ਲੁਧਿਆਣਾ : ਰੈਸਲਿੰਗ ਦੇ ਵਿੱਚ ਵਿਸ਼ਵ ਪੱਧਰ 'ਤੇ ਆਪਣਾ ਨਾਂ ਰੋਸ਼ਨ ਕਰ ਚੁੱਕੇ ਦਲੀਪ ਸਿੰਘ ਉਰਫ ਗ੍ਰੇਟ ਖਲੀ ਦੀ ਮਾਤਾ ਦਾ ਅੱਜ ਦੁਪਹਿਰ ਬਾਅਦ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਮਾਤਾ ਤੰਦੀ ਦੇਵੀ ਲੰਮੇ ਸਮੇਂ ਤੋਂ ਫੇਫੜਿਆਂ ਅਤੇ ਸਾਹ ਦੀ ਬੀਮਾਰੀ ਨਾਲ ਜੂਝ ਰਹੀ ਸੀ ਅਤੇ ਅੱਜ ਲੁਧਿਆਣਾ ਦੇ ਡੀ.ਐਮ.ਸੀ ਹਸਪਤਾਲ ਵਿੱਚ ਉਨ੍ਹਾਂ ਨੇ 3:30 ਵਜੇ ਆਖ਼ਰੀ ਸਾਹ ਲਏ।
ਸੂਤਰਾਂ ਦੇ ਮੁਤਾਬਕ ਉਨ੍ਹਾਂ ਦੀ ਮਾਤਾ ਦਾ ਸਸਕਾਰ ਹਿਮਾਚਲ ਪ੍ਰਦੇਸ਼ ਵਿੱਚ ਹੀ ਕੀਤਾ ਜਾਵੇਗਾ। ਲੁਧਿਆਣਾ ਤੋਂ ਗ੍ਰੇਟ ਖਲੀ ਦੀ ਮਾਤਾ ਦੀ ਮ੍ਰਿਤਕ ਦੇਹ ਨੂੰ ਲਿਜਾਇਆ ਜਾ ਚੁੱਕਾ ਹੈ।
ਗ੍ਰੇਟ ਖਲੀ ਨੇ ਆਪਣੇ ਸ਼ੋਸ਼ਲ ਮੀਡੀਆ 'ਤੇ ਸਟੈਟਸ ਪਾ ਕੇ ਵੀ ਜਾਣਕਾਰੀ ਸਾਂਝੀ ਕੀਤੀ।
ਇਹ ਵੀ ਪੜ੍ਹੋ:ਓਲੰਪਿਕ ਲਈ ਭਾਰਤੀ ਮਹਿਲਾ ਹਾਕੀ ਟੀਮ 'ਚ ਗੁਰਜੀਤ ਕੌਰ ਦੀ ਚੋਣ
ਦੱਸ ਦੇਈਏ ਕਿ ਗਰੇਟ ਖਲੀ ਜਲੰਧਰ ਦੇ ਵਿੱਚ ਆਪਣੀ ਇੱਕ ਰੈਸਲਿੰਗ ਅਕੈਡਮੀ ਚਲਾਉਂਦੇ ਹਨ ਅਤੇ ਵਿਸ਼ਵ ਪੱਧਰ ਤੇ ਉਹ WWE ਇਸ ਤੋਂ ਕਾਫੀ ਫੇਮਸ ਹੋਏ ਸਨ ਅਤੇ ਜਲੰਧਰ ਵਿੱਚ ਆਪਣੀ ਮਾਤਾ ਨਾਲ ਹੀ ਰਹਿੰਦੇ ਸਨ ਪਰ ਅੱਜ ਉਨ੍ਹਾਂ ਦੀ ਮਾਤਾ ਨੇ ਲੁਧਿਆਣਾ ਦੇ ਡੀ.ਐਮ.ਸੀ ਹਸਪਤਾਲ ਦੇ ਵਿੱਚ ਆਖ਼ਰੀ ਸਾਹ ਲਏ। ਇਸ ਸਬੰਧੀ ਲੁਧਿਆਣਾ ਦੇ ਡੀ.ਐਮ.ਸੀ ਹਸਪਤਾਲ ਵੱਲੋਂ ਅਧਿਕਾਰਕ ਤੌਰ 'ਤੇ ਪੁਸ਼ਟੀ ਵੀ ਕਰ ਦਿੱਤੀ ਗਈ ਹੈ।