ਲੁਧਿਆਣਾ: ਚੀਨ ਦੀ ਇੰਡਸਟਰੀ ਇੱਕ ਵਾਰ ਮੁੜ ਤੋਂ ਪੰਜਾਬ ਦੀ ਇੰਡਸਟਰੀ ਨੂੰ ਖਾਸ ਕਰਕੇ ਲੁਧਿਆਣਾ ਦੀ ਇੰਡਸਟਰੀ ਨੂੰ ਸੰਨ੍ਹ ਲਾਉਣ ਦੀ ਤਿਆਰੀ ਦੇ ਵਿੱਚ ਹੈ। ਦਰਅਸਲ ਇਹ ਪ੍ਰਗਟਾਵਾ ਸੀਆਈਸੀਯੂ ਚੈਂਬਰ ਆਫ ਇੰਡਸਟਰੀਅਲ ਕਮਰਸ਼ੀਅਲ ਅੰਡਰਟੇਕਿੰਗ ਦੇ ਪ੍ਰਧਾਨ ਉਪਕਾਰ ਸਿੰਘ ਅਹੂਜਾ ਵੱਲੋਂ ਕੀਤਾ ਗਿਆ ਹੈ। ਇਸ ਸਬੰਧੀ ਉਨ੍ਹਾਂ ਵੱਲੋਂ ਇੱਕ ਪੱਤਰ ਵੀ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਲਿਖਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਹੈ ਕਿ ਬੀਤੇ ਦਿਨੀ ਉਨ੍ਹਾਂ ਦਾ ਇੱਕ ਵਫਦ ਚੀਨ ਗਿਆ ਸੀ, ਜਿੱਥੇ ਜਾ ਕੇ ਉਹਨਾਂ ਨੂੰ ਪਤਾ ਲੱਗਾ ਹੈ ਕਿ ਚਾਈਨਾ ਦੀ ਸਨਅਤ ਭਾਰਤ ਦੇਸ਼ ਦੀ ਸਨਅਤ ਨੂੰ ਮਾਤ ਪਾਉਣ ਦੀ ਤਿਆਰੀ ਕਰ ਰਹੀ ਹੈ।
ਸਾਇਕਲ ਪਾਰਟਸ ਇੰਡਸਟਰੀ ਨੂੰ ਵੱਡਾ ਨੁਕਸਾਨ: ਉਪਕਾਰ ਅਹੂਜਾ ਦੇ ਮੁਤਾਬਿਕ ਉੱਥੋਂ ਦੀ ਸਰਕਾਰ ਨੇ ਇੰਡਸਟਰੀ ਨੂੰ ਵੱਡੀ ਰਿਆਇਤਾਂ ਦਿੱਤੀਆਂ ਨੇ। ਖਾਸ ਕਰਕੇ ਉੱਥੇ ਰਾਅ ਸਮੱਗਰੀ ਭਾਰਤ ਦੇ ਮੁਕਾਬਲੇ ਸਸਤੀ ਕਰ ਦਿੱਤੀ ਗਈ ਹੈ। ਜਿਸ ਕਰਕੇ ਚੀਨ ਦੀ ਸਨਅਤ ਨੂੰ ਹਰਾਉਣ ਦਾ ਭਾਰਤ ਦਾ ਸੁਫਨਾ ਆਉਂਦੇ ਦਿਨਾਂ ਵਿੱਚ ਟੁੱਟ ਸਕਦਾ ਹੈ। ਉਨ੍ਹਾਂ ਦੱਸਿਆ ਕਿ ਵਫਦ ਨੇ ਸਾਫ ਕਿਹਾ ਹੈ ਕੇ ਲੁਧਿਆਣਾ ਦੀ ਆਟੋ ਪਾਰਟਸ, ਗਰਮੇਂਟ, ਸਾਇਕਲ ਪਾਰਟਸ ਇੰਡਸਟਰੀ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਉਨ੍ਹਾ ਵੱਲੋਂ ਅਪਣਾਈਆਂ ਬਕਾਇਆ ਰਾਸ਼ੀ ਚੁਕਾਉਣੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਅਗਲੀ ਪੈਮੇਂਟ ਉਧਾਰ ਦੇਣ ਦੀ ਵੀ ਤਿਆਰੀ ਕਰ ਲਈ ਹੈ।
- Punjab Floods: ਬੰਨ੍ਹ ਟੁੱਟਣ ਕਾਰਣ ਫਸਲਾਂ ਹੋਈਆਂ ਤਬਾਹ, ਕਿਸਾਨਾਂ ਨੇ ਪ੍ਰਸ਼ਾਸਨ ਉੱਤੇ ਸਾਰ ਨਾ ਲੈਣ ਦੇ ਲਾਏ ਇਲਜ਼ਾਮ
- Punjab Flood update: ਅੰਮ੍ਰਿਤਸਰ 'ਚ ਬਿਆਸ ਦਰਿਆ ਨੇ ਮਚਾਈ ਤਬਾਹੀ, ਫਸਲਾਂ ਤੋਂ ਲੈਕੇ ਘਰਾਂ ਨੂੰ ਕੀਤਾ ਬਰਬਾਦ
- ਚੰਡੀਗੜ੍ਹ 'ਚ ਦਾਖਿਲ ਹੋਣ ਦੀ ਕਿਸਾਨਾਂ ਨੇ ਕੀਤੀ ਤਿਆਰੀ, ਟ੍ਰਾਈਸਿਟੀ ਛਾਉਣੀ 'ਚ ਤਬਦੀਲ, ਪੁਲਿਸ ਨੇ ਬੰਦ ਕੀਤੇ ਐਂਟਰੀ ਪੁਆਇੰਟ
ਚੀਨ ਦੀ ਵੱਡੀ ਤਿਆਰੀ: ਪ੍ਰਧਾਨ ਅਹੂਜਾ ਨੇ ਇਸ ਉੱਤੇ ਗੰਭੀਰ ਚਿੰਤਾ ਜਿਤਾਉਂਦੇ ਹੋਏ ਕਿਹਾ ਹੈ ਕਿ ਪੰਜਾਬ ਅਤੇ ਦੇਸ਼ ਦੀ ਸਰਕਾਰ ਨੂੰ ਇਸ ਸਬੰਧੀ ਸੁਚੇਤ ਹੋਣਾ ਪਵੇਗਾ ਅਤੇ ਆਪਣੀਆਂ ਨੀਤੀਆਂ ਦੇ ਵਿੱਚ ਤਬਦੀਲੀ ਕਰਨੀ ਹੋਵੇਗੀ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਚੀਨ ਭਾਰਤ ਨੂੰ ਮਾਤ ਦੇ ਦੇਵੇਗਾ। ਅੱਗੇ ਉਨ੍ਹਾਂ ਦੱਸਿਆ ਕਿ ਸਭ ਤੋਂ ਜ਼ਿਆਦਾ ਵੱਡਾ ਫਰਕ ਸਟੀਲ ਦੀਆਂ ਕੀਮਤਾ ਕਰਕੇ ਪੈ ਰਿਹਾ ਹੈ। ਚਾਈਨਾ ਦੇ ਵਿੱਚ ਕਾਰੋਬਾਰੀਆਂ ਨੂੰ 43 ਹਜ਼ਾਰ ਰੁਪਏ ਪ੍ਰਤੀ ਟਨ ਦੇ ਹਿਸਾਬ ਨਾਲ ਸਟੀਲ ਮਿਲ ਰਿਹਾ ਹੈ ਜਦੋਂ ਕਿ ਭਾਰਤ ਦੇ ਵਿੱਚ ਇਸ ਦੀ ਕੀਮਤ 63 ਹਜ਼ਾਰ ਰੁਪਏ ਪ੍ਰਤੀ ਟਨ ਉੱਤੇ ਪਹੁੰਚ ਚੁੱਕੀ ਹੈ। ਅਜਿਹੇ ਵਿੱਚ ਚਾਈਨਾ ਨੂੰ ਮਾਤ ਦੇਣਾ ਬੇਹੱਦ ਮੁਸ਼ਕਿਲ ਹੈ। ਉਨ੍ਹਾਂ ਕਿਹਾ ਕਿ ਜੇਕਰ ਹੁਣ ਵੀ ਸਰਕਾਰਾਂ ਨਾ ਜਾਗੀਆਂ ਤਾਂ ਇੰਡਸਟਰੀ ਨੂੰ ਆਉਂਦੇ ਸਮੇਂ ਵਿੱਚ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ।