ਖੰਨਾ: ਲੋਕ ਸਭਾ ਚੋਣਾਂ ਲਈ ਸੂਬੇ ਵਿੱਚ ਵੋਟਿੰਗ ਪ੍ਰਕਿਰਿਆ ਮਸਾਪਤ ਹੋ ਚੁੱਕੀ ਹੈ ਪਰ ਵੋਟਿੰਗ ਦੌਰਾਨ ਵਾਪਰਿਆਂ ਘਟਨਾਵਾਂ ਇੱਕ ਤੋਂ ਬਾਅਦ ਇੱਕ ਸਾਹਮਣੇ ਆ ਰਹੀਆਂ ਹਨ। ਇਸੇ ਲੜੀ ਵਿੱਚ ਖੰਨਾ ਬਾਰ ਕੌਂਸਲ ਦੇ ਸਾਬਕਾ ਪ੍ਰਧਾਨ ਐਡਵੋਕੇਟ ਮਨੀਸ਼ ਖੰਨਾ 'ਤੇ ਵੋਟਿੰਗ ਵਾਲੀ ਰਾਤ ਹਮਲਾ ਕੀਤਾ ਗਿਆ।
ਮਨੀਸ਼ ਨੇ ਦੱਸਿਆ ਕਿ ਨਗਰ ਕੌਂਸਲ ਖੰਨਾਂ ਦੇ ਪ੍ਰਧਾਨ ਵਿਕਾਸ ਮਹਿਤਾ ਨੇ ਆਪਣੇ 10-12 ਸਾਥੀਆਂ ਸਮੇਤ ਬੀਤੀ 19 ਮਈ ਨੂੰ ਉਨ੍ਹਾਂ 'ਤੇ ਹਮਲਾ ਕੀਤਾ। ਇਸ ਮੌਕੇ ਮਨੀਸ਼ ਨਾਲ ਲਾਡੀ ਮਾਨ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਹਮਲਾਵਰਾਂ ਕੋਲ ਤੇਜਧਾਰ ਹਥਿਆਰ ਸਨ। ਇਸ ਹਮਲੇ ਵਿੱਚ ਮਨੀਸ਼ ਅਤੇ ਲਾਡੀ ਜਖ਼ਮੀ ਹੋ ਗਏ। ਇਸ ਦੀ ਇਤਲਾਹ ਉਨ੍ਹਾਂ ਵੱਲੋਂ ਪੁਲਿਸ ਨੂੰ ਦਿੱਤੀ ਗਈ ਪਰ ਪੁਲਿਸ ਨੇ ਹੁਣ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ। ਜਿਸ ਤੋਂ ਬਾਦ ਬਾਰ ਕੌਂਸਲ ਨੇ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਜੇਕਰ ਹਮਲਾਵਰਾਂ ਖ਼ਿਲਾਫ਼ ਕਾਰਵਾਈ ਨਹੀਂ ਹੁੰਦੀ ਤਾਂ ਇਸ ਦਾ ਖਾਮਿਆਜਾ ਸਰਕਾਰ ਨੂੰ ਭੁਗਤਨਾ ਪਵੇਗਾ ਅਤੇ ਬਾਰ ਕੌਂਸਲ ਵੱਲੋਂ ਕਾਂਗਰਸ ਦਾ ਸੂਬਾ ਪੱਧਰ 'ਤੇ ਵਿਰੋਧ ਕੀਤਾ ਜਾਵੇਗਾ।