ਲੁਧਿਆਣਾ: ਸ਼ਹਿਰ ਵਿੱਚ ਪੈਂਦੇ ਪਿੰਡ ਢੀਂਡਸਾ ਦੇ ਫੌਜੀ ਨੌਜਵਾਨ ਨਾਇਕ ਪਲਵਿੰਦਰ ਸਿੰਘ ਜੋ ਕਾਰਗਿਲ 'ਚ ਡਿਊਟੀ ਦੌਰਾਨ ਲਾਪਤਾ ਹੋਇਆ ਸੀ। ਉਸ ਦੀ ਲਾਸ਼ ਨਦੀ ਵਿੱਚੋ ਮਿਲ ਗਈ ਸੀ, ਜਿਸ ਦਾ ਭੋਗ ਤੇ ਅੰਤਿਮ ਅਰਦਾਸ ਪਿੰਡ ਰਾਮਪੁਰ ਵਿੱਚ ਕੀਤੀ ਗਈ।
ਸ਼ਹੀਦ ਪਲਵਿੰਦਰ ਸਿੰਘ ਦੇ ਭੋਗ ਉੱਤੇ ਪਹੁੰਚੇ ਐਮਐਲਏ ਲਖਵੀਰ ਸਿੰਘ ਲੱਖਾ ਨੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋ ਭੇਜੇ ਗਏ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਅੱਗੇ ਪਰਿਵਾਰ ਦੀ ਮੰਗ ਹੈ ਕਿ ਪਲਵਿੰਦਰ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ।
ਨਾਇਕ ਪਲਵਿੰਦਰ ਸਿੰਘ 22 ਜੂਨ ਨੂੰ ਦਰਾਸ ਕਾਰਗਿਲ 'ਚ ਨਦੀ ਹਾਦਸੇ ਦੌਰਾਨ ਸ਼ਹੀਦ ਹੋ ਗਿਆ ਸੀ ਜਿਸ ਦੀ ਅੰਤਿਮ ਅਰਦਾਸ 'ਚ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਵਿਸ਼ੇਸ਼ ਤੌਰ ਉੱਤੇ ਸ਼ਾਮਲ ਹੋਏ ਤੇ ਇਸ ਮੌਕੇ ਉਨ੍ਹਾਂ ਕਿਹਾ ਕਿ ਪਿੰਡ ਦੇ ਹਾਕੀ ਗਰਾਊਂਡ ਦਾ ਨਾਂਅ ਸ਼ਹੀਦ ਪਲਵਿੰਦਰ ਸਿੰਘ ਦੇ ਨਾਂਅ 'ਤੇ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਫੌਜ ਵੱਲੋ ਸ਼ਹੀਦ ਦੀ ਪੂਰੀ ਰਿਪੋਰਟ ਆਉਣ ਤੋਂ ਬਾਅਦ ਸਰਕਾਰ ਵਲੋਂ ਪੂਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ।