ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਸਭ ਤੋਂ ਵੱਡੇ ਅਤੇ ਨਾਮਵਰ ਸਕੂਲ ਪੀਏਯੂ ਦੇ ਵਿਦਿਆਰਥੀ ਸਕੂਲ ਤੋਂ ਬਾਹਰ ਪੀਏਯੂ ਕੈਂਪਸ ਵਿੱਚ ਭਿੜ ਗਏ । ਇੰਨਾ ਹੀ ਨਹੀਂ ਪੀਏਯੂ ਕੈਂਪਸ (PAU Campus) ਦੇ ਸਿਕਿਓਰਟੀ ਗਾਰਡਾਂ ਵੱਲੋਂ ਦੱਸਿਆ ਗਿਆ ਕਿ ਵਿਦਿਆਰਥੀ ਆਪਣੇ ਨਾਲ ਤੇਜ਼ਧਾਰ ਹਥਿਆਰ ਲੈ ਕੇ ਆਏ ਸਨ। ਜਿਸ ਨੂੰ ਲੈ ਕੇ ਸਕੂਲ ਪ੍ਰਿੰਸੀਪਲ ਵੱਲੋਂ ਵੀ ਸਖਤ ਨੋਟਿਸ ਲਿਆ ਗਿਆ। ਬੱਚਿਆਂ ਦੇ ਮਾਂ ਬਾਪ ਨੂੰ ਬੁਲਾ ਕੇ ਸਖਤ ਚਿਤਾਵਨੀ ਵੀ ਦਿੱਤੀ ਗਈ ਹੈ।
ਸੁਧਰਨ ਦਾ ਇੱਕ ਮੌਕਾ ਦਿੰਦੇ ਹੋਏ ਚਿਤਾਵਨੀ: ਸਕੂਲ ਦੀ ਪ੍ਰਿੰਸੀਪਲ ਬਲਵਿੰਦਰ ਕੌਰ (School principal Balwinder Kaur) ਨੇ ਕਿਹਾ ਕਿ ਉਨ੍ਹਾਂ ਨੇ ਪੁਲਿਸ ਵਿਭਾਗ ਦੇ ਧਿਆਨ ਵਿੱਚ ਵੀ ਇਸ ਗੱਲ ਨੂੰ ਲਿਆਂਦਾ ਹੈ ਅਤੇ ਉਨ੍ਹਾਂ ਵੱਲੋਂ ਪੀਸੀਆਰ ਦੀ ਗਸ਼ਤ ਵਧਾਉਣ ਦੀ ਮੰਗ ਕੀਤੀ ਗਈ ਹੈ। ਉਹਨਾਂ ਕਿਹਾ ਕਿ ਬੱਚਿਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਸੁਧਰਨ ਦਾ ਇੱਕ ਮੌਕਾ ਦਿੰਦੇ ਹੋਏ ਚਿਤਾਵਨੀ ਦਿੱਤੀ ਗਈ ਹੈ।। ਸਕੂਲ ਦੀ ਪ੍ਰਿੰਸੀਪਲ ਨੇ ਕਿਹਾ ਕਿ ਅਜਿਹੀ ਘਟਨਾ ਦੁਬਾਰਾ ਨਾ ਹੋਵੇ ਇਸ ਗੱਲ ਨੂੰ ਲੈ ਕੇ ਉਹਨਾਂ ਵੱਲੋਂ ਵਿਭਾਗ ਦੇ ਸੰਬੰਧਤ ਅਧਿਕਾਰੀਆਂ ਦੇ ਧਿਆਨ ਵਿੱਚ ਮਾਮਲਾ ਲਿਆਂਦਾ ਗਿਆ ਹੈ ਅਤੇ ਉਹਨਾਂ ਵੱਲੋਂ ਪੀਸੀਆਰ ਸੁਰੱਖਿਆ ਦੀ ਮੰਗ ਵੀ ਕੀਤੀ ਗਈ ਹੈ ਤਾਂ ਜੋ ਅਜਿਹੀ ਘਟਨਾ ਮੁੜ ਸਾਹਮਣੇ ਨਾ ਆਵੇ।
- ਕੈਨੇਡਾ ਜਾਣ ਵਾਲਿਆਂ ਲਈ ਮਾੜੀ ਖ਼ਬਰ: ਸਰਕਾਰ ਨੇ ਇੰਟਰਨੈਸ਼ਨਲ ਸਟੂਡੈਂਟਸ ਫੰਡ ਕੀਤਾ ਦੁੱਗਣਾ, ਸਭ ਤੋਂ ਵੱਧ ਪ੍ਰਭਾਵਿਤ ਹੋਣਗੇ ਪੰਜਾਬੀ !
