ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਵਿੱਚ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ ਇਕ ਅਜਿਹੇ ਸਖਸ਼ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਖੁਦ ਨੂੰ ਇੰਟਰਪੋਲ ਦਾ ਏਜੰਟ ਦੱਸ ਕੇ ਘੁੰਮਦਾ ਸੀ ਉਸ ਨੇ ਗੱਡੀ ਉੱਤੇ ਪੁਲਿਸ ਦੇ ਫਰਜ਼ੀ ਲੋਗੇ ਵੀ ਲਗਾਏ ਸਨ। ਪੁਲਿਸ ਪਾਰਟੀ ਨੇ ਜਦੋਂ ਉਸ ਨੂੰ ਰੋਕਿਆ ਤਾਂ ਉਸ ਨੇ ਕਿਹਾ ਕਿ ਕੀ ਤੁਹਾਨੂੰ ਸਟਿੱਕਰ ਨਹੀਂ ਦਿਖਾਈ ਦਿੰਦਾ ਹੈ ਪੁਲਿਸ ਨੇ ਉਸ ਤੋਂ ਜਦੋਂ ਆਈ ਕਾਰਡ ਦੀ ਮੰਗ ਕੀਤੀ ਤਾਂ ਉਸਨੇ ਆਪਣਾ ਇਕ ਆਈ ਕਾਰਡ ਵੀ ਪੁਲਿਸ ਨੂੰ ਵਿਖਾਇਆ ਜਿਸ ਦੇ ਇੰਟਰਪੋਲ ਏਜੰਟ ਲਿਖਿਆ ਹੋਇਆ ਸੀ ਅਤੇ ਨਾਂ ਰਣਧੀਰ ਸਿੰਘ ਵਾਸੀ ਬਸਤੀ ਅਬਦੁਲਾਪੁਰ ਵੀ ਲਿਖਿਆ ਹੋਇਆ ਸੀ।
ਇਸ ਤੋਂ ਮਗਰੋਂ ਪੁਲਿਸ ਨੇ ਜਦੋਂ ਡੂੰਘਾਈ ਨਾਲ ਜਾਂਚ ਕੀਤੀ ਤਾਂ ਪਤਾ ਲੱਗਾ ਕੇ ਇੰਟਰਪੋਲ ਦਾ ਅਜਿਹਾ ਕੋਈ ਵੀ ਏਜੰਟ ਨਹੀਂ ਹੈ ਜਿਸ ਤੋਂ ਬਾਅਦ ਪੁਲਿਸ ਉਸਨੂੰ ਪੁਲਿਸ ਸਟੇਸ਼ਨ ਲੈ ਗਈ ਜਿੱਥੇ ਜਾ ਕੇ ਮੁਲਜ਼ਮ ਨੇ ਮੰਨਿਆ ਕਿ ਉਸ ਦੇ ਸਾਰੇ ਦਸਤਾਵੇਜ਼ ਫ਼ਰਜ਼ੀ ਨੇ (accused admitted that all his documents were fake) ਉਹ ਟੋਲ ਟੈਕਸ ਬਚਾਉਣ ਲਈ ਅਤੇ ਹੋਰ ਫ਼ਾਇਦੇ ਲੈਣ ਲਈ ਅੱਜ ਇਹ ਜਾਅਲੀ ਦਸਤਾਵੇਜ ਬਣਾ ਕੇ ਘੁੰਮਦਾ ਸੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਸੀਪੀ ਰਮਨਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਸਾਡੀ ਇੰਸਪੈਕਟਰ ਅਰਸ਼ਦੀਪ ਕੌਰ ਦੇ ਹੱਥ ਇਹ ਕਾਮਯਾਬੀ ਲੱਗੀ ਹੈ, ਮੁਲਜ਼ਮ ਦੀ ਸ਼ਨਾਖਤ ਰਣਧੀਰ ਸਿੰਘ ਵਜੋਂ ਹੋਈ ਹੈ ਜੋ ਕਿ ਆਪਣੇ ਆਪ ਨੂੰ ਇੰਟਰਪੋਲ ਦੇ ਏਜੰਟ ਦੱਸਦਾ ਸੀ।
ਇਹ ਵੀ ਪੜ੍ਹੋ: ਵਕੀਲਾਂ ਖਿਲਾਫ NIA ਦੀ ਛਾਪੇਮਾਰੀ ਮਾਮਲਾ: ਹਾਈਕੋਰਟ ਬਾਰ ਐਸੋਸੀਏਸ਼ਨ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ
ਜਿਸ ਤੋਂ ਬਾਅਦ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਜਦੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਜੁਰਮ ਕਬੂਲ ਕੀਤਾ ਹੈ ਅਤੇ ਦੱਸਿਆ ਹੈ ਕਿ ਉਸ ਨੇ ਸਾਰੇ ਹੀ ਦਸਤਾਵੇਜ਼ ਬਣਾਏ ਹਨ, ਜਿਸ ਤੋਂ ਬਾਅਦ ਪੁਲਿਸ ਨੇ 31 ਅਕਤੂਬਰ ਯਾਨੀ ਕਿ ਅੱਜ ਮੁਕਦਮਾ ਨੰਬਰ 190 ਦਰਜ ਕੀਤਾ ਹੈ ਅਤੇ ਉਸ ਤੇ ਆਈਪੀਸੀ ਦੀ ਧਾਰਾ 170/171/419 /420 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਕੋਲੋਂ ਇੱਕ ਨਵੇਂ ਮਾਡਲ ਦੀ ਕਿਗਰ ਕਾਰ ਵੀ ਬਰਾਮਦ (Kigar car was also recovered from the accused) ਹੋਈ ਹੈ ਅਤੇ ਪੁਲਿਸ ਇਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।