ਲੁਧਿਆਣਾ: ਸ਼ਹਿਰ ਦੇ ਫੋਕਲ ਪੁਆਇੰਟ ਫੇਸ 7 'ਚ ਸਥਿਤ ਹਾਈਵੇ ਫਰਨੀਚਰ ਨਾਂ ਦੀ ਪਲਾਸਟਿਕ ਦੀ ਕੁਰਸੀਆਂ ਅਤੇ ਹੋਰ ਸਮਾਨ ਬਣਾਉਣ ਵਾਲੀ ਇਕ ਫੈਕਟਰੀ ਨੂੰ ਦੇਰ ਰਾਤ ਅਚਾਨਕ ਅੱਗ ਲੱਗ ਗਈ। ਜਿਸ ਕਾਰਨ ਫੈਕਟਰੀ 'ਚ ਪਿਆ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ। ਇਸ ਦੇ ਨਾਲ ਹੀ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਦੱਸੀ ਗਈ ਹੈ। ਫਾਇਰ ਬ੍ਰਿਗੇਡ ਵੱਲੋਂ ਅੱਗ 'ਤੇ ਕਾਬੂ ਪਾਉਣ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਅੱਗ ਬੁਝਾਉਣ ਲਈ ਕਾਫੀ ਯਤਨ ਕਰਨੇ ਪਏ ਹਨ, ਕਿਉਂਕਿ ਅੱਗ ਤੇਜ਼ ਹਵਾ ਚੱਲਣ ਕਰਕੇ ਤੇਜੀ ਦੇ ਨਾਲ ਫੈਲ ਰਹੀ ਸੀ। ਫੈਕਟਰੀ ਦੇ ਅੰਦਰ ਪਲਾਸਟਿਕ ਦਾ ਸਮਾਨ ਪਿਆ ਹੋਣ ਕਰਕੇ ਅੱਗ ਤੇਜ਼ੀ ਨਾਲ ਫੈਲ ਗਈ। ਦੱਸਿਆ ਜਾ ਰਿਹਾ ਕਿ ਦੇਰ ਸ਼ਾਮ ਕਰੀਬ 8:45 'ਤੇ ਅੱਗ ਲਗੀ ਦੱਸੀ ਜਾ ਰਹੀ ਹੈ।
ਸ਼ਾਟ ਸਰਕਰ ਕਾਰਨ ਲੱਗੀ ਹੋ ਸਕਦੀ ਅੱਗ: ਫੈਕਟਰੀ ਦਾ ਨਾਂ ਹਾਈਵੇ ਫਰਨੀਚਰ ਹੈ, ਫੈਕਟਰੀ ਦੇ ਗੋਦਾਮ ਤੋਂ ਅੱਗ ਫੈਲੀ ਦੱਸੀ ਜਾ ਰਹੀ ਹੈ। ਅੱਗ ਜਿਆਦਾ ਫੈਲਣ ਕਰਕੇ ਇਮਾਰਤ 'ਚ ਤਰੇੜਾਂ ਆ ਗਈਆਂ ਹਨ। ਜਿਸ ਕਰਕੇ ਇਮਾਰਤ ਡਿੱਗਣ ਦਾ ਖਤਰਾ ਵੀ ਬਣਿਆ ਹੋਇਆ ਹੈ, ਹਾਲਾਂਕਿ ਅੱਗ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸਥਾਨਕ ਲੋਕਾਂ ਨੇ ਕਿਹਾ ਕਿ ਜਿੰਨ੍ਹਾਂ ਦੀ ਫੈਕਟਰੀ ਹੈ, ਉਹ ਦੂਰ ਰਹਿੰਦੇ ਹਨ, ਉਨ੍ਹਾ ਨੂੰ ਇਤਲਾਹ ਦੇ ਦਿੱਤੀ ਗਈ ਹੈ। ਗੋਦਾਮ ਦੇ ਬਾਹਰ 2 ਮੁਲਾਜ਼ਮ ਤੈਨਾਤ ਰਹਿੰਦੇ ਹਨ। ਜਿਸ ਵੇਲੇ ਅੱਗ ਲੱਗੀ ਉਹ ਬਾਹਰ ਹੀ ਸਨ, ਇਸ ਕਰਕੇ ਉਹ ਬਚ ਗਏ। ਉਨ੍ਹਾਂ ਕਿਹਾ ਕਿ ਫੈਕਟਰੀ ਦੇ ਮਾਲਿਕ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ।
