ਲੁਧਿਆਣਾ : ਪੰਜਾਬ ਵਿੱਚ ਲਗਾਤਾਰ ਵੱਧ ਰਹੇ ਪ੍ਰਦੂਸ਼ਣ ਤੋਂ ਆਮ ਲੋਕ ਬੇਹਾਲ ਹਨ ਅਤੇ ਦੂਜੇ ਪਾਸੇ ਸਰਕਾਰ ਵੀ ਚਿੰਤਨ ਕਰ ਰਹੀਆਂ ਹਨ। ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਅਤੇ ਸਰਕਾਰ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਫੂਕਣ ਲਈ ਵੀ ਅਪੀਲ ਕੀਤੀ ਜਾ ਰਹੀ ਹੈ। ਉੱਥੇ ਹੀ ਹਾਲੇ ਵੀ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਆ ਰਹੇ ਹਨ, ਜਿਸ ਨੂੰ ਲੈ ਕੇ ਪ੍ਰਸਾਸ਼ਨ ਸਖਤ ਕਾਰਵਾਈ ਕਰ ਰਿਹਾ ਹੈ। ਕਿਸਾਨਾਂ ਨੂੰ ਜੁਰਮਾਨਾ ਲਾਏ ਜਾ ਰਹੇ ਹਨ ਪਰ ਕਿਸਾਨ ਇਸ ਲਈ ਸਰਕਾਰਾਂ ਨੂੰ ਵੀ ਜਿੰਮੇਵਾਰ ਠਹਿਰਾ ਰਹੇ ਹਨ। ਕਿਸਾਨਾਂ ਨੇ ਕਿਹਾ ਕਿ ਸਾਡੇ ਕੋਲ ਕੋਈ ਹੋਰ ਚਾਰਾ ਨਹੀਂ ਹੈ ਅਤੇ ਸਰਕਾਰ ਮਦਦ ਕਰਨ ਨੂੰ ਤਿਆਰ ਨਹੀਂ ਹੈ।
ਕੀ ਬੋਲੇ ਕਾਰੋਬਾਰੀ : ETV Bharat ਦੀ ਟੀਮ ਵੱਲੋਂ ਕਾਰੋਬਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਕਾਰੋਬਾਰੀਆਂ ਨੇ ਕਿਹਾ ਕਿ ਹਵਾ ਵਿੱਚ ਪ੍ਰਦੂਸ਼ਣ ਪਰਾਲੀ ਸਾੜਨ ਦੇ ਨਾਲ ਵਧਿਆ ਹੈ। ਉਨਾਂ ਕਿਹਾ ਕਿ ਇੰਡਸਟਰੀ ਦੀਆਂ ਚਿਮਨੀਆਂ ਵਿੱਚੋਂ ਹੁਣ ਧੂੰਆਂ ਨਹੀਂ ਨਿਕਲਦਾ, ਪ੍ਰਦੂਸ਼ਣ ਬੋਰਡ ਨੇ ਨਿਯਮ ਸਖਤ ਕਰ ਦਿੱਤੇ ਹਨ ਪਰ ਕਿਸਾਨਾਂ ਵੱਲੋਂ ਪਰਾਲੀ ਸਾੜਣ ਕਰਕੇ ਨਵੰਬਰ ਮਹੀਨੇ ਚ ਪ੍ਰਦੂਸ਼ਣ ਵੱਧ ਜਾਂਦਾ ਹੈ। ਸੀਆਈਸੀਯੂ ਦੇ ਪ੍ਰਧਾਨ ਨੇ ਕਿਹਾ ਕਿ ਫੈਕਟਰੀਆਂ ਪੂਰਾ ਸਾਲ ਚੱਲਦੀਆਂ ਹਨ ਜਦੋਂਕਿ ਪਰਾਲੀ ਨੂੰ ਅੱਗ ਇਸ ਮਹੀਨੇ ਵਿੱਚ ਲੱਗਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਨੂੰ ਸੁਵਿਧਾਵਾਂ ਦੇਣ ਦੀ ਲੋੜ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਸਰਕਾਰ ਵਲੋਂ ਸਮੇਂ ਸਿਰ ਮਸ਼ੀਨਾਂ ਉਪਲਬਧ ਨਹੀਂ ਕਰਵਾਏ ਜਾਂਦੀਆਂ। ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਨੂੰ ਮਸ਼ੀਨਾਂ ਉੱਤੇ ਸਬਸਿਡੀ ਦਿੱਤੀ ਜਾਵੇ।
