ਲੁਧਿਆਣਾ: ਇੱਥੋਂ ਦੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਨੇ ਇੱਕ ਵਿਸ਼ੇਸ਼ ਕਿਸਮ ਦਾ ਚੀਜ਼ ਤਿਆਰ ਕੀਤਾ ਹੈ ਜਿਸ ਦਾ ਨਾਂਅ ਪ੍ਰੋਸੈਸਡ ਯੋਗਾਰਟ ਚੀਜ਼ ਹੈ। ਜੋ ਵੇਖਣ ਨੂੰ ਬਿਲਕੁਲ ਦਹੀਂ ਵਰਗਾ ਲੱਗਦਾ ਹੈ ਪਰ ਇਸ ਦੀਆਂ ਵਿਸ਼ੇਸ਼ਤਾਵਾਂ ਏਨੀਆਂ ਨੇ ਕਿ ਕੋਈ ਵੀ ਸੁਣ ਕੇ ਹੈਰਾਨ ਹੋ ਜਾਵੇ। ਜੋ ਲੋਕ ਖ਼ਾਸ ਕਰਕੇ ਦੁੱਧ ਪੀਣ ਤੋਂ ਕਤਰਾਉਂਦੇ ਹਨ। ਇਹ ਉਨ੍ਹਾਂ ਲਈ ਕਾਫ਼ੀ ਲਾਹੇਵੰਦ ਸਾਬਿਤ ਹੋਵੇਗਾ।
ਗਡਵਾਸੂ ਦੇ ਡੇਅਰੀ ਸਾਇੰਸ ਵਿਭਾਗ ਦੇ ਅਸਿਸਟੈਂਟ ਪ੍ਰੋਫ਼ੈਸਰ ਡਾ. ਵੀਨਸ ਬਾਂਸਲ ਨੇ ਕਿਹਾ ਕਿ ਭਾਰਤ ਵਿੱਚ ਦਹੀ ਅਤੇ ਦੁੱਧ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ਪਰ ਦਹੀ ਵਿੱਚ ਪ੍ਰੋਟੀਨ ਬਹੁਤ ਹੀ ਘਟ ਮਾਤਰਾ ਵਿੱਚ ਹੁੰਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜਿਹੜਾ ਪ੍ਰੋਡਕਟ ਤਿਆਰ ਕੀਤਾ ਹੈ ਉਹ ਦਹੀ ਨਾਲ ਬਣਾਇਆ ਗਿਆ ਹੈ। ਜਿਸ ਨੂੰ ਸਪੈਡ ਕਰ ਕੇ ਵਰਤਿਆ ਜਾ ਸਕਦਾ ਹੈ। ਚੀਜ਼ ਇੱਕ ਵਿਦੇਸ਼ੀ ਪ੍ਰੋਡਕਟ ਹੈ ਜਿਸ ਨੂੰ ਜ਼ਿਆਦਾ ਪਸੰਦ ਨਹੀਂ ਕੀਤਾ ਜਾਂਦਾ ਹੈ ਕਿਉਂਕਿ ਉਸ ਦਾ ਸਵਾਦ ਬੀਟਰ ਹੁੰਦਾ ਹੈ। ਇਸ ਨੂੰ ਧਿਆਨ ਵਿੱਚ ਰੱਖ ਕੇ ਉਨ੍ਹਾਂ ਨੇ 6 ਮਹੀਨੇ ਪਹਿਲਾਂ ਦਹੀ ਦਾ ਇੱਕ ਪ੍ਰੋਡਕਟ ਤਿਆਰ ਕੀਤਾ। ਜੋ ਕਿ ਸਿਹਤ ਲਈ ਫਾਇਦੇਮੰਦ ਹੋਵੇ।
ਪ੍ਰੋਸੈਸਡ ਯੋਗਰਟ ਚੀਜ਼ ਦੇ ਕੀ ਫਾਇਦੇ ਨੇ
