ਲੁਧਿਆਣਾ: ਇਸਾਈ ਭਾਈਚਾਰੇ ਨੇ ਫਲਿੱਪਕਾਰਟ ਵੱਲੋਂ ਚੱਲ ਰਹੇ ਬੈਕ ਬੈਨਚਰ ਦੇ ਪ੍ਰੋਗਰਾਮ 'ਤੇ ਫਰਾਹ ਖ਼ਾਨ, ਰਵੀਨਾ ਟੰਡਨ ਤੇ ਭਾਰਤੀ 'ਤੇ ਆਫਆਈਆਰ ਦਰਜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਤਿੰਨਾਂ ਅਦਾਕਾਰਾਂ ਨੇ ਬੈਕ ਬੈਨਚਰ ਪ੍ਰੋਗਰਾਮ 'ਚ ਇਸਾਈ ਧਰਮ ਦੇ ਪੱਵਿਤਰ ਸ਼ਬਦ ਦਾ ਮਜ਼ਾਕ ਬਣਾਇਆ ਹੈ।
ਇਸ ਸੰਬਧੀ ਸ਼ਿਕਾਇਤਕਰਤਾ ਨੇ ਕਿਹਾ ਕਿ ਬੈਕ ਬੈਨਚਰ ਸ਼ੋਅ ਦੌਰਾਨ ਇਸਾਈ ਧਰਮ ਨੂੰ ਬਹੁਤ ਹੀ ਠੇਸ ਪਹੁੰਚੀ ਹੈ। ਇਸ ਸ਼ੋਅ 'ਚ ਹਲੇਹੁਇਆ ਸ਼ਬਦ ਦੀ ਵਰਤੋਂ ਬਹੁਤ ਹੀ ਗੰਦੇ ਤਰੀਕੇ ਨਾਲ ਕੀਤੀ ਗਈ ਹੈ। ਇਹ ਸ਼ਬਦ ਖੁਦਾ ਤਾਰੀਫ਼ 'ਚ ਵਰਤਿਆ ਜਾਂਦਾ ਹੈ ਤੇ ਉਸ ਦਾ ਇਸ ਤਰ੍ਹਾਂ ਮਜ਼ਾਕ ਬਣਾਇਆ ਗਿਆ ਹੈ। ਹਾਂਲਕਿ ਇਹ ਸ਼ਬਦ ਡਿਕਸ਼ਨਰੀ ਦੇ ਵਿੱਚ ਵੀ ਮੋਜੂਦ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਸ਼ਬਦ ਦੀ ਵਰਤੋਂ ਕ੍ਰਿਸਮਸ ਦੇ ਦਿਨਾਂ 'ਚ ਕੀਤੀ ਗਈ ਹੈ। ਜੋ ਕਿ ਕਾਫ਼ੀ ਜਿਆਦਾ ਨਿੰਦਨਯੋਗ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਦੀ ਐਫਆਈਆਰ ਜੰਡਿਆਲੇ 'ਚ ਹੋ ਗਈ ਹੈ। ਲੁਧਿਆਣਾ ਦੇ ਡੀ.ਸੀ ਦਫਤਰ 'ਚ ਸ਼ਿਕਾਇਤ ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ: CSK ਤੇ RCB ਦੇ ਮੈਚ ਖੇਡ ਚੁੱਕੇ ਸ਼ਾਦਾਬ ਜਕਤੀ ਨੇ ਕ੍ਰਿਕਟ ਤੋਂ ਲਿਆ ਸੰਨਿਆਸ
ਸ਼ਿਕਾਇਤਕਰਤਾ ਨੇ ਆਪਣੀ ਮੰਗ ਦੱਸਦੇ ਹੋਏ ਕਿਹਾ ਕਿ ਭਾਰਤੀ ਰਵੀਨਾ ਟੰਡਨ ਤੇ ਫ਼ਰਾ ਖ਼ਾਨ ਨੂੰ ਇਸਾਈ ਭਾਏਚਾਰੇ ਤੋਂ ਮਾਫੀ ਮੰਗੀ ਜਾਵੇ। ਇਸ ਦੌਰਾਨ ਉਨ੍ਹਾਂ ਲੁਧਿਆਣਾ ਦੇ ਡੀ.ਸੀ.ਪੀ ਅਸ਼ਵਨੀ ਕੁਮਾਰ ਨੂੰ ਮੰਗ ਪੱਤਰ ਸੋਪਿਆ ਹੈ।