ਲੁਧਿਆਣਾ: ਲੁਧਿਆਣਾ ਵਿੱਚ ਨਾਈਟ ਕਰਫਿਊ ਦੇ ਬਾਵਜੂਦ ਢਾਬੇ ਖੁੱਲ੍ਹੇ ਹੁੰਦੇ ਹਨ ਇਹ ਇਲਜ਼ਾਮ ਲੁਧਿਆਣਾ ਪੁਲਿਸ ਦੇ ਹੀ ਇੱਕ ਅਧਿਕਾਰੀ ਵੱਲੋਂ ਲਗਾਇਆ ਗਿਆ।
ਉਨ੍ਹਾਂ ਕਿਹਾ ਕਿ ਕੁਝ ਪੁਲਿਸ ਅਧਿਕਾਰੀਆਂ ਨਾਲ ਮਿਲ ਕੇ ਢਾਬੇ ਮਾਲਕਾਂ ਵੱਲੋਂ ਪੁਲਿਸ ਮੁਲਾਜ਼ਮਾਂ ਦੇ ਨਾਲ ਧੱਕੇਸ਼ਾਹੀ ਕੀਤੀ ਜਾਂਦੀ ਹੈ ਅਤੇ ਨਾਈਟ ਕਰਫਿਊ ਦੇ ਬਾਵਜੂਦ ਕੁਝ ਢਾਬਾ ਮਾਲਕ ਕੁਝ ਪੁਲਿਸ ਵਾਲਿਆਂ ਨਾਲ ਮਿਲ ਕੇ ਢਾਬੇ ਖੁੱਲ੍ਹੇ ਰੱਖਦੇ ਹਨ ਅਤੇ ਇਸ ਦੌਰਾਨ ਕੋਰੋਨਾ ਨਿਯਮਾਂ ਦੀ ਵੀ ਜੰਮ ਕੇ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
ਪੁਲਿਸ ਅਧਿਕਾਰੀ ਨੇ ਕਿਹਾ ਕਿ ਲੁਧਿਆਣਾ ਦੇ ਘੰਟਾਘਰ ਚੌਕ ਵਿੱਚ ਕੁਝ ਢਾਬੇ ਰੈਸਟੋਰੈਂਟ ਹਨ ਜੋ ਕਿਸੇ ਪੁਲਿਸ ਅਧਿਕਾਰੀ ਨਾਲ ਮਿਲ ਕੇ ਨਾਈਟ ਕਰਫਿਊ ਦੇ ਦੌਰਾਨ ਵੀ ਖੁੱਲ੍ਹੇ ਰੱਖਦੇ ਹਨ। ਜੇ ਉਹ ਉਨ੍ਹਾਂ ਨੂੰ ਬੰਦ ਕਰਨ ਲਈ ਕਹਿੰਦੇ ਹਨ ਤਾਂ ਉਨ੍ਹਾਂ ਨਾਲ ਧੱਕੇਸ਼ਾਹੀ ਕੀਤੀ ਜਾਂਦੀ ਹੈ।