ETV Bharat / state

ਕੋਵਿਡ-19: ਪ੍ਰਸ਼ਾਸਨ ਦੇ ਫੋਕੇ ਦਾਅਵੇ, ਰਾਸ਼ਨ ਲਈ ਤਰਸੇ ਲੁਧਿਆਣਾ ਵਾਸੀ - ਲੁਧਿਆਣਾ ਕਰਫਿਊ

ਪੰਜਾਬ ਭਰ 'ਚ ਕਰਫਿਊ ਦੇ ਚੱਲਦਿਆਂ ਲੋਕਾਂ 'ਚ ਪ੍ਰੇਸ਼ਾਨੀਆਂ ਵਧਣ ਲੱਗੀਆਂ ਹਨ ਕਿਉਂਕਿ ਲੁਧਿਆਣਾ ਵਿੱਚ ਲੋਕਾਂ ਨੂੰ ਘਰਾਂ ਵਿੱਚ ਰਾਸ਼ਨ ਨਹੀਂ ਮਿਲ ਰਿਹਾ ਅਤੇ ਉਹ ਦੁਕਾਨਾਂ 'ਤੇ ਇਕੱਠੇ ਹੋ ਰਹੇ ਹਨ।

ਲੁਧਿਆਣਾ ਕਰਫਿਊ
ਲੁਧਿਆਣਾ ਕਰਫਿਊ
author img

By

Published : Mar 25, 2020, 4:41 PM IST

ਲੁਧਿਆਣਾ: ਪੰਜਾਬ ਭਰ 'ਚ ਕਰਫਿਊ ਦੇ ਚੱਲਦਿਆਂ ਲੋਕਾਂ 'ਚ ਪ੍ਰੇਸ਼ਾਨੀਆਂ ਵਧਣ ਲੱਗੀਆਂ ਹਨ। ਲੁਧਿਆਣਾ ਪ੍ਰਸ਼ਾਸਨ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਉਹ ਲੋਕਾਂ ਦੇ ਘਰ-ਘਰ ਤੱਕ ਰਾਸ਼ਨ ਅਤੇ ਘਰੇਲੂ ਵਰਤੋਂ ਦੀਆਂ ਚੀਜ਼ਾਂ ਪਹੁੰਚਾਉਣਗੇ ਪਰ ਪ੍ਰਸ਼ਾਸਨ ਦੇ ਇਹ ਦਾਅਵਿਆਂ ਦੀ ਹੁਣ ਫੂਕ ਨਿਕਲਦੀ ਵਿਖਾਈ ਦੇ ਰਹੀ ਹੈ ਕਿਉਂਕਿ ਲੋਕਾਂ ਨੂੰ ਘਰਾਂ ਵਿੱਚ ਰਾਸ਼ਨ ਨਹੀਂ ਮਿਲ ਰਿਹਾ ਅਤੇ ਉਹ ਦੁਕਾਨਾਂ 'ਤੇ ਇਕੱਠੇ ਹੋ ਰਹੇ ਹਨ।

ਵੇਖੋ ਵੀਡੀਓ

ਪਰ ਲੁਧਿਆਣਾ ਦੇ ਫਿਰੋਜ਼ਪੁਰ ਰੋਡ 'ਤੇ ਸਥਿੱਤ ਦੁਕਾਨਦਾਰ ਵੱਲੋਂ ਹੋਮ ਡਿਲੀਵਰੀ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਘਬਰਾਉਣ ਨਾ ਉਨ੍ਹਾਂ ਕੋਲ ਲੋੜ ਮੁਤਾਬਕ ਰਾਸ਼ਨ ਹੈ।

ਈਟੀਵੀ ਭਾਰਤ ਦੀ ਟੀਮ ਵੱਲੋਂ ਜਦੋਂ ਦੌਰਾ ਕੀਤਾ ਗਿਆ ਤਾਂ ਦੁਕਾਨ ਦੇ ਬਾਹਰ ਦੁਕਾਨਦਾਰ ਮੌਜੂਦ ਸੀ, ਦੁਕਾਨਦਾਰ ਉਨ੍ਹਾਂ ਦੇ ਘਰਾਂ ਤੱਕ ਡਿਲੀਵਰੀ ਕਰਨ ਦਾ ਭਰੋਸਾ ਦਿਵਾ ਰਹੀ ਸੀ। ਦੁਕਾਨਦਾਰ ਨੇ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ, ਉਨ੍ਹਾਂ ਵੱਲੋਂ ਰਾਸ਼ਨ ਘਰ-ਘਰ ਸਪਲਾਈ ਕੀਤਾ ਜਾ ਰਿਹਾ ਹੈ ਅਤੇ ਉਹ ਪ੍ਰਸ਼ਾਸਨ ਦੀ ਆਗਿਆ ਲੈ ਕੇ ਹੀ ਕੰਮ ਕਰ ਰਹੇ ਹਨ।

ਇਹ ਵੀ ਪੜੋ: ਕਾਬੁਲ 'ਚ ਗੁਰਦੁਆਰਾ ਸਾਹਿਬ ’ਤੇ ਅੱਤਵਾਦੀ ਹਮਲਾ, 27 ਲੋਕਾਂ ਦੀ ਮੌਤ, 4 ਅੱਤਵਾਦੀ ਢੇਰ

ਉਧਰ ਇਸ ਮੌਕੇ ਆਮ ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨ ਜੋ ਦਾਅਵੇ ਕਰ ਰਿਹਾ ਹੈ ਉਹ ਪੂਰੇ ਨਹੀਂ ਹੋ ਰਹੇ ਕਿਉਂਕਿ ਉਨ੍ਹਾਂ ਨੂੰ ਰਾਸ਼ਨ ਘਰ-ਘਰ ਤੱਕ ਮੁਹੱਈਆ ਨਹੀਂ ਹੋ ਰਿਹਾ, ਜਿਸ ਕਰਕੇ ਉਨ੍ਹਾਂ ਨੂੰ ਮਜਬੂਰਨ ਬਾਹਰ ਨਿਕਲਣਾ ਪੈ ਰਿਹਾ ਹੈ ਅਤੇ ਜਦੋਂ ਦੁਕਾਨਾਂ 'ਤੇ ਜਾਂਦੇ ਹਨ ਤਾਂ ਉੱਥੇ ਇਕੱਠ ਹੁੰਦਾ ਹੈ, ਜਿਸ ਤੋਂ ਉਹ ਡਰਦੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.