ਉਨ੍ਹਾਂ ਕਿਹਾ ਕਿ ਪ੍ਰੋਸੈਸਡ ਯੋਗਰਟ ਚੀਜ਼ ਵਿੱਚ ਦੁੱਧ ਦੇ ਮਹਤਵਪੂਰਤ ਤੱਤ ਹਨ। ਪ੍ਰੋਟੀਨ ਬਹੁਤ ਜਿਆਦਾ ਮਾਤਰਾ ਵਿੱਚ ਹੈ ਤੇ ਫੈਟ ਬਹੁਤ ਹੀ ਘੱਟ ਮਾਤਰਾ ਵਿੱਚ ਹੈ। ਇਹ ਪ੍ਰੋਡਕਟ ਅਸਾਨੀ ਨਾਲ ਹਜ਼ਮ ਹੋ ਜਾਂਦਾ ਹੈ।
ਕੀ ਕਰ ਸਕਦੇ ਹੋ ਸੇਵਨ
ਉਨ੍ਹਾਂ ਕਿਹਾ ਕਿ ਇਸ ਨੂੰ ਕਿਸੇ ਵੀ ਢੰਗ ਦੇ ਨਾਲ ਖਾਧਾ ਜਾ ਸਕਦਾ ਹੈ ਭਾਵੇਂ ਬਰੈਡ ਦੇ ਉੱਤੇ ਲਾ ਕੇ ਭਾਵੇਂ ਰੋਟੀ ਦੇ ਵਿੱਚ ਜਾਂ ਫਿਰ ਪਰੌਂਠਿਆਂ ਦੇ ਨਾਲ ਇਹ ਚੀਜ਼ ਤੁਹਾਨੂੰ ਭਰਪੂਰ ਪੌਸ਼ਟਿਕ ਦੇ ਨਾਲ ਪ੍ਰੋਟੀਨ ਵੀ ਦੇਵੇਗਾ ਜੋ ਕਿਸੇ ਸ਼ਾਕਾਹਾਰੀ ਭੋਜਨ ਤੋਂ ਪ੍ਰਾਪਤ ਨਹੀਂ ਹੁੰਦਾ।
ਕਿੰਨੀ ਹੈ ਇਸ ਸ਼ੈਲਫ ਲਾਈਫ
ਉਨ੍ਹਾਂ ਦੱਸਿਆ ਕਿ ਇਸ ਨੂੰ ਕਈ ਦਿਨਾਂ ਤੱਕ ਸਟੋਰ ਕਰਕੇ ਰੱਖਿਆ ਜਾ ਸਕਦਾ ਹੈ। ਇਸ ਦੀ ਸ਼ਮਤਾ 25 ਦਿਨ ਦੇ ਕਰੀਬ ਹੈ ਅਤੇ ਇਸ ਨੂੰ ਦਹੀਂ ਦੇ ਰੂਪ ਵਿੱਚ ਬਣਾਇਆ ਗਿਆ ਹੈ ਜੋ ਖਾਣ ਵਿੱਚ ਬੇਹੱਦ ਸਵਾਦਿਸ਼ਟ ਅਤੇ ਤਾਕਤਵਰ ਹੈ।
ਕਦੋਂ ਆਵੇਗਾ ਮਾਰਕਿਟ 'ਚ ਤੇ ਕੀ ਹੋਵੇਗੀ ਇਸ ਦੀ ਕੀਮਤ
ਉਨ੍ਹਾਂ ਦੱਸਿਆ ਕਿ ਬਾਜ਼ਾਰਾਂ ਦੇ ਵਿੱਚ ਇਸ ਵੇਲੇ ਜੋ ਚੀਜ਼ ਉਪਲਬਧ ਹੈ ਉਹ ਬੇਹੱਦ ਮਹਿੰਗਾ ਹੈ ਪਰ ਭਾਰਤੀ ਗਾਹਕਾਂ ਦੇ ਮੱਦੇਨਜ਼ਰ ਇਸ ਨੂੰ ਇੰਨਾ ਮਹਿੰਗਾ ਨਹੀਂ ਬਣਾਇਆ ਜਾਵੇਗਾ। ਕੰਪਨੀਆਂ ਦੇ ਨਾਲ ਜਲਦ ਉਨ੍ਹਾਂ ਨੂੰ ਟਾਇਪ ਹੋਣ ਦੀ ਉਮੀਦ ਹੈ ਅਤੇ ਫਿਰ ਇਹ ਬਾਜ਼ਾਰਾਂ ਦੇ ਵਿੱਚ ਉਪਲੱਬਧ ਹੋਵੇਗਾ।