ਲੁਧਿਆਣਾ : ਲੁਧਿਆਣਾ ਦੇ ਨਿੱਜੀ ਹਸਪਤਾਲ ਵਿੱਚ ਅਚਾਨਕ ਅੱਗ ਲੱਗਣ ਨਾਲ ਭਗਦੜ ਮੱਚ ਗਈ। ਹਸਪਤਾਲ ਵਿਚ ਸੈਫਟੀ ਉਪਕਰਨਾਂ ਨਾਲ ਸਟਾਫ਼ ਨੇ ਹੀ ਕਾਬੂ ਪਾਇਆ। ਅੱਗ ਲੱਗਣ ਦੇ ਕਾਰਨਾਂ ਦਾ ਨਹੀਂ ਲੱਗ ਪਤਾ ਨਹੀਂ ਲੱਗ ਸਕਿਆ। ਕਿਸੇ ਤਰ੍ਹਾਂ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ ।
ਬਾਇਓ ਕੈਮੀਕਲ ਵੈਸਟ ਨੂੰ ਅੱਗ ਲੱਗੀ ਸੀ। ਜਦੋਂ ਅਚਾਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਬੇਸ਼ੱਕ ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪਰ ਅਚਾਨਕ ਅੱਗ ਲੱਗਣ ਨਾਲ ਸਹਿਮ ਦਾ ਮਾਹੌਲ ਬਣ ਗਿਆ। ਅਤੇ ਮੌਕੇ ਤੇ ਹੀ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ ਗਿਆ ਹੈ।
ਪਰ ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾਂ ਹੀ ਸਟਾਫ਼ ਦੁਆਰਾ ਅੱਗ ਉਪਰ ਕਾਬੂ ਪਾ ਲਿਆ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਡਾਕਟਰ ਆਰ ਪੀ ਸਿੰਘ ਨੇ ਦੱਸਿਆ ਕਿ ਅਚਾਨਕ ਅੱਗ ਲੱਗ ਗਈ ਸੀ। ਜਿਸ ਬਾਰੇ ਉਹਨਾਂ ਫਾਇਰ ਬ੍ਰਗੇਡ ਤੁਰੰਤ ਫੋਨ ਕਰ ਦਿੱਤਾ ਗਿਆ ਸੀ।
ਇਹ ਵੀ ਪੜੋ:ਲੰਮੀ ਉਡੀਕ ਤੋਂ ਬਾਅਦ ਖੁੱਲ੍ਹਿਆ 'ਰਾਮੋਜੀ ਫਿਲਮ ਸਿੱਟੀ', ਪਹਿਲੇ ਹੀ ਦਿਨ ਪੁੱਜੇ ਹਜ਼ਾਰਾਂ ਸੈਲਾਨੀ