ETV Bharat / state

ਲੁਧਿਆਣਾ: ਬੀਸੀਐੱਮ ਸਕੂਲ ਦੇ ਬਾਹਰ ਦੋ ਵਿਦਿਆਰਥੀ ਗੁਟਾਂ ਵਿਚਾਲੇ ਹੋਈ ਝੜਪ, 2 ਜ਼ਖ਼ਮੀ

author img

By

Published : Nov 27, 2019, 5:53 PM IST

ਲੁਧਿਆਣਾ ਦੇ ਬੀਸੀਐੱਮ ਸਕੂਲ ਦੇ ਬਾਹਰ ਨੌਵੀਂ ਜਮਾਤ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਵਿਚਕਾਰ ਝਗੜਾ ਹੋ ਗਿਆ। ਇਸ ਝਗੜੇ ਵਿੱਚ 2 ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ ਹਨ।

ਜ਼ਖ਼ਮੀ ਨੌਜਵਾਨ
ਫ਼ੋਟੋ

ਲੁਧਿਆਣਾ: ਬੀਸੀਐੱਮ ਸਕੂਲ ਦੇ ਬਾਹਰ ਨੌਵੀਂ ਜਮਾਤ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਵਿਚਕਾਰ ਝਗੜਾ ਹੋ ਗਿਆ ਜਿਸ ਵਿੱਚ 2 ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ ਹਨ। ਜਾਣਕਾਰੀ ਦਿੰਦਿਆਂ ਪੀੜਤ ਦੇ ਦੋਸਤ ਨੇ ਦੱਸਿਆ ਕਿ ਬੀਸੀਐੱਮ ਸਕੂਲ ਦੇ ਦੋ ਬੱਚਿਆਂ ਵਿਚਕਾਰ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਇੱਕ ਵਿਦਿਆਰਥੀ ਨੇ ਆਪਣੇ ਕੁੱਝ ਸਾਥੀਆਂ ਨੂੰ ਫੋਨ ਕਰਕੇ ਬੁਲਾ ਲਿਆ ਅਤੇ ਉਨ੍ਹਾਂ ਨੇ ਦੂਜੇ ਬੱਚੇ ਦੇ ਰਿਸ਼ਤੇਦਾਰਾਂ 'ਤੇ ਹਮਲਾ ਕਰ ਦਿੱਤਾ।

ਜਾਣਕਾਰੀ ਮੁਤਾਬਕ ਸਕੂਲ ਵਿੱਚ ਹੋਈ ਮਾਮੂਲੀ ਝੜਪ ਤੋਂ ਬਾਅਦ ਇੱਕ ਵਿਦਿਆਰਥੀ ਨੇ ਆਪਣੇ ਸਾਥੀਆਂ ਨੂੰ ਸਕੂਲ ਦੇ ਬਾਹਰ ਬੁਲਾ ਲਿਆ। ਇਹ ਪਤਾ ਲੱਗਣ 'ਤੇ ਦੂਜੇ ਵਿਦਿਆਰਥੀ ਨੇ ਵੀ ਆਪਣੇ ਮਾਮੇ ਅਤੇ ਰਿਸ਼ਤੇਦਾਰ ਨੂੰ ਬੁਲਾਇਆ ਸੀ। ਇਸ ਤੋਂ ਬਾਅਦ ਪਹਿਲੇ ਵਿਦਿਆਰਥੀ ਵੱਲੋਂ ਬੁਲਾਏ ਗਏ ਕੁੱਝ ਬਦਮਾਸ਼ਾਂ ਨੇ ਦੂਜੇ ਵਿਦਿਆਰਥੀ ਦੇ ਮਾਮੇ 'ਤੇ ਜਾਨਲੇਵਾ ਹਮਲਾ ਕਰ ਦਿੱਤਾ ਜਿਸ ਵਿੱਚ ਉਸ ਨੂੰ ਗੰਭੀਰ ਸੱਟਾਂ ਵੱਜੀਆਂ।

ਵੇਖੋ ਵੀਡੀਓ

ਇਹ ਵੀ ਪੜ੍ਹੋ: ਹਾਈ ਕੋਰਟ ਦੇ ਆਦੇਸ਼ਾਂ 'ਤੇ ਬੰਦ ਹੋਈ ਲੈਦਰ ਦੀਆਂ ਫ਼ੈਕਟਰੀਆਂ, ਬੇਰੁਜ਼ਗਾਰ ਹੋਏ ਮਜ਼ਦੂਰ

ਉਧਰ ਦੂਜੇ ਪਾਸੇ ਪੁਲਿਸ ਨੇ ਮਾਮਲਾ ਦਰਜ ਕਰ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਡੀਐਸਪੀ ਨੇ ਦੱਸਿਆ ਕਿ ਸਕੂਲ ਵਿੱਚ ਦੋ ਵਿਦਿਆਰਥੀਆਂ ਦੇ ਆਪਸੀ ਝਗੜੇ ਤੋਂ ਬਾਅਦ ਇਹ ਸਾਰਾ ਵਿਵਾਦ ਹੋਇਆ ਹੈ।

Intro:hl..ਲੁਧਿਆਣਾ ਦੇ ਬੀਸੀਐੱਮ ਸਕੂਲ ਦੇ ਬਾਹਰ ਦੋ ਵਿਦਿਆਰਥੀਆਂ ਵਿਚਾਲੇ ਝੜਪ, ਨੌਜਵਾਨ ਹੋਇਆ ਜ਼ਖਮੀ..

