ਲੁਧਿਆਣਾ: ਜਗਰਾਓਂ ਦੇ ਰਾਏਕੋਟ ਰੋਡ ’ਤੇ ਬਣੇ ਮਹੱਲਾ ਅਜੀਤ ਨਗਰ ਵਿੱਚ ਦੇਰ ਰਾਤ ਪੁਲਿਸ ਵੱਲੋਂ ਰੇਡ ਦੌਰਾਨ ਇੱਕ 22 ਸਾਲਾਂ ਨੌਜਵਾਨ ਨੂੰ ਚੱਕ ਕੇ ਲਿਜਾਣ ਤੋਂ ਬਾਅਦ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਪਹੁੰਚੀ। ਤੇ ਉਹਨਾਂ ਨੇ ਪੁਲਿਸ ਨੂੰ ਤਾਨਾਸ਼ਾਹੀ ਦੱਸਿਆ। ਉਹਨਾਂ ਮੀਡੀਆ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਪੰਜਾਬ ਪੁਲਿਸ ਦਾ ਕਿਸੇ ਵੀ ਘਰ ਵਿੱਚ ਬਿਨਾਂ ਕੁੱਛ ਦੱਸੇ ਕਿਸੇ ਨੂੰ ਵੀ ਚੱਕ ਕੇ ਲੈਜਾਨਾ ਬਹੁਤ ਹੀ ਨਿੰਦਣਯੋਗ ਹੈ। ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਅਕਸਰ ਪੰਜਾਬ ਵਿੱਚ ਦੇਖਣ ਨੂੰ ਮਿਲ ਰਹੀਆਂ ਹਨ।
ਇਹ ਵੀ ਪੜੋ: Goa gangrape case: ਗੈਂਗ ਰੇਪ ਮਾਮਲੇ 'ਚ ਇਹ ਕੀ ਬੋਲ ਬੈਠੇ ਗੋਆ ਦੇ ਮੁੱਖ ਮੰਤਰੀ !
ਪੀੜਤ ਪਰਿਵਾਰ ਨੇ ਕਿਹਾ ਕਿ ਅਸੀਂ ਪੁਲਿਸ ਨੂੰ ਬਹੁਤ ਪੁੱਛਿਆ ਪਰ ਪੁਲਿਸ ਨੇ ਸਾਨੂੰ ਕੁਝ ਨਹੀਂ ਦੱਸਿਆ ਰਾਤ ਨੂੰ ਪੁਲਿਸ ਆਈ ਤੇ ਬਿਨਾ ਦੱਸੇ ਪੁਲਿਸ ਉਸ ਨੂੰ ਚੱਕ ਕੇ ਲੈ ਗਈ ਤੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਇਸ ਘਟਨਾ ਬਾਰੇ ਜਦੋਂ ਅਡੀਸ਼ਨਲ ਡੀਐਸਪੀ ਹਰਸ਼ਪ੍ਰੀਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਸਵੇਰੇ ਪਤਾ ਚੱਲਿਆ ਕਿ ਮੋਗਾ ਪੁਲਿਸ ਲੜਕੇ ਨੂੰ ਜਾਂਚ ਲਈ ਲੈ ਗਈ ਹੈ ਤੇ ਉਹਨਾਂ ਨੂੰ ਵੀ ਮਸਲੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਹਨਾਂ ਨੇ ਕਿਹਾ ਕਿ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ।