ETV Bharat / state

Punjab Weather: ਮੌਸਮ ਵਿਭਾਗ ਦੀ ਭਵਿੱਖਵਾਣੀ, ਪੰਜਾਬ 'ਚ ਬਦਲੇਗਾ ਮੌਸਮ ਦਾ ਮਿਜਾਜ਼, ਧੁੰਦ ਕਾਰਨ ਵੀ ਲੋਕਾਂ ਨੂੰ ਆ ਸਕਦੀ ਪ੍ਰੇਸ਼ਾਨੀ - Forecast of Meteorological Department

ਆਉਣ ਵਾਲੇ ਦਿਨਾਂ ਵਿੱਚ ਉੱਤਰੀ ਭਾਰਤ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਠੰਢ ਨੇ ਦਸਤਕ ਦੇ ਦਿੱਤੀ ਹੈ। ਦਿੱਲੀ 'ਚ ਵੀ ਤਾਪਮਾਨ ਹੌਲੀ-ਹੌਲੀ ਡਿੱਗਣਾ ਸ਼ੁਰੂ ਹੋ ਗਿਆ ਹੈ, ਪੰਜਾਬ 'ਚ ਵੀ ਆਉਣ ਦੇ ਦਿਨਾਂ 'ਚ ਲੋਕਾਂ ਨੂੰ ਧੁੰਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਲਕੀ ਤੋਂ ਦਰਮਿਆਨੀ ਧੁੰਦ ਪੈਣ ਦੀ ਭਵਿੱਖਵਾਨੀ ਕੀਤੀ ਗਈ ਹੈ। (Weather update of punjab)

Forecast of Meteorological Department, the weather will change drastically in Punjab, people need to stay away from fog.
ਮੌਸਮ ਵਿਭਾਗ ਦੀ ਭਵਿੱਖਵਾਣੀ,ਪੰਜਾਬ 'ਚ ਕਰਵਟ ਬਦਲੇਗਾ ਮੌਸਮ,ਲੋਕਾਂ ਨੂੰ ਧੁੰਦ ਤੋਂ ਚੁਕੰਨੇ ਰਹਿਣ ਦੀ ਲੋੜ
author img

By ETV Bharat Punjabi Team

Published : Nov 28, 2023, 6:05 PM IST

Updated : Nov 28, 2023, 7:24 PM IST

ਮੌਸਮ ਵਿਗਿਆਨੀ ਜਾਣਕਾਰੀ ਦਿੰਦੇ ਹੋਏ

ਲੁਧਿਆਣਾ: ਪੰਜਾਬ 'ਚ ਆਉਣ ਵਾਲੇ ਦਿਨਾਂ 'ਚ ਲੋਕਾਂ ਨੂੰ ਬਦਲਦੇ ਹੋਏ ਮੌਸਮ ਦੇ ਨਾਲ ਧੁੰਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਲਕੀ ਤੋਂ ਦਰਮਿਆਨੀ ਧੁੰਦ ਪੈਣ ਦੀ ਭਵਿੱਖਵਾਣੀ ਵੀ ਕੀਤੀ ਗਈ ਹੈ, ਮੌਸਮ ਰਹੇਗਾ ਸਾਫ, ਟੈਂਪਰੇਚਰ ਆਮ ਤੋਂ ਜਿਆਦਾ ਹੈ ਅਤੇ ਏਅਰ ਕੁਆਲਿਟੀ ਇੰਡੈਕਸ ਫਿਰ ਵਧਿਆ ਹੈ। ਦੱਸਣਯੋਗ ਹੈ ਕਿ ਪੰਜਾਬ ਵਿੱਚ ਬੀਤੇ ਦੋ ਦਿਨ ਤੋਂ ਲਗਾਤਾਰ ਬੱਦਲਵਾਈ ਅਤੇ ਹਲਕੀ ਬਾਰਿਸ਼ ਪੈਣ ਕਰਕੇ ਕਾਫੀ ਲੋਕਾਂ ਨੂੰ ਠੰਡ ਮਹਿਸੂਸ ਹੋ ਰਹੀ ਸੀ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਨੂੰ ਠੰਡ ਤੋਂ ਜਰੂਰ ਕੁਝ ਰਾਹਤ ਮਿਲੇਗੀ,ਪਰ ਧੁੰਦ ਦਾ ਸਾਹਮਣਾ ਜਰੂਰ ਕਰਨਾ ਪੈ ਸਕਦਾ ਹੈ। ਮੌਸਮ ਵਿਭਾਗ ਦੇ ਮੁਤਾਬਿਕ ਆਉਣ ਵਾਲੇ ਦੋ ਤੋਂ ਤਿੰਨ ਦਿਨ ਤੱਕ ਪੰਜਾਬ ਦੇ ਅੰਦਰ ਕਈ ਹਿੱਸਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਧੁੰਦ ਪੈ ਸਕਦੀ ਹੈ। ਜਿਸ ਤੋਂ ਲੋਕਾਂ ਨੂੰ ਚੁਕੰਨੇ ਰਹਿਣ ਦੀ ਲੋੜ ਹੈ, ਕਿਉਂਕਿ ਧੁੰਦ ਦੇ ਦੌਰਾਨ ਅਕਸਰ ਹੀ ਕਈ ਸੜਕ ਹਾਦਸੇ ਹੁੰਦੇ ਹਨ। (Weather update of punjab)