- ਸ਼ੱਕੀ ਹਾਲਾਤਾਂ 'ਚ ਮਾਪਿਆਂ ਦਾ ਇਕਲੌਤਾ ਪੁੱਤ ਗਾਇਬ, ਪਤਨੀ ਨੂੰ IELTS ਸੈਂਟਰ ਛੱਡਣ ਮਗਰੋਂ ਨਹੀਂ ਪਰਤਿਆ ਘਰ ਵਾਪਸ
- Ludhiana Encounter: 19 ਸਾਲ ਪਹਿਲਾਂ ਚੋਰੀ ਕਰਕੇ ਅਪਰਾਧ ਜਗਤ ਵਿੱਚ ਸ਼ਾਮਲ ਹੋਇਆ ਮ੍ਰਿਤਕ ਮੁਲਜ਼ਮ 24 ਅਪਰਾਧਿਕ ਮਾਮਲਿਆਂ 'ਚ ਸੀ ਲੋੜੀਂਦਾ
- ਸੁਖਬੀਰ ਬਾਦਲ ਦੇ ਮੁਆਫ਼ੀਨਾਮੇ 'ਤੇ ਸਪੀਕਰ ਸੰਧਵਾਂ ਦਾ ਪਲਟਵਾਰ, ਕਿਹਾ- ਮੁਆਫ਼ੀ ਗ਼ਲਤੀਆਂ ਦੀ ਹੁੰਦੀ ਹੈ, ਜਾਣ ਬੁੱਝ ਕੇ ਕਮਾਏ ਧ੍ਰੋਹ ਦੀ ਨਹੀਂ
ਜਾਨੀ ਨੁਕਸਾਨ ਤੋਂ ਰਿਹਾ ਬਚਾਅ: ਉੱਥੇ ਹੀ, ਫਾਇਰ ਬ੍ਰਿਗੇਡ ਅਧਿਕਾਰੀ ਰਜਿੰਦਰ ਕੁਮਾਰ ਨੇ ਜਾਣਕਾਰੀ ਸਾਂਝੀ ਕੀਤੀ ਕੇ ਦੇਰ ਸ਼ਾਮ ਸਾਨੂੰ ਫੋਨ ਆਇਆ ਸੀ। ਉਨ੍ਹਾਂ ਕਿਹਾ ਕਿ ਅਸੀਂ ਅੱਗ ਬੁਝਾ ਰਹੇ ਹਾਂ। ਫੈਕਟਰੀ 'ਚ ਪਲਾਸਟਿਕ ਦੇ ਦਾਣੇ ਦੀ ਵਰਤੋਂ ਹੁੰਦੀ ਹੈ ਜਿਸ 'ਚ ਪੈਟਰੋਲੀਅਮ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਅਤੇ ਹਵਾ ਤੇਜ਼ ਹੋਣ ਕਰਕੇ ਅੱਗ ਜਿਆਦਾ ਫੈਲ ਗਈ ਹੈ। ਹੁਣ ਤੱਕ ਕਈ ਗੱਡੀਆਂ ਲਈਆਂ ਜਾ ਚੁੱਕੀਆਂ ਹਨ, ਉਨ੍ਹਾਂ ਕਿਹਾ ਕਿ ਹੋਰ ਗੱਡੀਆਂ ਵੀ ਮੰਗਵਾਇਆ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਮਾਰਤ 'ਚ ਵੀ ਤਰੇੜਾਂ ਆ ਚੁੱਕੀਆਂ ਹਨ ਅਤੇ ਇਸ ਦੇ ਡਿੱਗਣ ਦਾ ਖਤਰਾ ਹੈ। ਉਨ੍ਹਾਂ ਕਿਹਾ ਕਿ ਅਸੀਂ ਅੱਗ 'ਤੇ ਕਾਬੂ ਪਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ, ਪਰ ਸਾਨੂੰ ਥੋੜਾ ਸਮਾਂ ਹੋਰ ਲੱਗੇਗਾ।