ETV Bharat / state

ਲੁਧਿਆਣਾ ਦੇ ਮਸ਼ਹੂਰ ਮਾਲ ਵਿੱਚ ਚੱਲੀ ਗੋਲ਼ੀ, 1 ਦੀ ਮੌਤ

ਲੁਧਿਆਣਾ ਦੇ ਫੁਹਾਰਾ ਚੌਂਕ ਵਿੱਚ ਸਥਿਤ ਪਵੇਲੀਅਨ ਮਾਲ ਵਿੱਚ ਸਥਿਤ ਇਕ ਰੈਸਟੋਰੈਂਟ ਵਿੱਚ ਚੱਲ ਰਹੀ ਪਾਰਟੀ ਵਿੱਚ ਮਾਮੂਲੀ ਝਗੜਾ ਹੋਇਆ ਅਤੇ ਗੋਲੀ ਚੱਲ ਗਈ। ਇ ਝਗੜੇ ਵਿੱਚ ਇੱਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਨਜੀਤ ਸਿੰਘ ਵਜੋ ਹੋਈ ਹੈ।

ਲੁਧਿਆਣਾ
author img

By

Published : Sep 14, 2019, 2:55 PM IST

ਲੁਧਿਆਣਾ: ਬੀਤੀ ਦੇਰ ਰਾਤ ਲੁਧਿਆਣਾ ਦੇ ਮਸ਼ਹੂਰ ਪਵੇਲੀਅਨ ਮਾਲ ਵਿੱਚ ਇੱਕ ਚੱਲ ਰਹੀ ਪਾਰਟੀ ਦੌਰਾਨ ਕੁੱਝ ਵਿਅਕਤੀਆਂ ਵਿਚਾਲੇ ਮਾਮੂਲੀ ਤਕਰਾਰ ਹੋ ਗਈ ਜਿਸ ਦੌਰਾਨ ਗੋਲ਼ੀ ਚੱਲ ਗਈ। ਗੋਲ਼ੀ ਮਨਜੀਤ ਸਿੰਘ ਨਾਅ ਦੇ ਵਿਅਕਤੀ ਨੂੰ ਲੱਗੀ ਜਿਸ ਦੀ ਮੌਤ ਹੋ ਗਈ ਅਤੇ ਇੱਕ ਸੁਮਿਤ ਸੈਣੀ ਨਾਂਅ ਦਾ ਵਿਅਕਤੀ ਹਸਪਤਾਲ ਚ ਜ਼ੇਰੇ ਇਲਾਜ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਜਸਵਿੰਦਰ ਸਿੰਘ ਉਰਫ ਬਿੰਦੀ ਨਾਂਅ ਦੇ ਵਿਅਕਤੀ ਨੂੰ ਕਾਬੂ ਕਰ ਲਿਆ ਹੈ ਜਦ ਕਿ ਬਾਕੀਆਂ ਦੀ ਭਾਲ ਜਾਰੀ ਹੈ।

ਵੇਖੋ ਵੀਡੀਓ

ਗੁਰੂ ਤੇਗ ਬਹਾਦਰ ਨਗਰ ਦੇ ਰਹਿਣ ਵਾਲੇ ਮਨਜੀਤ ਸਿੰਘ ਨੂੰ ਅਤੇ ਉਸ ਦੇ ਪਰਿਵਾਰ ਨੂੰ ਇਹ ਪਤਾ ਵੀ ਨਹੀਂ ਸੀ ਕਿ ਪਾਰਟੀ ਵਿੱਚ ਸ਼ਾਮਿਲ ਹੋਣ ਗਿਆ ਮਨਜੀਤ ਕਦੇ ਮੁੜ ਕੇ ਹੀ ਨਹੀਂ ਆਵੇਗਾ। ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਸ ਵੇਲੇ ਉਹ ਵੀ ਉੱਥੇ ਹੀ ਮੌਜੂਦ ਸੀ ਅਤੇ ਇੱਕ ਅਣਪਛਾਤੇ ਵਿਅਕਤੀ ਨੇ ਰਿਵਾਲਵਰ ਕੱਢ ਕੇ ਉਸ ਦੇ ਪਤੀ ਤੇ ਗੋਲ਼ੀ ਚਲਾ ਦਿੱਤੀ। ਉਸ ਨੇ ਉਸ ਸ਼ਖਸ ਨੂੰ ਪਹਿਲਾਂ ਕਦੇ ਵੀ ਨਹੀਂ ਵੇਖਿਆ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਨੇ ਦੱਸਿਆ ਕਿ ਬੀਤੀ ਦੇਰ ਰਾਤ ਇੱਕ ਜਨਮ ਦਿਨ ਦੀ ਪਾਰਟੀ ਵਿੱਚ ਮਨਜੀਤ ਸਿੰਘ ਆਪਣੀ ਪਤਨੀ ਨਾਲ ਸ਼ਾਮਿਲ ਹੋਣ ਆਇਆ ਸੀ ਅਤੇ ਉਸੇ ਪਾਰਟੀ ਵਿੱਚ ਜਸਵਿੰਦਰ ਸਿੰਘ ਬਿੰਦੀ ਆਪਣੇ ਕੁਝ ਸਾਥੀਆਂ ਸਣੇ ਨੱਚ ਟੱਪ ਰਹੇ ਸਨ। ਅਚਾਨਕ ਇਨ੍ਹਾਂ ਦੀ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਅਤੇ ਜਸਵਿੰਦਰ ਸਿੰਘ ਉਰਫ ਬਿੰਦੀ ਨੇ ਆਪਣੀ ਡੱਬ ਵਿੱਚੋਂ ਰਿਵਾਲਵਰ ਕੱਢ ਕੇ ਮਨਜੀਤ ਸਿੰਘ ਅਤੇ ਸੁਮਿਤ ਸੈਣੀ ਤੇ ਫਾਇਰ ਕਰ ਦਿੱਤਾ।

