ਲੁਧਿਆਣਾ : ਲੁਧਿਆਣਾ ਜ਼ਿਲ੍ਹੇ ਦੇ ਟਿੱਬਾ ਰੋਡ ਇਲਾਕੇ ਵਿੱਚ ਬੀਤੀ ਦੇਰ ਸ਼ਾਮ ਕਾਫ਼ੀ ਕੇ ਹੰਗਾਮਾ ਹੋਇਆ। ਇਥੇ 2 ਧਿਰਾਂ ਵਿਚਾਲੇ ਹੋਇਆ ਝਗੜਾ ਸਿਵਲ ਹਸਪਤਾਲ ਤੱਕ ਪੁੱਜ ਗਿਆ। ਇਕ ਧਿਰ ਨੇ ਦੂਜੀ ਧਿਰ ਦੇ ਜ਼ਖਮੀ ਹੋਏ ਮੈਬਰਾਂ ਨੂੰ ਹਸਪਤਾਲ ਲੈਕੇ ਆਏ ਕੌਂਸਲਰ ਦੀ ਕਾਰ ਉਤੇ ਹਮਲਾ ਕਰ ਕੇ ਭੰਨ੍ਹਤੋੜ ਕਰ ਦਿੱਤੀ। ਇਸ ਦੌਰਾਨ ਕੁਝ ਲੋਕਾਂ ਦੀ ਕੁੱਟਮਾਰ ਕੀਤੀ ਗਈ। ਦਰਅਸਲ ਦੇਰ ਸ਼ਾਮ ਟਿੱਬਾ ਰੋਡ ਇਲਾਕੇ ਵਿੱਚ ਕੁਝ ਲੋਕ ਆਪਸ ਵਿੱਚ ਭਿੜ ਗਏ। ਵਾਰਡ ਨੰਬਰ 13 ਦੇ ਕੌਂਸਲਰ ਸਰਬਜੀਤ ਸਿੰਘ ਆਪਣੀ ਇਨੋਵਾ ਕਾਰ ਵਿੱਚ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਉਣ ਲਈ ਲੈ ਕੇ ਆਏ। ਕੁਝ ਹੀ ਦੇਰ ਵਿੱਚ ਬਦਮਾਸ਼ਾਂ ਨੇ ਸਿਵਲ ਹਸਪਤਾਲ ਵਿੱਚ ਹੰਗਾਮਾ ਮਚਾ ਦਿੱਤਾ। ਜਦੋਂ ਤੱਕ ਕੌਂਸਲਰ ਸਾਰਾ ਮਾਮਲਾ ਸਮਝ ਸਕਿਆ, ਹਮਲਾਵਰਾਂ ਨੇ ਉਸ ਦੀ ਕਾਰ ਦੀ ਭੰਨ-ਤੋੜ ਕਰ ਦਿੱਤੀ। ਹਸਪਤਾਲ ਵਿੱਚ ਕਾਰ ਵਿੱਚ ਆਏ ਜ਼ਖ਼ਮੀਆਂ ਦੀ ਵੀ ਕੁੱਟਮਾਰ ਕੀਤੀ ਗਈ।
ਪਹਿਲਾਂ ਵੀ ਕਈ ਵਾਰ ਸਿਵਲ ਹਸਪਤਾਲ ਵਿਚ ਹੋਈ ਝੜਪ, ਪੁਲਿਸ ਕੋਲੋਂ ਹਰ ਵਾਰ ਨਹੀਂ ਫੜੇ ਜਾਂਦੇ ਮੁਲਜ਼ਮ : ਪ੍ਰਤੱਖਦਰਸ਼ੀਆਂ ਮੁਤਾਬਕ ਹਮਲਾਵਰਾਂ ਦੀ ਗਿਣਤੀ 20 ਤੋਂ 25 ਸੀ। ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਮੌਕੇ ’ਤੇ ਪੁੱਜੀ। ਪੁਲਿਸ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰ ਰਹੀ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ ਸਿਵਲ ਹਸਪਤਾਲ ਵਿੱਚ ਭੰਨਤੋੜ ਦਾ ਇਹ ਤੀਜਾ ਮਾਮਲਾ ਹੈ। ਇਸ ਵਾਰ ਵੀ ਮੁਲਜ਼ਮ ਬਾਕੀ ਵਾਰਦਾਤਾਂ ਵਾਂਗ ਪੁਲਿਸ ਦੇ ਹੱਥ ਨਹੀਂ ਲੱਗੇ। ਜ਼ਖ਼ਮੀਆਂ ਦੀ ਹਮਲੇ ਦੇ ਪੀੜਤਾਂ ਦੀ ਪਛਾਣ ਮਨਪ੍ਰੀਤ ਸਿੰਘ, ਬਲਵਿੰਦਰ ਸਿੰਘ, ਰਾਜਵੰਤ ਕੌਰ ਅਤੇ ਸੰਦੀਪ ਕੌਰ ਵਜੋਂ ਹੋਈ ਹੈ।
- ਹੁਣ ਕਾਲਜਾਂ ਦੇ ਸਿਲੇਬਸ 'ਚ ਸ਼ਾਮਲ ਹੋਵੇਗੀ ਆਈਲੈਟਸ ! ਰਾਜਾ ਵੜਿੰਗ ਨੇ ਸਰਕਾਰ ਨੂੰ ਸੁਣਾਈਆਂ ਖਰੀਆਂ-ਖਰੀਆ
- ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਸਾਨਾਂ ਨਾਲ ਕੀਤੀ ਮੁਲਾਕਾਤ, ਕਿਹਾ- ਨਵੀਂ ਖੇਤੀ ਨੀਤੀ ਕਿਸਾਨੀ ਸਮੱਸਿਆਂਵਾਂ ਦਾ ਕਰੇਗੀ ਹੱਲ
- 300 ਭ੍ਰਿਸ਼ਟ ਅਧਿਕਾਰੀਆਂ ਨੇ ਖਾਧੀ ਜੇਲ੍ਹ ਦੀ ਹਵਾ- ਕੀ ਪੰਜਾਬ ਵਿਚ ਭ੍ਰਿਸ਼ਟਾਚਾਰ 'ਤੇ ਲੱਗੀ ਲਗਾਮ ? ਖਾਸ ਰਿਪੋਰਟ
ਪੀੜਤ ਪਰਿਵਾਰ ਦਾ ਪੱਖ : ਪੀੜਤਾਂ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਨੂੰ ਇਲਾਕੇ ਦੇ ਇੱਕ ਮੈਡੀਕਲ ਸਟੋਰ ਮਾਲਕ ਨੇ ਨਸ਼ਾ ਸਪਲਾਈ ਕਰਨ ਲਈ ਕਿਹਾ ਸੀ। ਪਹਿਲਾਂ ਉਸ ਦਾ ਪੁੱਤਰ ਉਸ ਦੇ ਕਹਿਣ ’ਤੇ ਕੰਮ ਕਰਦਾ ਸੀ, ਪਰ ਹੁਣ ਪਰਿਵਾਰ ਦੀ ਸਖ਼ਤੀ ਤੋਂ ਬਾਅਦ ਪੁੱਤਰ ਮਨਪ੍ਰੀਤ ਸਿੰਘ ਨਸ਼ਾ ਸਪਲਾਈ ਕਰਨ ਨਹੀਂ ਜਾਂਦਾ। ਇਸੇ ਕਰਕੇ ਬਦਮਾਸ਼ਾਂ ਨੇ ਉਸ ਨੂੰ ਗਲੀ 'ਚ ਇਕੱਲਾ ਦੇਖ ਕੇ ਵੀ ਉਸ 'ਤੇ ਹਮਲਾ ਕਰ ਦਿੱਤਾ। ਜਦੋਂ ਪਰਿਵਾਰਕ ਮੈਂਬਰ ਉਸ ਨੂੰ ਬਚਾਉਣ ਗਏ ਤਾਂ ਬਦਮਾਸ਼ਾਂ ਨੇ ਉਨ੍ਹਾਂ ਦੀ ਵੀ ਕੁੱਟਮਾਰ ਕੀਤੀ। ਬਦਮਾਸ਼ਾਂ ਨੇ ਗਲੀ ਵਿੱਚ ਇੱਟਾਂ ਅਤੇ ਪੱਥਰ ਸੁੱਟੇ। ਦਹਿਸ਼ਤ ਵਿੱਚ ਆਏ ਲੋਕਾਂ ਨੇ ਇਧਰ-ਉਧਰ ਭੱਜ ਕੇ ਆਪਣੀ ਜਾਨ ਬਚਾਈ।
ਵੀਡੀਓ ਵਾਇਰਲ : ਇਸ ਵਾਕੇ ਦੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ਦੇਖਿਆ ਜਾ ਸਕਦਾ ਹੈ ਕਿ ਇਕ ਘਰ ਦੀ ਹਮਲਾਵਰਾਂ ਵੱਲੋਂ ਕਾਫੀ ਭੰਨ੍ਹ-ਤੋੜ ਕੀਤੀ ਗਈ ਹੈ। ਪੁਲਿਸ ਦੀ ਮੌਜੂਦਗੀ ਵਿੱਚ ਦੋਵੇਂ ਧਿਰਾਂ ਦੇ ਲੋਕ ਇਕ ਦੂਜੇ ਨੂੰ ਗਾਲ੍ਹਾਂ ਕੱਢ ਰਹੇ ਹਨ। ਇਸ ਸਬੰਧੀ ਜਦੋਂ ਪੁਲਿਸ ਨਾਲ ਗੱਲ ਕੀਤੀ ਗਈ ਤਾਂ ਏਐਸਆਈ ਰਜਿੰਦਰ ਸਿੰਘ ਨੇ ਕਿਹਾ ਕਿ ਟਿੱਬਾ ਰੋਡ ਉਤੇ ਦੋ ਧਿਰਾਂ ਵਿਚਾਲੇ ਝੜਪ ਹੋਈ ਸੀ, ਇਸ ਮਗਰੋਂ ਜਦੋਂ ਪੀੜਤ ਧਿਰ ਆਪਣਾ ਮੈਡੀਕਲ ਕਰਵਾਉਣ ਆਈ ਤਾਂ ਦੂਜੀ ਧਿਰ ਦੇ ਲੋਕਾਂ ਨੇ ਗੱਡੀ ਉਤੇ ਹਮਲਾ ਕਰ ਦਿੱਤਾ, ਜਿਸ ਵਿੱਚ ਦੋ ਜਣੇ ਜ਼ਖਮੀ ਹੋਏ ਹਨ। ਜ਼ਖ਼ਮੀਆਂ ਦੇ ਬਿਆਨ ਦਰਜ ਕਰ ਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।