ਲੁਧਿਆਣਾ: ਜ਼ਿਲ੍ਹੇ ਦੇ ਦੁੱਗਰੀ ਨੇੜੇ ਉਸ ਸਮੇਂ ਹਫੜਾ ਤਫੜੀ ਮਚ ਗਈ ਜਦੋ ਨਹਿਰ ਵਿਚ ਇੱਕ ਅਣਪਛਾਤੀ ਲੜਕੀ ਵੱਲੋਂ ਛਾਲ ਮਾਰ ਦਿੱਤੀ ਗਈ। ਇਸ ਦੌਰਾਨ ਮੌਕੇ ’ਤੇ ਮੌਜੂਦ ਲੋਕਾਂ ਨੇ ਲੜਕੀ ਨੂੰ ਕੜੀ ਮੁਸ਼ੱਕਤ ਤੋਂ ਬਾਅਦ ਨਹਿਰ ਚੋ ਬਾਹਰ ਕੱਢ ਕੇ ਉਸਦੀ ਜਾਨ ਬਚਾਈ। ਜਿਸ ਤੋਂ ਬਾਅਦ ਮੌਕੇ ’ਤੇ ਪਹੁੰਚੇ ਪਰਿਵਾਰ ਦੇ ਮੈਂਬਰ ਤੁਰੰਤ ਲੜਕੀ ਨੂੰ ਲੈ ਕੇ ਚਲਾ ਗਿਆ।

ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਅਣਪਛਾਤੀ ਲੜਕੀ ਵੱਲੋਂ ਨਹਿਰ ਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵੱਲੋਂ ਲੜਕੀ ਨੂੰ ਬਚਾਉਣ ਦੇ ਲਈ ਨਹਿਰ ਚ ਛਾਲ ਮਾਰੀ ਗਈ ਜਿਸ ਤੋਂ ਬਾਅਦ ਕਰੇਨ ਦੀ ਮਦਦ ਦੇ ਨਾਲ ਲੜਕੀ ਨੂੰ ਨਹਿਰ ਚੋ ਬਾਹਰ ਕੱਢਿਆ ਗਿਆ। ਫਿਲਹਾਲ ਲੜਕੀ ਨੇ ਛਾਲ ਕਿਉਂ ਮਾਰੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਲੋਕਾਂ ਨੇ ਇਹ ਵੀ ਦੱਸਿਆ ਕਿ ਲੜਕੀ ਦੇ ਪਰਿਵਾਰਿਕ ਮੈਂਬਰਾਂ ਤੁਰੰਤ ਹੀ ਉਸਨੂੰ ਲੈ ਕੇ ਚਲੇ ਗਏ। ਹਾਲਾਂਕਿ ਪੁਲਿਸ ਨੂੰ ਇਸ ਸਬੰਧੀ ਕੋਈ ਸੂਚਨਾ ਨਹੀਂ ਦਿੱਤੀ ਗਈ।
ਇਹ ਵੀ ਪੜੋ: ਵੂਮੈਨ ਸੈੱਲ ਨੇ ਵਿਸ਼ੇਸ਼ ਕੈਂਪ ਲਗਾ ਕੇ ਜੋੜਿਆਂ ਦੇ ਕਰਵਾਏ ਸਮਝੌਤੇ