ਲੁਧਿਆਣਾ: ਪੰਜਾਬ ਵਿੱਚ ਲਗਾਤਾਰ ਡੇਂਗੂ ਦਾ ਪ੍ਰਕੋਪ ਵੱਧ ਰਿਹਾ ਹੈ। ਇਸ ਨੂੰ ਲੈਕੇ ਲੁਧਿਆਣਾ ਸਿਵਲ ਸਰਜਨ ਡਾਕਟਰ ਹਿਤਿੰਦਰ ਕੌਰ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਹੁਣ ਤੱਕ ਕੇ ਇੱਕਲੇ ਲੁਧਿਆਣਾ ਜ਼ਿਲ੍ਹੇ ਵਿੱਚ 626 ਡੇਂਗੂ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿੰਨ੍ਹਾਂ ਵਿੱਚੋ 91 ਦੇ ਕਰੀਬ ਡੇਂਗੂ ਮਰੀਜ਼ ਹਾਲੇ ਵੀ ਵੱਖ ਵੱਖ ਹਸਪਤਾਲਾਂ ਵਿੱਚ ਦਾਖਿਲ ਹਨ, ਕਈਆਂ ਦਾ ਇਲਾਜ ਹੋ ਚੁੱਕਾ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਮੰਨਿਆ ਹੈ ਕਿ ਸ਼ਹਿਰੀ ਖੇਤਰਾਂ ਦੇ ਵਿੱਚ ਡੇਂਗੂ ਦੇ ਪੇਂਡੂ ਖੇਤਰਾਂ ਨਾਲੋਂ ਜਿਆਦਾ ਕੇਸ ਆ ਰਹੇ ਹਨ, ਕਿਉਂਕਿ ਲੋਕ ਸਾਫ ਸਫ਼ਾਈ ਦਾ ਧਿਆਨ ਨਹੀਂ ਰੱਖ ਰਹੇ।
ਸਿਹਤ ਵਿਭਾਗ ਦੇ ਵੱਲੋਂ ਟੀਮਾਂ ਦਾ ਗਠਨ: ਸਿਵਿਲ ਸਰਜਨ ਡਾਕਟਰ ਹਿਤਿੰਦਰ ਕੌਰ ਨੇ ਕਿਹਾ ਕਿ 626 ਮਾਮਲਿਆਂ ਵਿੱਚੋਂ 46 ਕੇਸ ਇੱਕੋ ਦਿਨ ਵਿੱਚ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਨੇ ਕੱਲ੍ਹ ਦੁਸ਼ਹਿਰੇ ਵਾਲੇ ਦਿਨ ਇਹ ਕੇਸ ਆਏ ਹਨ। ਜਦਕਿ, ਲੁਧਿਆਣਾ ਸ਼ਹਿਰ ਅੰਦਰ 91 ਦੇ ਕਰੀਬ ਮਰੀਜ਼ ਵੱਖ-ਵੱਖ ਹਸਪਤਾਲਾਂ ਵਿੱਚ ਜ਼ੇਰੇ ਇਲਾਜ ਹਨ। ਸਿਵਿਲ ਸਰਜਨ ਨੇ ਜਾਣਕਾਰੀ ਸਾਂਝੀ ਕੀਤੀ ਕੇ ਡੇਂਗੂ ਦੇ ਲਾਰਵੇ ਚੈੱਕ ਕਰਨ ਦੇ ਸਿਹਤ ਵਿਭਾਗ ਦੇ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ (Symptoms Of Dengue) ਕੀਤਾ ਗਿਆ ਹੈ ਅਤੇ ਉਹ ਸ਼ਿਹਰੀ ਇਲਾਕਿਆਂ ਵਿੱਚ ਚੈਕਿੰਗ ਕਰ ਰਹੇ ਹਨ, ਤਾਂ ਕਿ ਮੱਛਰ ਪੈਦਾ ਨਾ ਹੋ ਸਕੇ।
