਿਲਾਂ ਹੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹੁਣ ਬੱਸ ਕੇਂਦਰ ਸਰਕਾਰ ਨੂੰ ਆਪਣੀ ਜ਼ਿੱਦ ਛੱਡਣੀ ਚਾਹੀਦੀ ਹੈ। ਉਨ੍ਹਾਂ ਵੀ ਕਿਹਾ ਕਿ ਸੁਪਰੀਮ ਕੋਰਟ ਨੂੰ ਵੀ ਇਸ ਮਾਮਲੇ ਵਿੱਚ ਦਖ਼ਲ ਦੇ ਕੇ ਕਿਸਾਨਾਂ ਦੇ ਹੱਕ ਵਿੱਚ ਫ਼ੈਸਲਾ ਸੁਣਾ ਦੇਣਾ ਚਾਹੀਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ੍ਹ ਕੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ।
ਉਨ੍ਹਾਂ ਕਿਹਾ ਕਿ ਉਹ ਅਥਲੀਟ ਹੈ ਅਤੇ ਬੀਤੇ ਚਾਰ ਸਾਲ ਤੁਰਨ ਕਰ ਰਿਹਾ ਹੈ ਉਨ੍ਹਾਂ ਕਿਹਾ ਹਿਮਾਚਲ ਜੰਮੂ ਦਿੱਲੀ ਅਤੇ ਹੋਰ ਵੀ ਕਈ ਸ਼ਹਿਰਾਂ ਦੇ ਵਿਚ ਉਹ ਮੁਕਾਬਲਿਆਂ ਚ ਸ਼ਾਮਲ ਹੋ ਚੁੱਕਾ ਹੈ।