ਲੁਧਿਆਣਾ: ਪੰਜਾਬ ਭਰ ਵਿਚ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਟੀਕਾਕਰਨ ਕੀਤਾ ਜਾ ਰਿਹਾ ਹੈ।ਇਸੇ ਲੜੀ ਤਹਿਤ ਲੁਧਿਆਣਾ ਵਿੱਚ ਅਬਦੁਲਾਪੁਰ ਬਸਤੀ ਵਿਚ ਟੀਕਾਕਰਨ ਕਰਨ ਵਾਲਾ ਮੈਡੀਕਲ ਸਟਾਫ ਵੱਲੋਂ ਲਗਾਤਾਰ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਟੀਕੇ ਲਗਾਏ ਜਾ ਰਹੇ ਹਨ ਪਰ ਹੁਣ ਸਾਰੇ ਸਟਾਫ ਨੇ ਹੜਤਾਲ ਕਰ ਦਿੱਤੀ ਹੈ।ਸਟਾਫ ਨੇ ਇਲਜ਼ਾਮ ਲਗਾਏ ਹਨ ਕਿ ਲੋਕਲ ਲੀਡਰਸ਼ਿਪ ਭੱਦੀ ਸ਼ਬਦਾਵਲੀ ਵਰਤਦੇ ਹਨ ਅਤੇ ਆਪਣੇ ਚਹੇਤਿਆਂ ਦੇ ਪਹਿਲਾਂ ਟੀਕਾ ਲਗਾਉਣ ਲਈ ਮਜਬੂਰ ਕਰਦੇ ਹਨ।
ਇਸ ਮੌਕੇ ਸਟਾਫ ਨਰਸ ਮਨਪ੍ਰੀਤ ਕੌਰ ਨੇ ਕਿਹਾ ਹੈ ਕਿ ਇੱਥੇ ਦੇ ਸਥਾਨਕ ਲੀਡਰ ਸਾਡੇ ਨਾਲ ਭੱਦੀ ਸ਼ਬਦਾਵਲੀ ਵਰਤਦੇ ਹਨ ਇਸ ਤੋਂ ਇਲਾਵਾ ਆਪਣੇ ਜਾਣ ਪਛਾਣ ਵਾਲੇ ਲੋਕਾਂ ਦੇ ਟੀਕਾ ਲਗਾਉਣ ਦੀ ਸਿਫਾਰਸ਼ ਕਰਦੇ ਹਨ।ਇਸ ਤੋਂ ਇਲਾਵਾ ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਹਰ ਰੋਜ਼ 200 ਦੇ ਕਰੀਬ ਵਿਅਕਤੀਆਂ ਦਾ ਟੀਕਾਕਰਨ ਕਰਦੇ ਹਾਂ।
ਇਸ ਮੌਕੇ ਸਟਾਫ ਨਰਸ ਕਿਰਨਦੀਪ ਨੇ ਦੱਸਿਆ ਹੈ ਕਿ ਸਾਡਾ ਸਾਰਾ ਸਟਾਫ ਉਦੋਂ ਤੱਕ ਹੜਤਾਲ ਉਤੇ ਰਹੇਗਾ ਜਦੋਂ ਤੱਕ ਸਥਾਨਕ ਲੀਡਰਾਂ ਨੇ ਭੱਦੀ ਸ਼ਬਦਾਵਲੀ ਵਰਤੀ ਹੈ ਉਹ ਮੁਆਫੀ ਨਹੀਂ ਮੰਗ ਲੈਂਦੇ। ਇਸ ਤੋਂ ਇਲਾਵਾ ਕਿਰਨਦੀਪ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਡੀ ਸੁਰੱਖਿਆ ਲਈ ਸਕਿਉਰਿਟੀ ਗਾਰਡ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ।
ਇਹ ਵੀ ਪੜੋ:ਭਾਜਪਾ ਨੇਤਾ ਸ਼ੁਹੇਂਦੂ ਅਧਿਕਾਰੀ ਬਣ ਸਕਦੇ ਨੇ ਵਿਰੋਧੀ ਧਿਰ ਦੇ ਨੇਤਾ, ਚਰਚਾ ਜ਼ੋਰਾ 'ਤੇ !