ਡੇਂਗੂ ਤੋਂ ਬੱਚਣ ਲਈ ਇਨ੍ਹਾਂ ਗੱਲਾਂ ਦਾ ਰੱਖੋ ਵਿਸ਼ੇਸ਼ ਧਿਆਨ : ਸਿਵਿਲ ਸਰਜਨ ਨੇ ਇਹ ਵੀ ਜ਼ਿਕਰ ਕੀਤਾ ਕਿ ਸ਼ਹਿਰੀ ਇਲਾਕਿਆਂ ਦੇ ਵਿੱਚ ਪੇਂਡੂ ਇਲਾਕੇ ਦੇ ਮੁਕਾਬਲੇ ਜਿਆਦਾ ਡੇਂਗੂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਜਿਸ ਦੀ ਰੋਕਥਾਮ ਲਈ ਸਿਹਤ ਵਿਭਾਗ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ। ਇਸ ਤੋਂ ਇਲਾਵਾ, ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਆਲੇ ਦੁਆਲੇ ਪਾਣੀ ਜਿਆਦਾ ਦੇਰ ਲਈ ਨਾ ਖੜਾ ਰਹਿਣ ਦੇਣ, ਨੇੜੇ ਤੇੜੇ ਗਮਲਿਆ, ਕੂਲਰਾਂ, ਪੁਰਾਣੇ ਟਾਇਰ, ਪਾਣੀ ਦੀਆਂ ਟੈਂਕੀਆਂ ਅਤੇ ਹੋਰ ਸਮਾਨ ਵਿੱਚ ਪਾਣੀ ਜਮਾਂ ਨਾ ਹੋਣ ਦੇਣ, ਕਿਉਂਕਿ ਅਜਿਹੀ ਥਾਵਾਂ ਉੱਤੇ ਡੇਂਗੂ ਦੇ ਲਾਰਵੇ ਦੇ ਹੋਣ ਦਾ ਖਦਸ਼ਾ (Causes Of Dengue) ਰਹਿੰਦਾ ਹੈ। ਘੱਟੋ ਘੱਟ ਇੱਕ ਵਾਰ ਹਫਤੇ ਚ ਪਾਣੀ ਨੂੰ ਜ਼ਰੂਰ ਬਦਲਿਆ ਜਾਵੇ।
ਡੇਂਗੂ ਦੇ 91 ਮਾਮਲੇ ਅਜੇ ਵੀ ਐਕਟਿਵ: ਹਾਲਾਂਕਿ, ਸਿਹਤ ਮਹਿਕਮੇ ਨੇ ਲੁਧਿਆਣਾ ਵਿੱਚ ਡੇਂਗੂ ਦੇ ਨਾਲ ਫਿਲਹਾਲ ਕਿਸੇ ਦੀ ਵੀ ਮੌਤ ਹੋਣ ਦੀ ਪੁਸ਼ਟੀ ਨਹੀਂ ਕੀਤੀ ਹੈ। ਕੱਲ ਦੀ ਸਿਹਤ ਮਹਿਕਮੇ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਦੇ ਮੁਤਾਬਕ ਕੋਈ ਵੀ ਡੇਂਗੂ ਦਾ ਮਰੀਜ਼ ਸੀਰੀਅਸ ਨਹੀਂ ਹੈ। 91 ਮਰੀਜ਼ਾਂ ਦੇ ਵਿੱਚੋਂ 46 ਮਰੀਜ਼ ਦੀਪ ਹਸਪਤਾਲ ਵਿੱਚ ਦਾਖਿਲ ਨੇ 30 ਮਰੀਜ਼ ਲੁਧਿਆਣਾ ਦੇ ਡੀਐਮਸੀ ਦੇ ਵਿੱਚ ਦਾਖਲ ਹਨ ਇਸ ਤੋਂ ਇਲਾਵਾ ਜੀਟੀਬੀ ਹਸਪਤਾਲ ਦੇ ਵਿੱਚ 10 ਮਰੀਜ਼, ਵਿਜੇਨੰਦ ਹਸਪਤਾਲ ਦੇ ਵਿੱਚ ਦੋ ਮਰੀਜ਼ ਜੇਰੇ ਇਲਾਜ ਹਨ। ਡੇਂਗੂ ਦੇ ਜਿਹੜੇ 91 ਕੇਸ ਹਾਲੇ ਵੀ ਐਕਟਿਵ ਹਨ ਉਨ੍ਹਾਂ ਵਿੱਚੋਂ 76 ਕੇਸ ਸ਼ਹਿਰੀ ਖੇਤਰ ਦੇ ਨਾਲ ਸੰਬੰਧਿਤ ਹਨ। ਇਨ੍ਹਾਂ ਇਲਾਕਿਆਂ ਵਿੱਚ ਸ਼ਹਿਰ ਦੇ ਪੌਸ਼ ਇਲਾਕੇ ਵਿੱਚ ਸ਼ਾਮਿਲ ਹਨ, ਜਿੱਥੇ ਲਗਾਤਾਰ ਡੇਂਗੂ ਦਾ ਲਾਰਵਾ ਸਿਹਤ ਮਹਿਕਮੇ ਨੂੰ ਬਰਾਮਦ ਹੋ ਰਿਹਾ ਹੈ।