Anchor...ਲੁਧਿਆਣਾ ਦੇ ਬੀਸੀਐਮ ਸਕੂਲ ਦੇ ਬਾਹਰ ਨੌਵੀਂ ਜਮਾਤ ਚ ਪੜ੍ਹਨ ਵਾਲੇ ਵਿਦਿਆਰਥੀਆਂ ਵਿਚਕਾਰ ਝਗੜਾ ਇੰਨਾ ਵੱਧ ਗਿਆ ਕਿ ਗੱਲ ਥਾਣੇ ਅਤੇ ਹਸਪਤਾਲ ਤੱਕ ਪਹੁੰਚ ਗਈ..ਪੀੜਤ ਪੱਖ ਨੇ ਦੱਸਿਆ ਕਿ ਦੋ ਵਿਦਿਆਰਥੀਆਂ ਵਿਚਾਲੇ ਝਗੜਾ ਹੋਇਆ ਅਤੇ ਜਿਸ ਤੋਂ ਬਾਅਦ ਦੋਵਾਂ ਨੇ ਆਪੋ ਆਪਣੇ ਘਰ ਫੋਨ ਕਰ ਦਿੱਤਾ..ਉਧਰ ਪੁਲਿਸ ਨੇ ਮਾਮਲਾ ਦਰਜ ਕਰ ਲਿਆ..

Body:Vo..1 ਪੀੜਤ ਦੇ ਦੋਸਤ ਨੇ ਦੱਸਿਆ ਕਿ ਦੋ ਬੱਚਿਆਂ ਵਿਚਕਾਰ ਜੋ ਬੀਸੀਐੱਮ ਸਕੂਲ ਦੇ ਨੇ ਝਗੜਾ ਹੋਇਆ ਜਿਸ ਤੋਂ ਬਾਅਦ ਇੱਕ ਵਿਦਿਆਰਥੀ ਨੇ ਆਪਣੇ ਕੁਝ ਸਾਥੀਆਂ ਨੂੰ ਫੋਨ ਕਰਕੇ ਬੁਲਾ ਲਿਆ...ਜਦੋਂ ਇਸ ਬਾਰੇ ਦੂਜੇ ਵਿਦਿਆਰਥੀ ਨੂੰ ਪਤਾ ਲੱਗਿਆ ਤਾਂ ਉਸ ਨੇ ਵੀ ਆਪਣੇ ਮਾਮੇ ਅਤੇ ਰਿਸ਼ਤੇਦਾਰ ਨੂੰ ਸੱਦ ਲਿਆ ਜਿਸ ਤੋਂ ਬਾਅਦ ਪਹਿਲੇ ਵਿਦਿਆਰਥੀ ਵੱਲੋਂ ਬੁਲਾਏ ਗਏ ਕੁਝ ਬਦਮਾਸ਼ਾਂ ਨੇ ਇੱਕ ਵਿਦਿਆਰਥੀ ਦੇ ਮਾਮੇ ਤੇ ਜਾਨਲੇਵਾ ਹਮਲਾ ਕਰ ਦਿੱਤਾ ਜਿਸ ਵਿਚ ਉਸ ਨੂੰ ਗੰਭੀਰ ਸੱਟਾਂ ਵੱਜੀਆਂ...

Byte..ਪੀੜਤ ਦਾ ਦੋਸਤ

Vo..2 ਉਧਰ ਦੂਜੇ ਪਾਸੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਉਨ੍ਹਾਂ ਕਿਹਾ ਕਿ ਦੋ ਵਿਦਿਆਰਥੀਆਂ ਦੀ ਆਪਸੀ ਝਗੜੇ ਤੋਂ ਬਾਅਦ ਇਹ ਸਾਰਾ ਵਿਵਾਦ ਹੋਇਆ..

Byte...ਪਵਨ ਕੁਮਾਰ ਐਸਐਚਓ

Conclusion:Clozing...ਸਕੂਲ ਵਿੱਚ ਇੱਕ ਮਾਮੂਲੀ ਤਕਰਾਰ ਤੋਂ ਬਾਅਦ ਝਗੜਾ ਇੰਨਾ ਵੱਧ ਗਿਆ ਕਿ ਮਾਮਲਾ ਹਸਪਤਾਲ ਅਤੇ ਪੁਲੀਸ ਸਟੇਸ਼ਨ ਤੱਕ ਪਹੁੰਚ ਗਿਆ..

ETV Bharat Logo

Copyright © 2024 Ushodaya Enterprises Pvt. Ltd., All Rights Reserved.