ਲੁਧਿਆਣਾ: ਪੁਲਿਸ ਵੱਲੋਂ ਫੈਕਟਰੀਆਂ ਦੇ ਵਿੱਚ ਤਾਲੇ ਤੋੜ ਕੇ ਕੱਪੜਾ ਅਤੇ ਹੋਰ ਸਾਮਾਨ ਚੋਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਸ ਗੈਂਗ ਦੇ 5 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਦੀ ਤਰੁਨ ਕੁਮਾਰ ਉਰਫ ਲੱਕੀ, ਮਨਿੰਦਰ ਸਿੰਘ ਉਰਫ ਮੀਸ਼ੂ, ਵਿਸ਼ਾਲ ਸਿੰਘ ਉਰਫ ਮਾਲੀ, ਬਲਵਿੰਦਰ ਸਿੰਘ ਉਰਫ ਬਿੰਦਾ, ਤਰਸੇਮ ਸਿੰਘ ਉਰਫ ਸਿੰਮੂ ਵਜੋਂ ਪਛਾਣ ਹੋਈ ਹੈ। ਜਦੋਂ ਕਿ ਇਨ੍ਹਾਂ ਦੇ 8 ਸਾਥੀ ਹਾਲੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ।
ਪੁਲਿਸ ਨੇ ਮੁਲਜ਼ਮਾਂ ਦੇ ਖ਼ਿਲਾਫ਼ ਪਹਿਲਾਂ ਹੀ ਇੱਕ ਦਰਜਨ ਤੋਂ ਵੱਧ ਮੁਕੱਦਮੇ ਦਰਜ ਹਨ, ਅਤੇ ਇੱਕ ਦਰਜਨ ਦੇ ਕਰੀਬ ਮੁਕੱਦਮੇ ਟਰੇਸ ਕੀਤੇ ਗਏ ਹਨ। ਜੋ ਜ਼ਿਆਦਾਤਰ ਥਾਣਾ ਮਿਹਰਬਾਨ ਜੋਧੇਵਾਲ ਅਤੇ ਟਿੱਬਾ ਵਿੱਚ ਦਰਜ ਹਨ।
ਇਸ ਸੰਬੰਧੀ ਡਿਪਟੀ ਕਮਿਸ਼ਨਰ ਪੁਲਿਸ ਡਿਟੈਕਟਿਵ ਸਿਮਰਤ ਪਾਲ ਢੀਂਡਸਾ ਨੇ ਪ੍ਰੈੱਸ ਕਾਨਫਰੰਸ ‘ਚ ਜਾਣਕਾਰੀ ਦਿੱਤੀ ਕਿ ਇਹ ਕਾਫ਼ੀ ਲੰਮੇ ਸਮੇਂ ਤੋਂ ਫੈਕਟਰੀਆਂ ਨੂੰ ਨਿਸ਼ਾਨਾ ਬਣਾ ਰਹੇ ਸਨ, ਅਤੇ ਇਨ੍ਹਾਂ ਕੋਲੋਂ ਚੋਰੀ ਦੀਆਂ ਚਾਰ ਗੱਡੀਆਂ ਇੱਕ ਮੋਟਰਸਾਈਕਲ ਤੇ ਨਾਲ ਕੁਝ ਕੱਪੜੇ ਅਤੇ ਧਾਗੇ ਦੇ ਖਾਨ ਆਦਿ ਬਰਾਮਦ ਹੋਏ ਹਨ।
ਇਸ ਤੋਂ ਇਲਾਵਾ ਮੁਲਜ਼ਮਾਂ ਤੋਂ ਤੇਜ਼ਧਾਰ ਹਥਿਆਰ ਵੀ ਬਰਾਮਦ ਹੋਏ ਹਨ। ਪੁਲਿਸ ਵੱਲੋਂ ਇਨ੍ਹਾਂ ਮੁਲਜ਼ਮਾਂ ਦਾ ਚਾਰ ਦਿਨ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ, ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਨੂੰ ਹੰਬੜਾ ਇਲਾਕੇ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਸ ਨੂੰ ਲਾਡੋਵਾਲ ਚੌਕੀ ਲੱਗਦੀ ਹੈ। ਇਨ੍ਹਾਂ ਮੁਲਜ਼ਮਾਂ ‘ਤੇ ਪਹਿਲਾਂ ਵੀ ਲੁੱਟਾਂ ਖੋਹਾਂ ਚੋਰੀਆਂ ਕਰਨ ਦੇ ਇਲਜ਼ਾਮ ਹਨ, ਅਤੇ ਇਨ੍ਹਾਂ ਵੱਲੋਂ ਪੂਰਾ ਗੈਂਗ ਬਣਾ ਕੇ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਦਾ ਸੀ।
ਇਹ ਵੀ ਪੜ੍ਹੋ:ਲੁਧਿਆਣਾ: ਫਿਰੌਤੀ ਮੰਗਣ ਆਏ ਗੈਂਗਸਟਰ ਤੇ ਦੁਕਾਨਦਾਰ ਵਿਚਾਲੇ ਹੋਈ ਕਰਾਸ ਫਾਇਰਿੰਗ