ਗੋਲ਼ੀ ਮਨਜੀਤ ਸਿੰਘ ਦੀ ਵੱਖੀ ਵਿੱਚ ਅਤੇ ਸੁਮਿਤ ਸੈਣੀ ਦੀ ਲੱਤ ਵਿੱਚ ਲੱਗੀ ਜਿਸ ਤੋਂ ਬਾਅਦ ਮਨਜੀਤ ਸਿੰਘ ਦੀ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਵਿੱਚ ਮੌਤ ਹੋ ਗਈ ਜਦ ਕਿ ਸੁਮਿਤ ਜ਼ਖ਼ਮੀ ਹਾਲਤ ਵਿੱਚ ਜ਼ੇਰੇ ਇਲਾਜ ਹੈ।

ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਜਸਵਿੰਦਰ ਸਿੰਘ ਉਰਫ ਬਿੰਦੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦ ਕਿ ਉਸ ਦੇ ਬਾਕੀ ਸਾਥੀਆਂ ਦੀ ਭਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਛੇਤੀ ਹੀ ਗ੍ਰਿਫ਼ਤਾਰ ਕਰਨ ਦਾ ਵੀ ਦਾਅਵਾ ਕੀਤਾ ਗਿਆ। ਨਾਲ ਹੀ ਪੁਲਿਸ ਨੇ ਇਹ ਵੀ ਕਿਹਾ ਕਿ ਮਾਲ ਵਿੱਚ ਰਿਵਾਲਵਰ ਕਿਵੇਂ ਗਿਆ ਇਸ ਸਬੰਧੀ ਵੀ ਜਾਂਚ ਕੀਤੀ ਜਾਵੇਗੀ।

Intro:hl..ਲੁਧਿਆਣਾ ਦੇ ਮਸ਼ਹੂਰ ਮਾਲ ਚ ਚੱਲੀ ਗੋਲੀ ਨਾਲ ਹੋਈ ਮੌਤ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾਇਆ ਇੱਕ ਨੂੰ ਕੀਤਾ ਗ੍ਰਿਫਤਾਰ ਬਾਕੀਆਂ ਦੀ ਭਾਲ ਜਾਰੀ..

Anchor...ਬੀਤੀ ਦੇਰ ਰਾਤ ਲੁਧਿਆਣਾ ਦੇ ਮਸ਼ਹੂਰ ਮਾਲ ਦੇ ਵਿੱਚ ਇੱਕ ਚੱਲ ਰਹੀ ਪਾਰਟੀ ਦੇ ਦੌਰਾਨ ਗੋਲੀ ਚੱਲਣ ਨਾਲ ਮਨਜੀਤ ਸਿੰਘ ਨਾਂ ਦੇ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਸੁਮਿਤ ਸੈਣੀ ਹਸਪਤਾਲ ਚ ਜ਼ੇਰੇ ਇਲਾਜ ਹੈ...ਪੁਲਿਸ ਨੇ ਮਾਮਲੇ ਦੇ ਵਿੱਚ ਜਸਵਿੰਦਰ ਸਿੰਘ ਉਰਫ ਬਿੰਦੀ ਨੂੰ ਕਾਬੂ ਕਰ ਲਿਆ ਹੈ..ਜਦੋਂਕਿ ਬਾਕੀਆਂ ਦੀ ਭਾਲ ਜਾਰੀ ਹੈ..

