ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਪਟਾਕਿਆਂ ਦੀਆਂ ਦੁਕਾਨਾਂ ਦੇ ਅਲਾਟਮੇਂਟ ਨੂੰ ਲੈ ਕੇ ਡਰਾਅ ਕੱਢਿਆ (Allotment drawn) ਜਾ ਰਿਹਾ ਹੈ ਮੁੱਲਾਂਪੁਰ ਜਗਰਾਓਂ ਅਤੇ ਫਿਰ ਲੁਧਿਆਣੇ ਵਿੱਚ ਲੱਗਣ ਵਾਲੀਆਂ ਪਟਾਕਾ ਮਾਰਕੀਟ ਦਾ ਅੱਜ ਡਰਾਅ ਕੱਢਿਆ ਜਾਣਾ ਹੈ ਪਰ ਇਸ ਤੋਂ ਪਹਿਲਾਂ ਹੀ ਪਟਾਕਾ ਕਾਰੋਬਾਰੀਆਂ (Cracker dealers) ਵੱਲੋਂ ਜੰਮ ਕੇ ਹੰਗਾਮਾ ਕੀਤਾ ਗਿਆ।
ਪਟਾਕਾ ਕਾਰੋਬਾਰੀਆਂ (Cracker dealers) ਨੇ ਕਿਹਾ ਕਿ ਉਨ੍ਹਾਂ ਦੀਆਂ ਸਾਰੀਆਂ ਫਾਇਲਾਂ ਰੱਦ (Cancel all files) ਕਰ ਦਿੱਤੀਆਂ ਗਈਆਂ ਹਨ ਅਤੇ ਇਸ ਦਾ ਸਾਨੂੰ ਕਾਰਨ ਵੀ ਨਹੀਂ ਦੱਸਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਡਰਾਅ ਦਾ ਬਾਈਕਾਟ ਕਰਦੇ ਹਾਂ ਕਿਉਂਕਿ ਪਹਿਲਾਂ ਹੀ ਪ੍ਰਸ਼ਾਸਨ ਦੀ ਮਿਲੀਭੁਗਤ (Administration collusion) ਕਰਕੇ ਸਾਡਾ ਵੱਡਾ ਨੁਕਸਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪਣੇ ਚਹੇਤਿਆਂ ਨੂੰ ਫਾਇਦਾ ਪਹੁੰਚਾਉਣ ਲਈ ਸਾਡੀਆਂ ਫਾਈਲਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਮੌਕੇ ਭਾਰੀ ਪੁਲਿਸ ਪ੍ਰਸ਼ਾਸਨ ਵੀ ਮੌਕੇ ਉੱਤੇ ਮੌਜੂਦ ਰਿਹਾ।
ਮੌਕੇ ਉੱਤੇ ਲੁਧਿਆਣਾ ਪੁਲਿਸ ਕਮਿਸ਼ਨਰ ਅਤੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ (Deputy Commissioner) ਵੀ ਪਹੁੰਚੇ, ਕਾਰੋਬਾਰੀਆਂ ਨੂੰ ਡਰਾਅ ਕੱਢਣ ਵਾਲੀ ਥਾਂ ਤੋਂ ਦੂਰ ਭੇਜ ਦਿੱਤਾ ਗਿਆ। ਇਸ ਦੌਰਾਨ ਪਟਾਕਾ ਕਾਰੋਬਾਰੀ ਨੇ ਰੋ ਰੋ ਕੇ ਆਪਣਾ ਹਾਲ ਦੱਸਿਆ। ਪਟਾਕਾ ਕਾਰੋਬਾਰੀਆਂ (Cracker dealers) ਨੇ ਕਿਹਾ ਕਿ ਸਾਡੇ ਨਾਲ ਧੱਕਾ ਹੋਇਆ ਹੈ ਉਹਨਾਂ ਨੇ ਕਿਹਾ ਕਿ ਉਹ ਬੀਤੇ ਕਈ ਸਾਲਾਂ ਤੋਂ ਇਹ ਕੰਮ ਕਰ ਰਹੇ ਹਨ। ਪਰ ਇਸ ਵਾਰ ਜਾਣ-ਬੁੱਝ ਕੇ ਪ੍ਰਸ਼ਾਸਨ ਵੱਲੋਂ ਉਹਨਾਂ ਦੀਆਂ ਫਾਈਲਾਂ ਰੱਦ ਕਰ ਦਿੱਤੀਆਂ ਗਈਆਂ ਇੱਕ ਪਟਾਕਾ ਕਾਰੋਬਾਰੀ ਨੇ ਦੱਸਿਆ ਕਿ ਉਹ ਮਾਡਲ ਟਾਊਨ ਦੇ ਵਿਚ ਕੰਮ ਕਰਦਾ ਹੈ ਅਤੇ ਉਸ ਨੇ ਅੱਠ ਲੱਖ ਰੁਪਏ ਦਾ ਲੋਨ ਲੈ ਲਿਆ ਸੀ ਪਟਾਕੇ ਲਾਉਣ ਲਈ ਪਰ ਹੁਣ ਉਸ ਦੀਆਂ ਸਾਰੀਆਂ ਫਾਈਲਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਦੂਜੇ ਪਾਸੇ ਮੌਕੇ ਉੱਤੇ ਮੌਜੂਦ ਨੇ ਏਡੀਸੀਪੀ ਤੁਸ਼ਾਰ ਗੁਪਤਾ (ADCP Tushar Gupta) ਨੇ ਦੱਸਿਆ ਕਿ ਪਟਾਕਿਆਂ ਦੀ ਦੁਕਾਨ ਦੀ ਆਲਟਮੈਂਟ ਦੇ ਅੱਜ ਡਰਾਅ ਨਿਕਲ ਰਹੇ ਨੇ ਜਿਸ ਨੂੰ ਲੈ ਕੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸੀਨੀਅਰ ਅਫਸਰ ਮੌਕੇ ਉੱਤੇ ਮੌਜੂਦ ਹਨ। ਉਨ੍ਹਾਂ ਦੀ ਦੇਖਰੇਖ ਦੇ ਵਿੱਚ ਹੀ ਇਹ ਡਰਾਅ ਕੱਢਿਆ ਜਾ ਰਿਹਾ ਹੈ ਅਤੇ ਜਦ ਉਨ੍ਹਾਂ ਨੂੰ ਵਿਰੋਧ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜਿਨ੍ਹਾਂ ਦੀਆਂ ਫਾਈਲਾਂ ਦੇ ਵਿੱਚ ਕੁਝ ਕਮੀਆਂ ਸਨ ਉਨ੍ਹਾਂ ਨੂੰ ਰੱਦ ਕੀਤਾ ਗਿਆ ਹੈ ਅਤੇ ਕਮਿਸ਼ਨਰ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਉਹ ਆਪਣੀਆਂ ਫਾਈਲਾਂ ਵੇਖ ਸਕਦੇ ਹਨ ਉਹਨਾਂ ਨੂੰ ਕਮੀਆਂ ਵੀ ਦੱਸ ਦਿੱਤੀਆਂ ਜਾਣਗੀਆਂ।
ਇਹ ਵੀ ਪੜ੍ਹੋ: ਹਰਜੀਤ ਗਰੇਵਾਲ ਦੀ ਜਥੇਦਾਰ ਨੂੰ ਸਲਾਹ,ਦੇਸ਼ ਦੇ ਮਹਾਨ ਕਾਨੂੰਨ ਉੱਤੇ ਨਾ ਚੁੱਕਣ ਸਵਾਲ