ਲੁਧਿਆਣਾ: ਬਹੁਚਰਚਿਤ ਗੈਂਗਸਟਰ ਛੋਟਾ ਲੱਲਾ ਦੇ ਕਤਲ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਪੁਲਿਸ ਦੇ ਹੱਥ ਹਾਲੇ ਤੱਕ ਖਾਲੀ ਹਨ ਜਦੋਂ ਕਿ ਛੋਟਾ ਲੱਲਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਲੱਲਾ ਦੇ ਪਰਿਵਾਰਕ ਮੈਂਬਰਾਂ ਨੇ ਇਨਸਾਫ਼ ਦੀ ਮੰਗ ਕਰਦਿਆ ਪੁਲਿਸ 'ਤੇ ਢਿੱਲੀ ਕਾਰਵਾਈ ਦੇ ਵੀ ਇਲਜ਼ਾਮ ਲਗਾਏ ਹਨ।
ਲੱਲਾ ਦੀ ਪਤਨੀ ਅਤੇ ਪਰਿਵਾਰਕ ਮੈਂਬਰਾਂ ਨੇ ਪ੍ਰੈੱਸ ਵਾਰਤਾ ਨੂੰ ਸੰਬੋਧਿਤ ਕਰਦਿਆਂ ਇਨਸਾਫ਼ ਦੀ ਮੰਗ ਕੀਤੀ ਅਤੇ ਕਿਹਾ ਕਿ ਪੁਲਿਸ ਛੋਟਾ ਲੱਲਾ ਦੇ ਕਤਲ ਦੋਸ਼ੀਆਂ ਨੂੰ ਫੜਨ ਦੀ ਥਾਂ ਉਨ੍ਹਾਂ 'ਤੇ ਹੀ ਦਬਾਅ ਬਣਾ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਪੁਲਿਸ ਦੇ ਦਬਾਅ ਹੇਠ ਆ ਕੇ ਉਨ੍ਹਾਂ ਨੇ ਆਪਣੇ ਘਰ ਦੇ ਜੀਅ ਨੂੰ ਦਫਨਾ ਵੀ ਦਿੱਤਾ ਪਰ ਹੁਣ ਉਹ ਚੁੱਪ ਨਹੀਂ ਬੈਠਣਗੇ। ਛੋਟਾ ਲੱਲਾ ਦੇ ਪਰਿਵਾਰਕ ਮੈਂਬਰਾਂ ਨੂੰ ਇਸਾਈ ਭਾਈਚਾਰੇ ਦੇ ਆਗੂਆਂ ਨੇ ਵੀ ਸਾਥ ਦਿੱਤਾ।
ਉਧਰ ਦੂਜੇ ਪਾਸੇ ਕ੍ਰਿਸਚਨ ਯੂਨਾਈਟਿਡ ਫੈਡਰੇਸ਼ਨ ਲੁਧਿਆਣਾ ਦੇ ਪ੍ਰਧਾਨ ਅਲਬਰਟ ਦੂਆ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਲੁਧਿਆਣੇ ਦੀ ਸੜਕਾਂ 'ਤੇ ਸ਼ਰੇਆਮ ਇਕ ਕਤਲ ਕਰਨ ਦੇ ਬਾਵਜੂਦ ਦੋਸ਼ੀ ਸ਼ਰੇਆਮ ਘੁੰਮ ਰਹੇ ਹਨ।
ਇਹ ਵੀ ਪੜੋ: ਦਿੱਲੀ ਦੀ ਹਵਾ ਹੋਈ ਖ਼ਰਾਬ, 500 ਉੱਤੇ ਪਹੁੰਚਿਆਂ ਪੀਐਮ 2.5
ਸੋ ਛੋਟਾ ਲੱਲਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਜਦੋਂ ਕਿ ਇੱਥੇ ਦੱਸ ਦੇਈਏ ਕਿ ਛੋਟਾ ਲੱਲਾ ਲੁਧਿਆਣਾ 'ਚ ਕਾਫੀ ਸਰਗਰਮ ਅਪਰਾਧਿਕ ਮਾਮਲਿਆਂ 'ਚ ਸ਼ਾਮਲ ਸੀ ਅਤੇ ਉਸ ਦਾ ਕਾਫੀ ਲੰਮਾ ਚੌੜਾ ਕ੍ਰਿਮੀਨਲ ਰਿਕਾਰਡ ਹੈ। ਛੋਟਾ ਲੱਲਾ 'ਤੇ ਕਤਲ ਦੀ ਸਾਜ਼ਿਸ਼ ਅਤੇ ਲੁਟਾ ਖੋਆ ਦੇ ਵੀ ਕਈ ਮਾਮਲੇ ਦਰਜ ਸਨ।