ਚੰਡੀਗੜ੍ਹ ਡੈਸਕ : ਈਡੀ ਨੇ ਪੰਜਾਬ ਵਿੱਚ 25 ਵੱਖ-ਵੱਖ ਥਾਵਾਂ ਉੱਤੇ ਛਾਪਾਮਾਰੀ ਕੀਤੀ ਹੈ। ਜਾਣਕਾਰੀ ਮੁਤਾਬਿਕ ਈਡੀ ਵੱਲੋਂ ਇਹ ਛਾਪਾਮਾਰੀ ਅਕਸ਼ੈ ਛਾਬੜਾ ਡਰੱਗ ਮਾਮਲੇ ਵਿੱਚ ਕੀਤੀ ਗਈ ਹੈ। ਈਡੀ ਨੇ ਲੁਧਿਆਣਾ ਦੇ ਕਥੇੜਾ ਨੌਰੀਆ ਨੇੜੇ ਦਾਲ ਮਾਰਕੀਟ 'ਚ ਵੱਡੇ ਪੱਧਰ ਉੱਤੇ ਛਾਪਾ ਮਾਰਿਆ ਹੈ। ਈਡੀ ਨੇ ਜੇਐਲਪੀਐਲ ਖਿਲਾਫ ਸਾਹਿਬਜਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਇੱਕ ਮਾਮਲਾ ਵੀ ਦਰਜ ਕੀਤਾ ਹੈ। ਇਸ ਸਬੰਧੀ ਹੋਰ ਵੀ ਤਫਤੀਸ਼ ਕੀਤੀ ਜਾ ਰਹੀ ਹੈ।
66 ਠੇਕੇ ਕੀਤੇ ਸੀਲ : ਜਾਣਕਾਰੀ ਮੁਤਾਬਿਕ ਸੂਬੇ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ ਚੰਡੀਗੜ੍ਹ ਜ਼ੋਨਲ ਯੂਨਿਟ ਨੇ ਲੁਧਿਆਣਾ ਵਿੱਚ ਏਐਸ ਐਂਡ ਕੰਪਨੀ ਦੇ ਕਰੀਬ 66 ਸ਼ਰਾਬ ਦੇ ਠੇਕੇ ਸੀਲ ਕੀਤੇ ਹਨ। ਇਹ ਠੇਕੇ ਵੀ ਨਸ਼ਾ ਤਸਕਰੀ ਤੋਂ ਕਮਾਏ ਪੈਸਿਆਂ ਨਾਲ ਚਲਾਏ ਜਾ ਰਹੇ ਸਨ। 66 ਸ਼ਰਾਬ ਦੇ ਠੇਕਿਆਂ ਨੂੰ ਈਡੀ ਨੇ ਕਾਰਵਾਈ ਕਰਦਿਆਂ ਜ਼ਬਤ ਕੀਤਾ ਹੈ ਅਤੇ ਐੱਨਸੀਬੀ ਨੇ 34 ਕਿਲੋ ਹੈਰੋਇਨ, 5.470 ਕਿਲੋ ਮੋਰਫਿਨ ਅਤੇ 557 ਗ੍ਰਾਮ ਅਫੀਮ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ 23.645 ਕਿਲੋ ਹੋਰ ਨਸ਼ੀਲਾ ਪਾਊਡਰ ਵੀ ਫੜਿਆ ਹੈ। ਇਸ ਮਾਮਲੇ ਵਿੱਚ 16 ਮੁਲਜ਼ਾਮਾਂ ਦੀ ਗ੍ਰਿਫਤਾਰੀ ਵੀ ਹੋਈ ਹੈ।
- Karwa Chauth Mehndi : ਕਰਵਾ ਚੌਥ ਦੇ ਵਰਤ ਤੋਂ ਪਹਿਲਾਂ ਮਾਨਸਾ ਦੇ ਬਾਜ਼ਾਰਾਂ ਵਿੱਚ ਲੱਗੀਆਂ ਰੌਣਕਾਂ, ਸੁਹਾਗਣਾਂ ਲਗਵਾ ਰਹੀਆਂ ਮਹਿੰਦੀ
- Parks In Faridkot: ਲ਼ੱਖਾਂ ਰੁਪਏ ਦੀ ਲਾਗਤ ਨਾਲ ਬਣੇ ਪਾਰਕ ਜ਼ਿਲ੍ਹਾ ਪ੍ਰਸ਼ਾਸਨ ਦੀ ਅਣਦੇਖੀ ਕਾਰਨ ਉਜੜੇ, ਦੇਖੋ ਹਾਲਾਤ
- CM Mann Open Debate Challenge: ਪੁਲਿਸ ਛਾਉਣੀ ਵਿੱਚ ਤਬਦੀਲ PAU ਲੁਧਿਆਣਾ, ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮ ਤੈਨਾਤ, IG ਰੇਂਜ ਗੁਰਪ੍ਰੀਤ ਭੁੱਲਰ ਦੀ ਅਗਵਾਈ 'ਚ ਸੁਰੱਖਿਆ ਰਿਵਿਊ ਮੀਟਿੰਗ
ਇਹ ਵੀ ਖੁਲਾਸਾ ਹੋ ਰਿਹਾ ਹੈ ਕਿ ਅਕਸ਼ੈ ਛਾਬੜਾ ਨੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਤੋਂ ਕਮਾਈ ਕਰੋੜਾਂ ਰੁਪਏ ਦੀ ਡਰੱਗ ਮਨੀ ਲੁਧਿਆਣਾ ਦੇ ਸ਼ਰਾਬ ਦੇ ਠੇਕਿਆਂ ਵਿੱਚ ਲਗਾਈ ਅਤੇ ਛਾਬੜਾ 3 ਸ਼ਰਾਬ ਗਰੁੱਪਾਂ ਵਿੱਚ ਸਾਂਝੇਦਾਰ ਵੀ ਹੈ। ਨਸ਼ੇ ਦੇ ਪੈਸੇ ਸ਼ਰਾਬ ਦੇ ਸਟਾਕ, ਸੁਰੱਖਿਆ ਅਤੇ ਲਾਇਸੈਂਸ ਫੀਸਾਂ ਵਿੱਚ ਨਿਵੇਸ਼ ਕੀਤਾ ਜਾਂਦਾ ਹੈ। ਜੋ ਠੇਕੇ ਇਸ ਵੇਲੇ ਸੀਲ ਕੀਤੇ ਹਨ, ਉਨ੍ਹਾਂ ਵਿੱਚ 53 ਸ਼ਰਾਬ ਦੇ ਠੇਕੇ ਅਤੇ 13 ਉਪ ਠੇਕੇ ਸ਼ਾਮਲ ਹਨ।