ਲੁਧਿਆਣਾ: ਹੈਬੋਵਾਲ ਦੇ ਜੋਗਿੰਦਰ ਨਗਰ ਇਲਾਕੇ ਵਿੱਚ ਅੱਜ ਗੈਂਗਸਟਰ ਸੁੱਖਾ ਬਾੜੇਵਾਲੀਏ ਦਾ ਕਤਲ ਕਰ ਦਿੱਤਾ ਗਿਆ ਹੈ, ਜਿਸ ਦੀ ਪੁਸ਼ਟੀ ਲੁਧਿਆਣਾ ਦੇ ਸੀਨੀਅਰ ਪੁਲਿਸ ਅਫ਼ਸਰ ਰਵਚਰਨ ਬਰਾੜ ਨੇ ਕੀਤੀ ਹੈ। ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਗਿਆ ਹੈ ਕਿ ਸੁੱਖਾ ਦੇ ਘਰ ਰੋਹਿਤ ਨਾਂ ਦੇ ਸ਼ਖ਼ਸ ਆਇਆ ਸੀ ਅਤੇ ਇਹ ਦੋਵੇਂ ਹੀ ਅਗਵਾ ਦੇ ਕੇਸ ਵਿੱਚ ਦੋਸ਼ੀ ਕਰਾਰ ਸਨ। ਇਸ ਦੌਰਾਨ ਘਰ ਵਿੱਚ ਹੀ ਕਿਸੇ ਗੱਲ ਨੂੰ ਲੈ ਕੇ ਦੋਹਾਂ ਵਿਚਾਲੇ ਬਹਿਸ ਹੋਈ, ਜਿਸ ਤੋਂ ਬਾਅਦ ਇਨ੍ਹਾਂ ਦਾ ਆਪਸ ਦੇ ਵਿੱਚ ਝਗੜਾ ਹੋ ਗਿਆ। ਲੜਾਈ ਦੇ ਦੌਰਾਨ ਹੀ ਸੁੱਖੇ ਦੇ ਗੋਲੀ ਲੱਗਣ ਕਰਕੇ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਜਦੋਂ ਕਿ ਉਸ ਦੇ ਸਾਥੀ ਰੋਹਿਤ ਨੂੰ ਵੀ ਗੋਲੀ ਲੱਗੀ ਹੈ ਜਿਸ ਦਾ ਇਲਾਜ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਚੱਲ ਰਿਹਾ ਹੈ।
ਸੁੱਖੇ ਦੀ ਛਾਤੀ ਉੱਤੇ ਫਾਇਰ ਕੀਤੇ ਗਏ: ਪੁਲਿਸ ਨੇ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇੱਕ ਹੋਰ ਸ਼ਖਸ ਜੋ ਕਿ ਸੁੱਖੇ ਦੇ ਨਾਲ ਆਇਆ ਸੀ ਉਹ ਮੌਕੇ ਤੋਂ ਫਰਾਰ ਹੋ ਗਿਆ ਹੈ। ਜਿਸ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦੇਸੀ 32 ਬੋਰ ਦੇ ਪਿਸਤੌਲ ਦੇ ਨਾਲ ਸੁੱਖੇ ਦੀ ਛਾਤੀ ਉੱਤੇ ਫਾਇਰ ਕੀਤੇ ਗਏ ਹਨ ਅਤੇ ਤਿੰਨ ਤੋਂ ਚਾਰ ਫਾਇਰ ਹੋਏ ਹਨ। ਉਨ੍ਹਾਂ ਕਿਹਾ ਕਿ ਸੁੱਖਾ, ਰੋਹਿਤ ਅਤੇ ਬੱਬੂ ਤਿੰਨੋ ਹੀ ਇਕੱਠੇ ਸਨ, ਬੱਬੂ ਮੌਕੇ ਤੋਂ ਫਰਾਰ ਹੈ ਰੋਹਿਤ ਇਲਾਜ ਅਧੀਨ ਹੈ ਉਸ ਤੋਂ ਪੁੱਛਗਿੱਛ ਤੋਂ ਬਾਅਦ ਵੀ ਖੁਲਾਸਾ ਹੋਵੇਗਾ ਕਿ ਆਖਰਕਾਰ ਇਹਨਾਂ ਦੀ ਕਿਸ ਗੱਲ ਪਿਛੇ ਲੜਾਈ ਹੋਈ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਤਫਤੀਸ਼ ਕੀਤੀ ਜਾ ਰਹੀ ਹੈ।
