ਖੰਨਾ: ਕਸ਼ਮੀਰ ਗਾਰਡਨ ਪੈਲੇਸ ਵਿੱਚ ਵਿਆਹ ਦੌਰਾਨ ਗੋਲੀ ਚਲਾਈ ਗਈ। ਇਸ ਘਟਨਾ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਦੱਸ ਦੇਈਏ ਕਿ ਜਦ ਇਹ ਘਟਨਾ ਵਾਪਰੀ, ਉਸ ਵੇਲੇ ਬੱਬੂ ਮਾਨ ਦਾ ਅਖਾੜਾ ਲੱਗਾ ਹੋਇਆ ਸੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਹੋਰ ਪੜ੍ਹੋ: ਰਜਨੀਕਾਂਤ ਨੇ ਪੈਰਾਂ ਨਾਲ ਪੈਟਿੰਗ ਕਰਨ ਵਾਲੇ ਪ੍ਰਸ਼ੰਸਕ ਨੂੰ ਘਰ ਬੁਲਾ ਦਿੱਤੇ ਤੋਹਫ਼ੇ
ਗੋਲੀ ਚੱਲਣ ਨਾਲ ਚਾਰੇ ਪਾਸੇ ਹਾਹਾਕਾਰ ਮੱਚ ਗਈ। ਇਹ ਵਿਆਹ ਐਨਆਰਆਈ ਹਰਜੀਤ ਸਿੰਘ ਦੀ ਬੇਟੀ ਦਾ ਸੀ। ਵਿਆਹ ਵਿੱਚ ਬੱਬੂ ਮਾਨ ਦਾ ਅਖਾੜਾ ਲਵਾਇਆ ਗਿਆ ਸੀ। ਇਸੇ ਦੌਰਾਨ ਅਚਾਨਕ ਗੋਲੀ ਚੱਲ ਗਈ। ਪੈਲੇਸ ਦੇ ਮੈਨੇਜਰ ਦਾ ਕਹਿਣਾ ਹੈ ਕਿ ਉਨ੍ਹਾਂ ਸਿਰਫ਼ ਪੈਲੇਸ ਕਰਾਏ 'ਤੇ ਦਿੱਤਾ ਸੀ।
ਇਹ ਪੈਲੇਸ ਖੁਮਾਣੋ ਦੇ ਰਹਿਣ ਵਾਲੇ ਐਨਆਰਆਈ ਪਰਿਵਾਰ ਨੇ ਬੁੱਕ ਕਰਵਾਇਆ ਸੀ। ਉਨ੍ਹਾਂ ਨੂੰ ਮੁੰਡੇ ਵਾਲਿਆਂ ਦਾ ਕੁਝ ਪਤਾ ਨਹੀਂ ਹੈ। ਦਰਅਸਲ ਸੰਗੀਤ ਸਮਾਗਮ ਦੌਰਾਨ ਹੀ ਅਚਾਨਕ ਗੋਲੀ ਚੱਲ ਗਈ। ਹਾਲੇ ਤੱਕ ਇਹ ਨਹੀਂ ਪਤਾ ਲੱਗਾ ਕਿ ਇਹ ਗੋਲੀ ਕਿਸੇ ਰੰਜਿਸ਼ ਤਹਿਤ ਮਾਰੀ ਗਈ ਜਾਂ ਫਿਰ ਅਚਨਚੇਤ ਚੱਲੀ।