ਲੁਧਿਆਣਾ: ਭਾਰਤੀ ਰੇਲਵੇ ਵਿਭਾਗ ਵੱਲੋ ਲੰਮੇ ਸਮੇਂ ਤੋਂ ਯਾਤਰੀਆਂ ਨੂੰ ਵਧੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉੱਥੇ ਹੀ ਲੁਧਿਆਣਾ ਰੇਲਵੇ ਵਿਭਾਗ ਵੱਲੋਂ ਬੀਤੇ ਦਿਨ ਦੋ ਪਰਵਾਸੀ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕੀਤਾ ਗਿਆ ਹੈ, ਜੋ ਸੀਤਾਪੁਰ ਤੋਂ ਚੱਲੇ ਸਨ। ਦੱਸ ਦਈਏ ਚੰਡੀਗੜ੍ਹ ਪਹੁੰਚਣ 'ਤੇ ਬੱਚਿਆਂ ਦੇ ਮਾਤਾ ਪਿਤਾ ਨੂੰ ਟੀਟੀ ਨੇ ਟਰੇਨ ਤੋਂ ਹੇਠਾਂ ਉਤਾਰ ਲਿਆ ਸੀ।
ਕਿਉਂਕਿ ਉਨ੍ਹਾਂ 'ਤੇ ਇਲਜ਼ਾਮ ਲੱਗੇ ਸਨ, ਕਿ ਉਨ੍ਹਾਂ ਨੇ ਟ੍ਰੇਨ ਦੀ ਚੇਨ ਖਿੱਚੀ ਹੈ। ਜਦੋਂ ਵਾਰਤਾਲਾਪ ਚੱਲ ਰਿਹਾ ਸੀ, ਇਸ ਦੌਰਾਨ ਟਰੇਨ ਚੱਲ ਪਈ ਅਤੇ ਦੋਵੇਂ ਬੱਚੇ ਟ੍ਰੇਨ ਵਿੱਚ ਹੀ ਲੁਧਿਆਣਾ ਪਹੁੰਚ ਗਏ। ਜਿਸ ਤੋਂ ਬਾਅਦ ਤੁਰੰਤ ਚੰਡੀਗੜ੍ਹ ਤੋਂ ਲੁਧਿਆਣਾ ਸਟੇਸ਼ਨ 'ਤੇ ਜਾਣਕਾਰੀ ਦਿੱਤੀ ਗਈ ਅਤੇ ਦੋਵਾਂ ਬੱਚਿਆਂ ਨੂੰ ਸੁਰੱਖਿਅਤ ਲੁਧਿਆਣਾ ਸਟੇਸ਼ਨ 'ਤੇ ਉਤਾਰ ਲਿਆ ਗਿਆ। ਜਿਸ ਤੋ ਬਾਅਦ ਆਰ.ਪੀ.ਐਫ ਦੀ ਮਦਦ ਨਾਲ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕੀਤਾ ਗਿਆ।
ਇਹ ਵੀ ਪੜ੍ਹੋ:- CBSE 10th Result 2021: ਵਿਦਿਆਰਥੀਆਂ ਦਾ ਇੰਤਜ਼ਾਰ ਹੋਇਆ ਖ਼ਤਮ, ਵੇਖੋ ਐਲਾਨ ਹੋਏ ਨਤੀਜੇ