ਨਹੀਂ ਹੋਈ ਗ੍ਰਿਫ਼ਤਾਰੀ: ਫਿਲਹਾਲ ਪੁਲਿਸ ਵੱਲੋਂ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ, ਉਨ੍ਹਾਂ ਇਹ ਵੀ ਦੱਸਿਆ ਕਿ ਝਗੜਾ ਘਰ ਦੇ ਚੁਬਾਰੇ ਉੱਤੇ ਹੋਇਆ ਹੈ ਜਿੱਥੇ ਇਹ ਤਿੰਨੇ ਹੀ ਇਕੱਠੇ ਸਨ। ਪੁਲਿਸ ਨੇ ਦੱਸਿਆ ਕਿ ਫਿਲਹਾਲ ਇਹ ਮੰਨਿਆ ਜਾ ਸਕਦਾ ਹੈ ਕਿ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਮਤਭੇਦ ਹੋਣ ਕਰਕੇ ਇਨ੍ਹਾਂ ਦੀ ਲੜਾਈ ਹੋਈ ਹੈ। ਮੁਲਜ਼ਮਾਂ ਕੋਲੋਂ ਨਾਜਾਇਜ਼ ਪਿਸਤੌਲ ਹੋਣ ਦੀ ਵੀ ਪੁਲਿਸ ਨੇ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੂਰੀ ਵਾਰਦਾਤ ਰੋਹਿਤ ਦੇ ਘਰ ਦੇ ਵਿੱਚ ਹੋਈ ਹੈ। ਪੁਲਿਸ ਨੇ ਇਹ ਵੀ ਦੱਸਿਆ ਕਿ ਸੁੱਖਾ ਕਈ ਮਾਮਲਿਆਂ ਦੇ ਵਿੱਚ ਪੁਲਿਸ ਨੂੰ ਲੋੜੀਂਦਾ ਸੀ। 23 ਦੇ ਕਰੀਬ ਉਸ ਉੱਤੇ ਮਾਮਲੇ ਦਰਜ ਸਨ। ਹਾਈ ਕੋਰਟ ਤੋਂ ਮੁਲਜ਼ਮ ਦੀ ਜ਼ਮਾਨਤ ਕੈਂਸਲ ਹੋ ਗਈ ਸੀ, ਪੁਲਿਸ ਵੱਲੋਂ ਇਸ ਨੂੰ ਭਗੋੜਾ ਘੋਸ਼ਿਤ ਕੀਤਾ ਜਾਣਾ ਸੀ। ਤਫਤੀਸ਼ ਦੇ ਵਿੱਚ ਸੁੱਖੇ ਨੂੰ ਸ਼ਾਮਲ ਹੋਣ ਲਈ ਕਿਹਾ ਗਿਆ ਸੀ ਪਰ ਉਹ ਸ਼ਾਮਿਲ ਨਹੀਂ ਹੋਇਆ ਸੀ। ਪੁਲਿਸ ਨੇ ਦੱਸਿਆ ਕਿ ਰੋਹਿਤ ਜਿਸ ਦੇ ਕਾਰਨ ਪੂਰੀ ਵਾਰਦਾਤ ਹੋਈ ਹੈ ਉਹ ਸੁੱਖੇ ਦੇ ਨਾਲ ਸਰਾਭਾ ਨਗਰ ਕਿਡਨੈਪਿੰਗ ਕੇਸ ਦੇ ਵਿੱਚ ਸੀ।
- ਲੁਧਿਆਣਾ ਪਹੁੰਚੀ ਨੈਸ਼ਨਲ ਗਰੀਨ ਟ੍ਰਿਬਿਊਨਲ ਦੀ ਫੈਕਟ ਫਾਇੰਡਿੰਗ ਕਮੇਟੀ, ਕਿਹਾ-ਮਾਮਲੇ ਦੀ ਜਾਂਚ ਜਾਰੀ ਤੇ ਫਿਲਹਾਲ ਕੁੱਝ ਵੀ ਕਹਿਣਾ ਜਲਦਬਾਜ਼ੀ
