ਲੁਧਿਆਣਾ: ਬੁੱਢਾ ਨਾਲੇ ਨੇ ਆਪਣੇ ਕਾਲੇ ਪਾਣੀ ਕਾਰਨ ਨੇੜੇ ਵਸਦੇ ਲੋਕਾਂ ਦਾ ਜੀਨਾ ਮੁਹਾਲ ਕੀਤਾ ਹੋਇਆ ਹੈ। ਲੁਧਿਆਣਾ ਦਾ ਬੁੱਢਾ ਨਾਲਾ ਨਾਲ ਲੱਗਦੇ ਨਿਊ ਕੁੰਦਨਪੁਰੀ ਗੋਬਿੰਦਪੁਰਾ ਅਤੇ ਕੁੰਦਨਪੁਰੀ ਇਲਾਕੇ ਦੇ ਵਿੱਚ ਇਸ ਕਦਰ ਕਹਿਰ ਮਚਾ ਰਿਹਾ ਹੈ ਕਿ ਲੋਕਾਂ ਦਾ ਗਲੀਆਂ ਚੋਂ ਲੰਘਣਾ ਅਤੇ ਰਹਿਣਾ ਵੀ ਔਖਾ ਹੋ ਗਿਆ ਹੈ..ਪਰ ਨਾ ਹੀ ਕੋਈ ਕੌਂਸਲਰ ਨਹੀਂ ਕੋਈ ਮੇਅਰ ਅਤੇ ਨਾ ਹੀ ਕੋਈ ਵਿਧਾਇਕ ਇਲਾਕੇ ਦੇ ਲੋਕਾਂ ਦੀ ਸਾਰ ਲੈਣ ਲਈ ਪਹੁੰਚਿਆ।
ਇਹ ਵੀ ਪੜ੍ਹੋ: ਕਾਲੇ ਪਾਣੀ ਖਿਲਾਫ਼ ਈਟੀਵੀ ਭਾਰਤ ਦਾ ਸੰਘਰਸ਼-3
ਸਾਡੀ ਟੀਮ ਨੇ ਜਦੋਂ ਇਸ ਇਲਾਕੇ ਦਾ ਜਾਇਜ਼ਾ ਲਿਆ ਤਾਂ ਹਾਲਾਤ ਇੰਨੇ ਖ਼ਰਾਬ ਸਨ ਕਿ ਬੁੱਢੇ ਨਾਲੇ ਦਾ ਪਾਣੀ ਲੋਕਾਂ ਦੇ ਘਰਾਂ ਚ ਦਾਖਲ ਹੋ ਗਿਆ ਸੀ ਲੋਕ ਘਰਾਂ ਦੀ ਛੱਤਾਂ ਤੇ ਚੜ੍ਹੇ ਹੋਏ ਸਨ ਇੱਥੋਂ ਤਕ ਕਿ ਮੋਟਰਸਾਈਕਲ ਸਵਾਰ ਵੀ ਗਲੀਆਂ ਚੋਂ ਲੰਘਣ ਤੋਂ ਕਤਰਾ ਰਹੇ ਸਨ..ਸਾਡੀ ਟੀਮ ਨੇ ਜਦੋਂ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਇੱਥੇ ਹਰ ਸਾਲ ਹਾਲਾਤ ਇਹੋ ਜਿਹੀ ਹੁੰਦੇ ਨੇ।
ਹਾਲਾਂਕਿ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਪਾਣੀ ਦਾਖਲ ਹੋ ਗਿਆ ਹੈ ਪਰ ਹਾਲੇ ਤੱਕ ਕਿਸੇ ਵੀ ਪ੍ਰਸ਼ਾਸਨ ਦੇ ਵਿਅਕਤੀ ਨੇ ਆ ਕੇ ਉਨ੍ਹਾਂ ਦੀ ਸਾਰ ਨਹੀਂ ਲਈ ਅਤੇ ਲੋਕ ਘਰਾਂ ਦੇ ਵਿੱਚ ਡੱਕੇ ਗਏ ਨੇ।
ਵੀਰਵਾਰ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਬੁੱਢੇ ਨਾਲੇ ਦੇ ਨਾਲ ਲੱਗਦੇ ਨਿਊ ਕੁੰਦਨਪੁਰੀ ਗੋਬਿੰਦਪੁਰਾ ਅਤੇ ਕੁੰਦਨਪੁਰੀ ਇਲਾਕੇ ਦੇ ਵਿੱਚ ਹਾਲਾਤਾਂ ਦਾ ਜਾਇਜ਼ਾ ਲਿਆ ETV BHARAT ਦੇ ਪੱਤਰਕਾਰ Varinder Thind ਨੇ
ਈਟੀਵੀ ਭਾਰਤ ਜ਼ਿੰਮੇਵਾਰ ਪੱਤਰਕਾਰੀ ਕਰਨ ਦੇ ਰਾਹੇ ਚਲਦਿਆਂ, ਇਸ ਗੰਦੇ ਨਾਲੇ ਦੇ ਕਿਨਾਰੇ ਪੈਂਦੇ ਪਿੰਡਾਂ ਦੀ ਵਿਗੜ੍ਹੀ ਜ਼ਿੰਦਗੀ ਦੀ ਨਾ ਸਿਰਫ਼ ਸਾਰ ਲਵੇਗਾ, ਸਗੋਂ ਨਾਲ ਹੀ ਉਨ੍ਹਾਂ ਮੁਸ਼ਕਿਲਾਂ ਨੂੰ ਖੜ੍ਹਾ ਕਰਨ ਦੇ ਲਈ ਜ਼ਿੰਮੇਵਾਰਾਂ ਨੂੰ ਉਜਾਗਰ ਕਰਨ ਦੀ ਪੂਰੀ ਕੋਸ਼ਿਸ਼ ਕਰੇਗਾ। ਈਟੀਵੀ ਭਾਰਤ ਦੀ ਇਹ ਵੀ ਕੋਸ਼ਿਸ਼ ਰਹੇਗੀ ਕਿ ਸਰਕਾਰਾਂ ਕੋਲ ਵੱਡੇ ਪੱਧਰ 'ਤੇ ਅਵਾਜ਼ ਨੂੰ ਬੁਲੰਦ ਕੀਤਾ ਜਾ ਸਕੇ ਤਾਂ ਜੋ ਸਰਕਾਰਾਂ ਵੱਡੇ ਫ਼ੈਸਲੇ ਲੈਣ ਲਈ ਆਪਣਾ ਮਨ ਪੱਕਾ ਕਰਨਯੋਗ ਹੋ ਸਕਣ।