304 ਤੋਂ ਵਧੇਰੇ ਏਅਰ ਕੁਆਲਿਟੀ ਇੰਡੈਕਸ ਦਰਜ : ਉੱਥੇ ਹੀ ਜੇਕਰ ਏਅਰ ਕੁਆਲਿਟੀ ਇੰਡੈਕਸ ਦੀ ਗੱਲ ਕੀਤੀ ਜਾਵੇ ਤਾਂ ਅੱਜ ਪੀਆਯੂ ਦੇ ਜਿਹੜੇ ਲੱਗੇ ਸੈਂਸਰ ਦੇ ਵਿੱਚ 304 ਤੋਂ ਵਧੇਰੇ ਏਅਰ ਕੁਆਲਿਟੀ ਇੰਡੈਕਸ ਦਰਜ ਕੀਤਾ ਗਿਆ ਹੈ। ਹਾਲਾਂਕਿ 2 ਦਿਨ ਜਰੂਰ ਰਾਹਤ ਰਹੀ ਸੀ। ਹਾਲਾਂਕਿ ਟੈਂਪਰੇਚਰ ਬਾਰੇ ਉਹਨਾਂ ਨੇ ਕਿਹਾ ਕਿ ਫਿਲਹਾਲ 24 ਡਿਗਰੀ ਦੇ ਨੇੜੇ ਦਿਨ ਦਾ ਟੈਂਪਰੇਚਰ ਚੱਲ ਰਿਹਾ ਹੈ ਅਤੇ ਰਾਤ ਦਾ ਟੈਂਪਰੇਚਰ ਆਮ ਨਾਲੋਂ ਜਿਆਦਾ ਹੀ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਮੌਸਮ ਸਾਫ ਰਹੇਗਾ। ਫਿਲਹਾਲ ਆਉਣ ਵਾਲੇ ਦਿਨਾਂ ਚ ਕਿਸੇ ਤਰ੍ਹਾਂ ਦੀ ਕੋਈ ਬਾਰਿਸ਼ ਦੀ ਵੀ ਸੰਭਾਵਨਾ ਨਹੀਂ ਹੈ। ਉਹਨਾਂ ਕਿਹਾ ਕਿ ਮੌਸਮ ਸਾਫ ਅਤੇ ਖੁਸ਼ਕ ਰਹੇਗਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਲੋਕਾਂ ਨੂੰ ਜੋ ਬੀਤੇ ਕੁਝ ਦਿਨਾਂ ਤੋਂ ਠੰਡ ਵਧੀ ਸੀ ਉਸ ਤੋਂ ਰਾਹਤ ਮਿਲੇਗੀ ਅਤੇ ਧੁੱਪ ਵੀ ਖਿੜੇਗੀ। ਹਾਲਾਂਕਿ ਸਰਦੀ ਕਾਫੀ ਦੇਰੀ ਦੇ ਨਾਲ ਪੈ ਰਹੀ ਹੈ ਨਵੰਬਰ ਮਹੀਨੇ ਦੇ ਵਿੱਚ ਵੀ ਟੈਂਪਰੇਚਰ ਆਮ ਨਾਲੋਂ ਜਿਆਦਾ ਚਲ ਰਹੇ ਹਨ ਜਿਸ ਦਾ ਵੱਡਾ ਕਾਰਨ ਕੋਈ ਪੱਛਮੀ ਚੱਕਰਵਾਤ ਦਾ ਨਾਂ ਆਉਣਾ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਜਿਹੀ ਕੋਈ ਸਥਿਤੀ ਨਹੀਂ ਬਣੇਗੀ। (Forecast of Meteorological Department)

Last Updated : Nov 28, 2023, 7:24 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.