ਲੁਧਿਆਣਾ : ਕੋਰੋਨਾ ਦੀ ਦੂਜੀ ਵੇਵ (The second wave of the corona) ਦੇ ਕਹਿਰ ਮਚਾਉਣ ਤੋਂ ਬਾਅਦ ਦੇਸ਼ ਭਰ ਵਿੱਚ ਵੈਕਸੀਨ ਦੀ ਮੁਹਿੰਮ (Vaccine campaign across the country) ਚਲਾਈ ਗਈ। ਜਿਸ ਨਾਲ ਦੂਜੀ ਵੇਵ ਤੋਂ ਬਾਅਦ ਲੋਕਾਂ ਨੇ ਪਹਿਲੀ ਵੈਕਸੀਨ ਤਾਂ ਵੱਧ ਤੋਂ ਵੱਧ ਲਗਵਾ ਲਈ ਪਰ ਦੂਜੀ ਵੈਕਸੀਨ ਲਗਵਾਉਣ 'ਚ ਅਣਗਹਿਲੀ (Neglect of the second vaccine) ਸ਼ੁਰੂ ਹੋ ਗਈ। ਪਰ ਹੁਣ ਨਵੇਂ ਵਾਇਰਸ ਦੀ ਆਮਦ ਦੇ ਕਾਰਨ ਲੋਕਾਂ 'ਚ ਡਰ ਦਾ ਮਾਹੌਲ ਹੈ ਅਤੇ ਹੁਣ ਲੋਕ ਵੈਕਸੀਨ ਸੈਂਟਰਾਂ 'ਚ ਜਾ ਕੇ ਵੈਕਸੀਨ ਲਗਵਾ ਰਹੇ ਹਨ।
ਲੁਧਿਆਣਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਕੋਰੋਨਾ ਵਾਇਰਸ ਨਾਲ 56 ਸਾਲ ਦੀ ਇਕ ਮਹਿਲਾ ਦੀ ਮੌਤ ਹੋ ਗਈ। ਮ੍ਰਿਤਕਾ ਜਵੱਦੀ ਅਰਬਨ ਹੈਲਥ ਸੈਂਟਰ (Jawdi Urban Health Center) ਦੇ ਵਿੱਚ ਦਾਖ਼ਲ ਸੀ ਜਦੋਂਕਿ ਦੋ ਨਵੇਂ ਮਰੀਜ਼ ਕੋਰੋਨਾ ਦੇ ਵੀ ਸਾਹਮਣੇ ਆਏ ਹਨ। ਹੁਣ ਲੁਧਿਆਣਾ 'ਚ ਕੁੱਲ ਐਕਟਿਵ ਮਰੀਜ਼ਾਂ ਦੀ ਗਿਣਤੀ 27 ਹੋ ਚੁੱਕੀ ਹੈ। ਦੇਸ਼ ਭਰ ਦੇ ਵਿੱਚ ਹੁਣ ਕੋਰੋਨਾ ਮਰੀਜ਼ਾਂ ਦਾ ਅੰਕੜਾ ਵੀ ਵਧਣ ਲੱਗਾ ਹੈ।
ਉਧਰ ਨਵਾਂ ਵਾਇਰਸ ਹੋਣ ਤੋਂ ਬਾਅਦ ਹੁਣ ਜਿੱਥੇ ਸਰਕਾਰ ਵੱਲੋਂ ਤੀਜੀ ਬੂਸਟਰ ਡੋਜ਼ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ, ਉਥੇ ਹੀ ਵੱਡੀ ਤਦਾਦ ਅਜਿਹੇ ਲੋਕਾਂ ਦੀ ਸੀ, ਜਿਨ੍ਹਾਂ ਨੇ ਪਹਿਲੀ ਡੋਜ਼ ਲਗਵਾ ਲਈ ਪਰ ਦੂਜੀ ਦੋਜ਼ ਲਗਵਾਉਣ ਲਈ ਉਨ੍ਹਾਂ ਨੇ ਕਾਫ਼ੀ ਦੇਰੀ ਲਗਾ ਦਿੱਤੀ।
ਇਹ ਵੀ ਪੜ੍ਹੋ : ਆਪ ਨੇ CM Channi ਲਈ ਇਨਾਮ ਐਲਾਨਿਆ
ਹੁਣ ਤੀਜੀ ਬੂਸਟਰ ਡੋਜ਼ ਨੂੰ ਲੈ ਕੇ ਚੱਲ ਰਹੀਆਂ ਖ਼ਬਰਾਂ ਅਤੇ ਨਵੇਂ ਵੇਰੀਅੰਟ ਦੇ ਡਰ (Fear of new variants) ਤੋਂ ਲੋਕ ਮੁੜ ਤੋਂ ਵੈਕਸੀਨ ਸੈਂਟਰਾਂ 'ਚ ਪਹੁੰਚਣ ਲੱਗੇ ਹਨ। ਲੁਧਿਆਣਾ ਵਿੱਚ ਕਈ ਥਾਂਵਾਂ 'ਤੇ ਵੈਕਸੀਨ ਦੇ ਕੈਂਪ ਲਗਾ ਕੇ ਲੋਕਾਂ ਨੂੰ ਮੁਫ਼ਤ ਵੈਕਸੀਨ ਲਗਾਈ ਜਾ ਰਹੀ ਹੈ। ਲੁਧਿਆਣਾ ਦੇ ਪਾਲਮ ਬਿਹਾਰ ਵਿੱਚ ਵੀ ਗੁਰਦੁਆਰਾ ਸਾਹਿਬ ਅੰਦਰ ਵੈਕਸੀਨ ਕੈਂਪ ਲਗਾਇਆ ਗਿਆ ਤਾਂ ਜੋ ਲੋਕ ਵੱਧ ਤੋਂ ਵੱਧ ਆਪਣੀ ਦੂਜੀ ਡੋਜ਼ ਲਗਵਾ ਸਕਣ। ਕੈਂਪ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਤੌਰ 'ਤੇ ਗਿੱਲ ਹਲਕੇ ਤੋਂ ਵਿਧਾਇਕ ਕੁਲਦੀਪ ਵੈਦ ਵੀ ਪਹੁੰਚੇ।
ਇਸ ਮੌਕੇ ਉਨ੍ਹਾਂ ਕਿਹਾ ਕਿ ਪਾਲਮ ਬਿਹਾਰ ਐਸੋਸੀਏਸ਼ਨ ਵਲੋਂ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਕੋਰੋਨਾ ਤੋਂ ਸਾਵਧਾਨੀ ਬਹੁਤ ਜ਼ਰੂਰੀ ਹੈ। ਇਸ ਲਈ ਲੋਕ ਕੋਰੋਨਾ ਦੀ ਵੈਕਸੀਨ ਜ਼ਰੂਰ ਲਗਵਾਉਣ।
ਇਹ ਵੀ ਪੜ੍ਹੋ : Punjab Assembly elections 2022: AAP ਵੱਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ, ਇਨ੍ਹਾਂ ਨੂੰ ਦਿੱਤੀ ਟਿਕਟ