ਲੁਧਿਆਣਾ: ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਵੱਲੋਂ ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਵਿੱਚ ਸਮਰਾਲਾ ਵਿਖੇ ਇਕ ਟਰੈਕਟਰ ਮਾਰਚ ਕੱਢਿਆ ਗਿਆ। ਇਹ ਮਾਰਚ ਮਾਲਵਾ ਕਾਲਜ ਬੌਂਦਲੀ ਤੋਂ ਸ਼ੁਰੂ ਹੋ ਸਮਰਾਲਾ ਦੇ SDM ਦਫ਼ਤਰ ਵਿਖੇ ਜਾ ਕੇ ਖ਼ਤਮ ਹੋਇਆ। ਇਸ ਦੌਰਾਨ ਰੱਸਾ ਪਾ ਕੇ ਟਰੈਕਟਰ ਖਿੱਚ ਕੇ SDM ਦਫਤਰ ਤੱਕ ਲਿਜਾਇਆ ਗਿਆ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦਾ ਕਹਿਣਾ ਸੀ ਕਿ ਸਾਡੀਆਂ ਸਰਕਾਰਾਂ ਆਮ ਜਨਤਾ ਨੂੰ ਰਾਹਤ ਦਵਾਉਣ ਲਈ ਕੋਈ ਵੀ ਉਪਰਾਲਾ ਨਹੀਂ ਕਰ ਰਹੀਆਂ। ਜਿਸ ਤੇ ਮਜ਼ਬੂਰੀਵੱਸ ਸਾਨੂੰ ਇਹ ਮਾਰਚ ਸ਼ੁਰੂ ਕਰਨੇ ਪੈ ਰਹੇ ਹਨ। ਅੱਜ ਇਹ ਪਹਿਲਾ ਮਾਰਚ ਸਮਰਾਲਾ ਵਿਖੇ ਸ਼ੁਰੂ ਕੀਤਾ ਹੈ। ਇਸ ਤੋਂ ਬਾਅਦ ਲਗਾਤਾਰ ਵਧੀਆਂ ਕੀਮਤਾਂ ਨੂੰ ਲੈ ਕੇ ਪ੍ਰਦਰਸ਼ਨ ਕੀਤੇ ਜਾਣਗੇ। ਇਸ ਦੌਰਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਸੇ ਵੀ ਰਾਜਨੀਤਿਕ ਪਾਰਟੀ ਵੱਲੋਂ ਚੋਣਾਂ ਲੜਨ ਦੀ ਗੱਲ ਤੋਂ ਸਾਫ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਅਸੀਂ ਭਾਜਪਾ ਵਿਰੁੱਧ ਯੂਪੀ ਵਿਚ ਜਾ ਕੇ ਪ੍ਰਚਾਰ ਕਰਾਂਗੇ।
ਇਹ ਵੀ ਪੜੋ: CBSE ਨੇ ਸਕੂਲਾਂ ਨੂੰ 11ਵੀਂ ਦੇ ਅੰਕ ਅਪਲੋਡ ਕਰਨ ਦੇ ਦਿੱਤੇ ਨਿਰਦੇਸ਼