- ਜਲੰਧਰ 'ਚ ਰਿਸ਼ਵਤ ਲੈਣ ਦੇ ਇਲਜ਼ਾਮ ਹੇਠ ਐੱਸਐੱਚਓ ਸਮੇਤ ਦੋ ਮੁਲਾਜ਼ਮ ਗ੍ਰਿਫ਼ਤਾਰ, ਸਪਾ ਸੈਂਟਰ ਦੇ ਮੈਂਬਰ ਤੋਂ ਲਈ ਸੀ ਢਾਈ ਲੱਖ ਦੀ ਰਿਸ਼ਵਤ
- Hate Crime Canada: ਕੈਨੇਡਾ 'ਚ ਹਿੰਦੀ ਫਿਲਮਾਂ ਦੇ ਸ਼ੌਅ ਦੌਰਾਨ ਖਾਲੀ ਕਰਵਾਏ ਗਏ ਥੀਏਟਰ, ਨਕਾਪਬੋਸ਼ਾਂ ਨੇ ਚਲਾਏ ਸਟਿੰਕ ਬੰਬ, ਲੋਕਾਂ ਦੀ ਸਿਹਤ ਵੀ ਵਿਗੜੀ
ਸਕੂਲ ਅੰਦਰ ਹੈ ਸੁਰੱਖਿਆ ਦਾ ਮੁਕੰਮਲ ਪ੍ਰਬੰਧ: ਪੀਏਯੂ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (PAU Government Senior Secondary School) ਵਿੱਚ 2000 ਤੋਂ ਵਧੇਰੇ ਬੱਚੇ ਪੜਦੇ ਹਨ ਅਤੇ ਸਕੂਲ 2 ਸ਼ਿਫਟਾਂ ਵਿੱਚ ਚੱਲਦਾ ਹੈ। ਸਕੂਲ ਸਵੇਰੇ 7 ਵਜੇ ਸ਼ੁਰੂ ਹੋ ਜਾਂਦਾ ਹੈ ਅਤੇ ਸ਼ਾਮ ਦੇ 5:45 ਤੱਕ ਚੱਲਦਾ ਰਹਿੰਦਾ ਹੈ। ਸਕੂਲ ਵਿੱਚ ਸੁਰੱਖਿਆ ਪ੍ਰਬੰਧ ਅਤੇ ਪੀਸੀਆਰ ਗਸ਼ਤ ਵਧਾਉਣ ਨੂੰ ਲੈਕੇ ਸਕੂਲ ਦੀ ਪ੍ਰਿੰਸੀਪਲ ਨੇ ਪੁਲਿਸ ਨੂੰ ਕਿਹਾ ਹੈ। ਨਾਲ ਹੀ ਇਸ ਲੁਧਿਆਣਾ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਨੋਟਿਸ ਵਿੱਚ ਵੀ ਇਹ ਮਾਮਲਾ ਲਿਆਂਦਾ ਗਿਆ ਹੈ, ਹਾਲਾਂਕਿ ਪ੍ਰਿੰਸੀਪਲ ਨੇ ਕਿਹਾ ਕਿ ਉਨ੍ਹਾਂ ਕੋਲ ਸਕੂਲ ਵਿੱਚ ਲੋੜ ਮੁਤਾਬਿਕ ਸਿਕਿਓਰਿਟੀ ਗਾਰਡ ਹਨ। ਉਨ੍ਹਾਂ ਕਿਹਾ ਕਿ ਲੜਾਈ ਵੀ ਸਕੂਲ ਦੇ ਬਾਹਰ ਹੀ ਹੋਈ ਹੈ ਅਤੇ ਇਸ ਲਈ ਵਿਦਿਆਰਥੀਆਂ ਨੂੰ ਚਿਤਾਵਨੀ ਦਿੰਦਿਆਂ ਇੱਕ ਮੌਕਾ ਦਿੱਤਾ ਗਿਆ ਹੈ।