ਲੁਧਿਆਣਾ: 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਪ੍ਰਚਾਰਕਾਂ ਵੱਲੋਂ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਲੜੀ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਾ ਸੀ ਪਰ ਉਹ ਚੋਣ ਪ੍ਰਚਾਰ ਕਰਨ ਨਹੀਂ ਪਹੁੰਚੇ।
ਕਿਸਾਨਾਂ ਨੇ ਕੀਤਾ ਵਿਰੋਧ
ਜਿੱਥੇ ਇੱਕ ਪਾਸੇ ਕਿਸਾਨ ਮਨੋਹਰ ਲਾਲ ਖੱਟਰ ਦੇ ਵਿਰੋਧ ਲਈ ਕਾਲੀਆਂ ਝੰਡੀਆਂ ਲੈ ਕੇ ਖੜ੍ਹੇ ਸਨ, ਉਥੇ ਹੀ ਮੌਜੂਦਾ ਪ੍ਰੋਗਰਾਮ ਵਿੱਚ ਕੁਰਸੀਆਂ ਵੀ ਖਾਲੀ ਨਜ਼ਰ ਆਈਆਂ।
ਇਥੋਂ ਤੱਕ ਕਿ ਕਈ ਥਾਵਾਂ 'ਤੇ ਭਾਜਪਾ ਨੂੰ ਪੁੱਠੇ ਝੰਡੇ ਵੀ ਵਿਖਾਈ ਦਿੱਤੇ ਬੇਸ਼ੱਕ ਉਨ੍ਹਾਂ ਦੀ ਥਾਂ ਇਸ ਪ੍ਰੋਗਰਾਮ ਵਿੱਚ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੇ ਸ਼ਿਰਕਤ ਕੀਤੀ। ਪਰ ਮਨੋਹਰ ਲਾਲ ਖੱਟਰ ਨੂੰ ਸੁਣਨ ਆਏ ਭਾਜਪਾ ਦੇ ਕੁਝ ਵਰਕਰਾਂ ਨੂੰ ਬੇਰੰਗ ਮੁੜਨਾ ਪਿਆ।
ਕੰਮ ਵਿੱਚ ਵਿਅਸਤ ਹੋਣ ਕਰਕੇ ਨਹੀਂ ਪਹੁੰਚ ਸਕੇ ਹਰਿਆਣਾ ਸੀਐੱਮ
ਉਨ੍ਹਾਂ ਨੇ ਕਿਹਾ ਕਿ ਮਨੋਹਰ ਲਾਲ ਖੱਟੜ ਮੁੱਖ ਮੰਤਰੀ ਹਨ, ਉਹਨਾਂ ਨੇ ਕਿਹਾ ਕਿ ਮਨੋਹਰ ਲਾਲ ਕੰਮ ਵਿੱਚ ਵਿਅਸਤ ਹੋਣ ਕਰਕੇ ਆ ਨਹੀਂ ਸਕੇ। ਉਹਨਾਂ ਨੇ ਇਹ ਵੀ ਕਿਹਾ ਕਿ ਬੀਜੇਪੀ ਦੇ ਸਾਰੇ ਵਰਕਰ ਬਰਾਬਰ ਹਨ, ਉਨ੍ਹਾਂ ਦੀ ਜਗ੍ਹਾ ਪਹੁੰਚ ਗਏ ਹਨ ਅਤੇ ਕਿਹਾ ਕਿ ਪੰਜਾਬ ਦੇ ਵਿਕਾਸ ਲਈ ਚੰਗੀ ਸਰਕਾਰ ਦਾ ਹੋਣਾ ਜਰੂਰੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕੀਤੀ।
ਇਹ ਵੀ ਪੜ੍ਹੋ:ਮਾਝੇ ਦੇ ਦਿੱਗਜ਼ ਅਕਾਲੀ ਆਗੂ ਤੇ ਸਾਬਕਾ ਵਿਧਾਇਕ ਅਜੇਪਾਲ ਸਿੰਘ ਮੀਰਾਂਕੋਟ ਕਾਂਗਰਸ 'ਚ ਸ਼ਾਮਲ