ETV Bharat / state

ਲੁਧਿਆਣਾ ਦੇ ਗਿੱਲ ਚੌਂਕ 'ਚ ਸਾਈਕਲ ਮਾਰਕੀਟ ਨੂੰ ਲੱਗੀ ਅੱਗ, ਫਾਇਰ ਬ੍ਰਿਗੇਡ ਨੇ ਪਾਇਆ ਅੱਗੇ 'ਤੇ ਕਾਬੂ - ਲੁਧਿਆਣਾ ਦੇ ਗਿੱਲ ਚੌਂਕ

ਲੁਧਿਆਣਾ ਦੇ ਗਿੱਲ ਚੌਂਕ ਸਥਿਤ ਸਾਈਕਲ ਮਾਰਕੀਟ ਨੂੰ ਅੱਗ ਲੱਗ ਗਈ ਹੈ। ਜਾਣਕਾਰੀ ਮੁਤਾਬਿਕ ਫਾਇਰ ਵਿਭਾਗ ਦੀਆਂ ਗੱਡੀਆਂ ਨੇ ਮੌਕੇ ਉੱਤੇ ਪਹੁੰਚ ਕੇ ਅੱਗ ਉੱਤੇ ਕਾਬੂ ਪਾਇਆ ਹੈ।

fire broke out at the bicycle market at Gill Chowk in Ludhiana
ਲੁਧਿਆਣਾ ਦੇ ਗਿੱਲ ਚੌਂਕ 'ਚ ਸਾਈਕਲ ਮਾਰਕੀਟ ਨੂੰ ਲੱਗੀ ਅੱਗ, ਫਾਇਰ ਬ੍ਰਿਗੇਡ ਨੇ ਪਾਇਆ ਅੱਗੇ 'ਤੇ ਕਾਬੂ
author img

By

Published : Aug 3, 2023, 9:21 PM IST

Updated : Aug 3, 2023, 9:35 PM IST

ਲੁਧਿਆਣਾ ਦੇ ਗਿੱਲ ਚੌਂਕ 'ਚ ਸਾਈਕਲ ਮਾਰਕੀਟ ਨੂੰ ਲੱਗੀ ਅੱਗ

ਲੁਧਿਆਣਾ : ਲੁਧਿਆਣਾ ਦੇ ਗਿੱਲ ਰੋਡ ਉੱਤੇ ਸਥਿਤ ਸਾਇਕਲ ਮਾਰਕੀਟ ਵਿੱਚ ਰਜਿੰਦਰਾ ਸੇਲਸ ਦੀ ਦੋ ਮੰਜਿਲਾ ਸਾਇਕਲ ਦੀ ਦੁਕਾਨ ਵਿੱਚ ਅੱਗ ਲੱਗਣ ਕਰਕੇ ਇਲਾਕੇ ਵਿੱਚ ਭੱਜਨੱਠ ਮਚ ਗਈ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਹੈ ਅਤੇ ਫਾਇਰ ਕਰਮਚਾਰੀਆਂ ਵੱਲੋਂ ਅੱਗ ਉੱਤੇ ਕਾਬੂ ਪਾ ਲਿਆ ਗਿਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ। ਦੁਕਾਨ ਵਿੱਚ ਪਿਆ ਸਮਾਨ ਵੀ ਸੜ ਕੇ ਸਵਾਹ ਹੋ ਗਿਆ ਹੈ। ਦੁਕਾਨ ਦੇ ਮਾਲਕ ਨੇ ਕਿਹਾ ਕਿ ਫਾਇਰ ਬ੍ਰਿਗੇਡ ਨੂੰ ਆਉਣ ਵਿੱਚ ਕਾਫੀ ਸਮਾਂ ਲੱਗ ਗਿਆ ਹੈ।

ਅੱਗ ਲੱਗਣ ਦੇ ਕਾਰਣਾ ਦਾ ਪਤਾ ਨਹੀਂ : ਉੱਥੇ ਹੀ ਮੌਕੇ ਤੇ ਪਹੁੰਚੇ ਫਾਇਰ ਅਫ਼ਸਰ ਨੇ ਕਿਹਾ ਕਿ ਤਿੰਨ ਮੰਜ਼ਿਲਾਂ ਇਮਾਰਤ ਨੂੰ ਅੱਗ ਲੱਗੀ ਹੈ। ਫਿਲਹਾਲ ਅੱਗ ਲੱਗਣ ਦਾ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਹੈ। ਹੁਣ ਤੱਕ ਪੰਜ ਤੋਂ ਵੱਧ ਗੱਡੀਆਂ ਅੱਗ ਬੁਝਾਉਣ ਵਿੱਚ ਲੱਗ ਚੁੱਕੀਆਂ ਹਨ ਅਤੇ ਤਕਰੀਬਨ ਅੱਗ ਉੱਤੇ ਕਾਬੂ ਪਾ ਲਿਆ ਹੈ। ਦੂਜੇ ਪਾਸੇ ਅੱਗ ਲੱਗਣ ਨਾਲ ਦੁਕਾਨ ਦਾ ਸਮਾਨ ਵੀ ਸੜ ਗਿਆ ਹੈ ਅਤੇ ਵੱਡਾ ਨੁਕਸਾਨ ਹੋ ਗਿਆ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਫਾਇਰ ਅਫ਼ਸਰ ਮਨਿੰਦਰ ਸਿੰਘ ਨੇ ਦੱਸਿਆ ਕਿ ਸਾਇਕਲਾਂ ਦੀ ਦੁਕਾਨ ਨੂੰ ਅੱਗ ਲੱਗੀ ਸੀ, ਤੁਰੰਤ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਭੇਜੀਆਂ ਗਈਆਂ। ਉਨ੍ਹਾਂ ਕਿਹਾ ਕਿ ਦੋ ਮੰਜਿਲਾਂ ਦੀ ਇਹ ਦੁਕਾਨ ਗਿੱਲ ਰੋਡ ਉੱਤੇ ਨਿਊ ਸਾਇਕਲ ਮਾਰਕੀਟ ਵਿੱਚ ਸਥਿਤ ਹੈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਦੁਕਾਨ ਵਿੱਚ ਪਿਆ ਲੱਖਾਂ ਦਾ ਸਮਾਨ ਸੜ ਕੇ ਸਵਾਹ ਹੋ ਗਿਆ।

Last Updated : Aug 3, 2023, 9:35 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.