Body:Vo...1 ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਨੂੰ ਦੱਸਿਆ ਕਿ ਬੀਤੀ ਦੇਰ ਰਾਤ ਇੱਕ ਜਨਮ ਦਿਨ ਦੀ ਪਾਰਟੀ ਵਿੱਚ ਮਨਜੀਤ ਸਿੰਘ ਆਪਣੀ ਪਤਨੀ ਨਾਲ ਸ਼ਾਮਿਲ ਹੋਣ ਆਇਆ ਸੀ ਅਤੇ ਉਸੇ ਪਾਰਟੀ ਦੇ ਵਿੱਚ ਜਸਵਿੰਦਰ ਸਿੰਘ ਬਿੰਦੀ ਆਪਣੇ ਕੁਝ ਸਾਥੀਆਂ ਸਣੇ ਨੱਚ ਟੱਪ ਰਹੇ ਸਨ ਅਤੇ ਅਚਾਨਕ ਇਨ੍ਹਾਂ ਦੀ ਆਪਸ ਚ ਕਿਸੇ ਗੱਲ ਨੂੰ ਲੈ ਕੇ ਕਹਾਸੁਣੀ ਹੋ ਗਈ ਅਤੇ ਜਸਵਿੰਦਰ ਸਿੰਘ ਉਰਫ ਬਿੰਦੀ ਨੇ ਆਪਣੀ ਡੱਬ ਚੋਂ ਰਿਵਾਲਵਰ ਕੱਢ ਕੇ ਮਨਜੀਤ ਸਿੰਘ ਅਤੇ ਸੁਮਿਤ ਸੈਣੀ ਤੇ ਫਾਇਰ ਕਰ ਦਿੱਤਾ ਜੋ ਮਨਜੀਤ ਸਿੰਘ ਦੀ ਵੱਖੀ ਚ ਅਤੇ ਸੁਮਿਤ ਸੈਣੀ ਦੀ ਲੱਤ ਚ ਲੱਗਾ ਜਿਸ ਤੋਂ ਬਾਅਦ ਮਨਜੀਤ ਸਿੰਘ ਦੀ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਦੇ ਵਿੱਚ ਮੌਤ ਹੋ ਗਈ ਜਦੋਂ ਕਿ ਸੁਮਿਤ ਜ਼ਖ਼ਮੀ ਹਾਲਤ ਚ ਜ਼ੇਰੇ ਇਲਾਜ ਹੈ...ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਜਸਵਿੰਦਰ ਸਿੰਘ ਉਰਫ ਬਿੰਦੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂ ਕਿ ਉਸ ਦੇ ਬਾਕੀ ਸਾਥੀਆਂ ਦੀ ਭਾਲ ਪੁਲੀਸ ਵੱਲੋਂ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦਾ ਵੀ ਦਾਅਵਾ ਕੀਤਾ ਗਿਆ ਨਾਲ ਹੀ ਪੁਲੀਸ ਨੇ ਵੀ ਕਿਹਾ ਕਿ ਮਾਲ ਦੇ ਵਿੱਚ ਰਿਵਾਲਵਰ ਕਿਵੇਂ ਗਿਆ ਇਸ ਸਬੰਧੀ ਵੀ ਜਾਂਚ ਕੀਤੀ ਜਾਵੇਗੀ...

Byte..ਸਿਮਰਤ ਪਾਲ ਸਿੰਘ ਢੀਂਡਸਾ, ਡਿਪਟੀ ਕਮਿਸ਼ਨਰ ਪੁਲੀਸ ਡਿਟੈਕਟਿਵ

Conclusion:Clozing...ਜ਼ਿਕਰੇ ਖਾਸ ਹੈ ਕਿ ਗੋਲੀ ਚਲਾਉਣ ਵਾਲੇ ਮੁਲਜ਼ਮ ਤੇ ਪਹਿਲਾਂ ਵੀ ਤਿੰਨ ਮਾਮਲੇ ਦਰਜ ਹੈ ਤੇ ਹੁਣ ਪੁਲਿਸ ਉਸ ਦਾ ਰਿਮਾਂਡ ਹਾਸਿਲ ਕਰਕੇ ਬਾਕੀ ਮੁਲਜ਼ਮਾਂ ਦੀ ਭਾਲ ਕਰੇਗੀ

ETV Bharat Logo

Copyright © 2024 Ushodaya Enterprises Pvt. Ltd., All Rights Reserved.