- Gurdaspur News: ਦੀਵਾਲੀ ਮੌਕੇ ਵਿਦਿਆਰਥੀਆਂ ਨੂੰ ਅਜੀਬੋ-ਗਰੀਬ ਆਫਰ ਦੇ ਕੇ ਕਸੂਤੇ ਫਸੇ ਅਧਿਆਪਕ
- Husband Murdered his Wife: ਪੁਲਿਸ ਨੇ ਜਮਾਲਪੁਰ ਮਹਿਲਾ ਦੇ ਕਤਲ ਦਾ ਮਾਮਲਾ ਕੀਤਾ ਹੱਲ, ਪਤੀ ਹੀ ਨਿਕਲਿਆ ਕਾਤਲ, ਜਾਣ ਲਓ ਕਿਉਂ ਕੀਤੀ ਸੀ ਵਾਰਦਾਤ
- Protest Against Rampura Phul School: ਸਕੂਲ 'ਚ ਪੰਜਾਬੀ ਬੋਲਣ 'ਤੇ ਜ਼ੁਰਮਾਨਾ, ਮਾਂ ਪਿਉ ਵਲੋਂ ਰੋਸ ਪ੍ਰਦਰਸ਼ਨ, ਧਰਨੇ 'ਚ ਸ਼ਾਮਲ ਲੱਖਾ ਸਿਧਾਣਾ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ
ਕਿਸਾਨਾਂ ਦੀ ਵੀ ਰਾਇ ਸੁਣੋਂ : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਰਨਲ ਸੈਕਟਰੀ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਪ੍ਰਦੂਸ਼ਣ ਪਿੱਛੇ ਇਕੱਲੇ ਕਿਸਾਨ ਜਿੰਮੇਵਾਰ ਨਹੀਂ ਹਨ। ਸ਼ਹਿਰ ਵਿੱਚ ਚੱਲ ਰਹੀਆਂ ਗੱਡੀਆਂ, ਇੰਡਸਟਰੀਆਂ, ਪਟਾਕੇ ਆਦਿ ਵੀ ਜਿੰਮੇਵਾਰ ਹਨ। ਉਹਨਾਂ ਨੇ ਕਿਹਾ ਕਿ ਇਸ ਵਾਰ ਪਰਾਲੀ ਸਾੜਨ ਦੇ ਮਾਮਲੇ ਘੱਟ ਆਏ ਹਨ। ਜਿੱਥੇ ਅੱਗ ਲੱਗੀ ਹੈ ਉਸ ਦੇ ਲਈ ਸਰਕਾਰ ਜਿੰਮੇਵਾਰ ਹੈ। ਕਿਉਂਕਿ ਸਾਨੂੰ ਨਾ ਔਜਾਰ ਸਮੇਂ ਸਿਰ ਮਿਲਦੇ ਹਨ ਅਤੇ ਨਾ ਹੀ ਸਰਕਾਰ ਪਰਾਲੀ ਦੇ ਪ੍ਰਬੰਧਨ ਦੇ ਲਈ ਕੋਈ ਬੋਨਸ ਦਿੰਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪ੍ਰਤੀ ਏਕੜ ਘੱਟੋ ਘੱਟ 2500 ਰੁਪਏ ਬੋਨਸ ਮਿਲਣਾ ਚਾਹੀਦਾ ਹੈ।