- Amritsar News: ਹੈਰੀਟੇਜ ਸਟ੍ਰੀਟ ਵਿੱਚ ਹੋਏ 2 ਧਮਾਕਿਆ ਦੀ ਸ਼੍ਰੌਮਣੀ ਕਮੇਟੀ ਵੱਲੋ ਵੀ ਸਖ਼ਤ ਸ਼ਬਦਾਂ 'ਚ ਨਿੰਦਾ
- Gurdaspur News : ਨਸ਼ੇ ਦੇ ਇਲਜ਼ਾਮਾਂ 'ਚ ਘਿਰੇ ਵਿਅਕਤੀ ਨੇ ਪੁਲਿਸ ਕਾਰਵਾਈ ਤੋਂ ਬਾਅਦ ਗਵਾਂਢੀਆਂ 'ਤੇ ਕੀਤਾ ਹਮਲਾ
ਸੁੱਖਾ ਬਾੜੇਵਾਲੀਆਂ ਉੱਤੇ 23 ਮਾਮਲੇ ਦਰਜ: ਪੁਲਿਸ ਦੇ ਸੀਨੀਅਰ ਅਫਸਰ ਨੇ ਕਿਹਾ ਕਿ ਘੱਟ ਉਮਰ ਦੇ ਵਿੱਚ ਸੁੱਖਾ ਬਾੜੇਵਾਲੀਆਂ ਉੱਤੇ 23 ਮਾਮਲੇ ਦਰਜ ਸਨ। ਉਨ੍ਹਾਂ ਦੱਸਿਆ ਕਿ ਜਿਹੜੇ ਵੀ ਨੌਜਵਾਨ ਗ਼ਲਤ ਰਾਹ ਉੱਤੇ ਪੈ ਜਾਂਦੇ ਹਨ ਜੇਕਰ ਉਹ ਵਾਪਸ ਨਹੀਂ ਆਉਂਦੇ ਤਾਂ ਉਹਨਾਂ ਦਾ ਅੰਤ ਅਜਿਹਾ ਹੀ ਹੁੰਦਾ ਹੈ ਭਾਵੇਂ ਉਹ ਪੁਲਿਸ ਦੀ ਗੋਲੀ ਨਾਲ ਮਰਨਾ ਜਾਂ ਫਿਰ ਗੈਂਗਸਟਰ ਦੀ ਗੋਲੀ ਨਾਲ ਅੰਤ ਬੁਰਾ ਹੀ ਹੁੰਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਮਾੜੇ ਕੰਮਾਂ ਦੇ ਵਿੱਚ ਪਏ ਹੋਏ ਹਨ ਉਹ ਵਾਪਿਸ ਆ ਜਾਣ, ਕਾਨੂੰਨ ਮੁਤਾਬਕ ਚੱਲਣਾ ਆਤਮ ਸਮਰਪਣ ਕਰਨ ਉਹਨਾਂ ਕੋਲ ਹਾਲੇ ਮੌਕਾ ਹੈ। ਸੁੱਖੇ ਦੀ ਪਤਨੀ ਨੇ ਦੱਸਿਆ ਹੈ ਕਿ ਉਸ ਦੇ ਕਤਲ ਦੇ ਵਿੱਚ ਦੋ ਲੋਕ ਸ਼ਾਮਿਲ ਹਨ। ਉਸ ਨੇ ਕਿਹਾ ਕਿ ਉਸ ਦਾ ਪਤੀ ਜੁਰਮ ਨੂੰ ਛੱਡ ਚੁੱਕਾ ਸੀ ਅਤੇ ਆਪਣੇ ਪਰਿਵਾਰ ਦੇ ਨਾਲ ਮਿਲ ਕੇ ਬਾਕੀ ਦੀ ਜ਼ਿੰਦਗੀ ਬਤੀਤ ਕਰਨਾ ਚਾਹੁੰਦਾ ਸੀ। ਉਨ੍ਹਾਂ ਕਿਹਾ ਕਿ 3.5 ਸਾਲ ਜੇਲ੍ਹ ਦੇ ਵਿੱਚ ਲਾ ਕੇ ਆਇਆ ਸੀ, ਉਸ ਦਾ ਪਰਿਵਾਰ ਉਸ ਦਾ ਇਲਾਜ ਕਰਵਾ ਰਿਹਾ ਸੀ ਅਤੇ ਉਨ੍ਹਾਂ ਕਿਹਾ ਕਿ ਇਸ ਵਿੱਚ ਜਿਨ੍ਹਾਂ ਮੁਲਜ਼ਮਾਂ ਦੀ ਸ਼ਮੂਲੀਅਤ ਹੈ ਉਨ੍ਹਾਂ ਖ਼ਿਲਾਫ਼ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।